ਸਿੱਖਿਆ ਰੋਜ਼ਗਾਰ ਦੇ ਨਾਲ ਮਨੁੱਖ ਦਾ ਆਚਾਰ ਵਿਹਾਰ ਵੀ ਘੜਦੀ ਐ: ਬਰਾੜ

Wednesday, Feb 06, 2019 - 11:03 AM (IST)

ਸਿੱਖਿਆ ਰੋਜ਼ਗਾਰ ਦੇ ਨਾਲ ਮਨੁੱਖ ਦਾ ਆਚਾਰ ਵਿਹਾਰ ਵੀ ਘੜਦੀ ਐ: ਬਰਾੜ

ਨਾਭਾ (ਜਗਨਾਰ)— ਸਿੱਖਿਆ ਵਿਦਿਆਰਥੀ ਜੀਵਨ ਲਈ ਕੇਵਲ ਰੋਜ਼ਗਾਰ ਦਾ ਸਾਧਨ ਨਹੀਂ ਬਣਦੀ ਬਲਕਿ ਵਿੱਦਿਆ ਤਾਂ ਮਨੁੱਖੀ ਜੀਵਨ ਦਾ ਸਮੁੱਚਾ ਆਚਾਰ ਵਿਹਾਰ ਘੜਦੀ ਹੈ। ਸਿੱਖ ਗੁਰੂ ਸਾਹਿਬਾਨ ਦੇ ਸਿਧਾਤਾਂ ਤੇ ਸਿੱੱਖਿਆਵਾਂ ਤੋਂ ਸਿੱਖਣਾ ਪੰਜਾਬੀ ਸਭਿਆਚਾਰ ਤੇ ਜੀਵਨ  ਸਿੰਬਲ ਦੇ ਰੁੱਖ ਵਰਗਾ ਹੈ, ਜੋ ਕਿਸੇ ਕੰਮ ਨਹੀਂ ਆਉਂਦਾ।

ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਸਥਾਨਕ ਰਿਪੁਦਮਨ ਕਾਲਜ ਤੇ ਵਿਦਿਆਰਥੀਆਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ 550 ਸਾਲ ਪਹਿਲਾਂ ਜੋ 'ਸਰਬੱਤ ਦੇ ਭਲੇ ਦਾ ਸਿਧਾਂਤ' ਦਿੱਤਾ, ਉਹ ਪੰਜਾਬ ਦੀ ਮਹਾਨ ਵਿਰਾਸਤ ਹੈ ਅਤੇ ਉਸ ਉੱਤੇ ਪਹਿਰਾ ਦੇਣ ਲਈ  ਵਿਦਿਆਰਥੀ ਵਰਗ ਅੱਗੇ ਆਵੇ ਤਾਂ ਜੋ ਪੰਜਾਬ ਨੂੰ ਵਿਕਾਸਵਾਦੀ ਮਾਡਲ ਤੇ ਵੈੱਲਫੇਅਰ ਦੇ ਸੁਮੇਲ ਵਾਲਾ ਰਾਜ ਬਣਾਇਆ ਜਾ ਸਕੇ।

ਪੰਜਾਬੀਆਂ ਨੇ ਸਿੱਖ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਧੀਨ ਪੰਜਾਬ ਤੇ ਪੰਜਾਬੀਅਤ ਨੂੰ ਕੇਵਲ ਬਹਾਦਰ, ਕਿਰਤੀ ਜਾਂ ਮਿਹਨਤੀ ਕੌਮ ਵਜੋਂ ਮਾਨਤਾ ਦਿਵਾਉਣ ਤਕ ਸੀਮਤ ਨਹੀਂ ਰੱਖਿਆ ਸਗੋਂ ਖੇਡਾਂ, ਸੰਗੀਤ, ਹਾਲੀਵੁੱਡ, ਪਾਲੀਵੁੱਡ, ਵਪਾਰ, ਉਦਯੋਗ, ਟਰਾਂਸਪੋਰਟ ਤੇ ਤਾਕਤਵਰ ਪ੍ਰਵਾਸੀ ਰਾਜਨੀਤੀ ਦੇ ਖੇਤਰ 'ਚ ਕੌਮੀ ਤੇ ਕੌਮਾਂਤਰੀ ਪੱਧਰ 'ਤੇ  ਨਿਵੇਕਲੀ ਤੇ ਅਮਿੱਟ ਪਛਾਣ ਦਿਵਾਈ ਹੈ।
ਬਰਾੜ ਨੇ ਵਿਦਿਆਰਥੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਦਿਲਾਂ ਅੰਦਰ ਪੰਜਾਬ ਤੇ ਪੰਜਾਬੀਅਤ ਪ੍ਰਤੀ ਕੋਈ ਦਰਦ ਹੈ, ਤੁਹਾਡੇ ਕੋਲ ਪੰਜਾਬ ਦੇ ਬਿਹਤਰ  ਭਵਿੱਖ ਦੀ ਸਿਰਜਣਾ ਲਈ ਕੋਈ ਵਿਸ਼ੇਸ਼ ਯੋਜਨਾ ਹੈ, ਪੰਜਾਬ 'ਚੋਂ

ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ਾਖੋਰੀ, ਗੈਂਗਵਾਰ ਤੇ ਹੋਰ ਸਮਾਜਿਕ ਬੁਰਾਈਆਂ ਦੇ ਕੋਹੜ ਨੂੰ ਸਦਾ ਲਈ ਜੜ੍ਹੋਂ ਪੁੱਟਣਾ ਹੈ ਤਾਂ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ  ਦੇ ਮੰਚ ਉੱਤੇ ਇਕੱਠੇ ਹੋਈਏ। ਅਸੀਂ ਇਕਜੁੱਟ ਹੋ ਕੇ ਉਨ੍ਹਾਂ ਅਲਾਮਤਾਂ, ਸੰਕਟਾਂ ਤੇ ਚੁਣੌਤੀਆਂ ਵਿਰੁੱਧ ਸੰਘਰਸ਼ ਆਰੰਭੀਏ, ਜਿਨ੍ਹਾਂ ਨੇ ਪੰਜਾਬ, ਸਾਡੇ ਵਿਦਿਆਰਥੀ ਤੇ ਨੌਜਵਾਨ ਵਰਗ ਦੀ ਤਰੱਕੀ 'ਚ ਵੱਡੀਆਂ ਰੁਕਾਵਟਾਂ ਪੈਦਾ ਕੀਤੀਆਂ ਹੋਈਆਂ ਹਨ, ਉਨ੍ਹਾਂ ਨੂੰ ਦੂਰ ਕਰ ਕੇ ਪੰਜਾਬ ਨੂੰ ਦੁਨੀਆ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ।

ਬਰਾੜ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਭੂਗੋਲ,  ਵਾਤਾਵਰਣ, ਕੁਦਰਤੀ ਸਾਧਨਾਂ ਤੇ ਨੌਜਵਾਨਾਂ ਦੀ ਸ਼ਕਤੀ ਤੇ ਮਾਨਸਿਕਤਾ  ਆਧਾਰਿਤ ਨਵੇਂ ਦਰਾਮਦ ਵਿਕਾਸ ਮਾਡਲਾਂ ਦੇ ਖੇਤਰ 'ਚ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ਨੂੰ ਸਾਕਾਰ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਬਰਾੜ ਨੇ ਐੈੱਸ. ਓ. ਆਈ. ਵੱਲੋਂ ਉੱਘੇ ਸਮਾਜਸੇਵੀ ਮੇਵਾ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਕੁਲਵੰਤ ਸਿੰਘ ਦਾ ਸਨਮਾਨ ਕੀਤਾ। ਸਨਮਾਨਤ ਸ਼ਖਸੀਅਤਾਂ ਨੇ ਆਪਣੇ ਆਪਣੇ ਖੇਤਰਾਂ 'ਚ ਲੋਕ ਭਲਾਈ ਲਈ ਲਾਮਿਸਾਲ ਕੰਮ ਕੀਤੇ ਹਨ।

ਇਸ ਮੌਕੇ ਗੁਰਸੇਵਕ ਸਿੰਘ ਗੋਲੂ ਪ੍ਰਧਾਨ ਮਾਲਵਾ ਜ਼ੋਨ-2 ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਵਿਦਿਆਰਥੀ ਆਪਣੇ ਹੱਕਾਂ ਲਈ ਜਾਗਰੂਕ ਹੋ ਰਹੇ ਹਨ, ਉੱਥੇ ਹੀ ਉਹ ਪੰਜਾਬ ਦੀ ਰਾਜਨੀਤੀ ਨੂੰ ਨਵੀਆਂ ਲੀਹਾਂ 'ਤੇ ਤੋਰਨ ਲਈ ਹਿੱਸੇਦਾਰ ਬਣਗੇ।


author

Shyna

Content Editor

Related News