ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਲਦੀ ਸ਼ੁਰੂ ਹੋਵੇਗੀ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਰੈਗੂਲਰ ਭਰਤੀ

Wednesday, May 03, 2023 - 06:27 PM (IST)

ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਲਦੀ ਸ਼ੁਰੂ ਹੋਵੇਗੀ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਰੈਗੂਲਰ ਭਰਤੀ

ਚੰਡੀਗੜ੍ਹ (ਆਸ਼ੀਸ਼) : ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਸਮੇਂ ਸਿਰ ਭਰਤੀ ਨਾ ਕੀਤੇ ਜਾਣ ਕਾਰਨ ਅਧਿਆਪਕਾਂ ਦੇ 1082 ਅਹੁਦੇ ਖ਼ਤਮ ਹੋ ਗਏ। ਇਸ ਕਾਰਨ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੋ ਗਈ। ਉੱਥੇ ਹੀ ਕੇਂਦਰ ਸਰਕਾਰ ਵਲੋਂ ਮਨਜ਼ੂਰ ਅਹੁਦਿਆਂ ਦੀ ਗਿਣਤੀ ਵੀ ਘੱਟ ਹੋ ਗਈ। ਇਹ ਅਹੁਦੇ, ਜੋ ਸਿੱਖਿਆ ਵਿਭਾਗ ਦੀ ਕਥਿਤ ਗਲਤੀ ਕਾਰਨ ਖ਼ਤਮ ਹੋ ਗਏ ਸਨ, ’ਤੇ ਲਗਭਗ ਪੰਜ ਸਾਲ ਤੋਂ ਜ਼ਿਆਦਾ ਸਮੇਂ ਤੋਂ ਰੈਗੂਲਰ ਭਰਤੀ ਨਹੀਂ ਹੋ ਸਕੀ ਸੀ। ਹੁਣ ਲਗਭਗ ਚਾਰ ਸਾਲ ਬਾਅਦ ਸਿੱਖਿਆ ਵਿਭਾਗ ਦੀ ਨੀਂਦ ਖੁੱਲ੍ਹੀ ਅਤੇ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਸਬੰਧੀ ਕੰਮ ਸ਼ੁਰੂ ਕੀਤਾ ਗਿਆ ਹੈ। ਵਿਭਾਗ ਵਲੋਂ ਲਗਭਗ ਚਾਰ ਸਾਲ ਬਾਅਦ ਅਧਿਆਪਕਾਂ ਦੀ ਰੈਗੂਲਰ ਭਰਤੀ ਕੀਤੇ ਜਾਣ ਸਬੰਧੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕੀਤੀ ਜਾ ਸਕਦੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਿਭਾਗ ਨੋਟੀਫਿਕੇਸ਼ਨ ਜਾਰੀ ਕਰਨ ਸਬੰਧੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਓਰੇਂਜ ਅਲਰਟ, ਮੌਸਮ ਵਿਭਾਗ ਨੇ ਦਿੱਤੀ ਇਹ ਵੱਡੀ ਚਿਤਾਵਨੀ 

ਪਹਿਲੀ ਵਾਰ ਕੇਂਦਰੀ ਨਿਯਮਾਂ ਤਹਿਤ ਕੀਤੀ ਜਾਵੇਗੀ ਭਰਤੀ

ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਸਮੇਂ ਸਿਰ ਅਧਿਆਪਕਾਂ ਦੀ ਭਰਤੀ ਨਾ ਕੀਤੇ ਜਾਣ ਕਾਰਨ ਅਧਿਆਪਕਾਂ ਦੇ ਰੱਦ ਹੋ ਚੁੱਕੇ ਇਕ ਹਜ਼ਾਰ ਤੋਂ ਜ਼ਿਆਦਾ ਅਹੁਦਿਆਂ ਵਿਚੋਂ 536 ਨੂੰ ਭਰਨ ਲਈ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲਾ ਤਹਿਤ ਮਨਜ਼ੂਰੀ ਮਿਲ ਗਈ ਹੈ। ਇਹ ਪਹਿਲੀ ਵਾਰ ਹੈ, ਜਦੋਂ ਉਕਤ ਅਹੁਦਿਆਂ ’ਤੇ ਅਧਿਆਪਕਾਂ ਦੀ ਭਰਤੀ ਕੇਂਦਰੀ ਨਿਯਮਾਂ ਤਹਿਤ ਕੀਤੀ ਜਾਵੇਗੀ। ਜਦੋਂਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਭਰਤੀ ਕੀਤੀ ਜਾਂਦੀ ਸੀ। ਕੇਂਦਰੀ ਨਿਯਮਾਂ ਤਹਿਤ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਕੇਂਦਰੀ ਤਨਖਾਹ ਦਾ ਲਾਭ ਛੇਤੀ ਅਤੇ ਕੇਂਦਰ ਦੇ ਨਾਲ-ਨਾਲ ਮਿਲ ਜਾਵੇਗਾ। ਉੱਥੇ ਹੀ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਭਰਤੀ ਹੋਣ ’ਤੇ ਅਜਿਹਾ ਲਾਭ ਮਿਲਣ ’ਚ ਸਮਾਂ ਲੱਗ ਜਾਂਦਾ ਸੀ। ਪਹਿਲਾਂ ਪੰਜਾਬ ਰਾਜ ਨਿਯਮ ਲਾਗੂ ਕਰਦਾ ਸੀ ਅਤੇ ਉਸਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਲਾਗੂ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਇਕ ਤੈਅ ਸਮੇਂ ਤੋਂ ਬਾਅਦ ਅਧਿਆਪਕਾਂ ਨੂੰ ਲਾਭ ਮਿਲਦਾ ਸੀ।

ਇਹ ਵੀ ਪੜ੍ਹੋ : ਥਾਣੇ ’ਚ ਤਲਖ ਹੋਏ ਜਵਾਈ ਦੇ ਤਿੱਖੇ ਬੋਲ ਨਾ ਸਹਾਰ ਸਕਿਆ ਸਹੁਰਾ, ਮਿੰਟਾਂ ’ਚ ਵਾਪਰ ਗਈ ਅਣਹੋਣੀ

ਕੇਂਦਰ ਦੇ ਫੈਸਲੇ ਨਾਲ ਮਿਲੀ ਸ਼ਹਿਰ ਨੂੰ ਰਾਹਤ

ਅਧਿਆਪਕਾਂ ਦੇ ਅਹੁਦਿਆਂ ਨੂੰ ਭਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਇਕ ਪ੍ਰਸਤਾਵ ਤਿਆਰ ਕਰ ਕੇ ਕੇਂਦਰ ਨੂੰ ਭੇਜਣਾ ਹੁੰਦਾ ਹੈ। ਸਿੱਖਿਆ ਮੰਤਰਾਲਾ ਵਲੋਂ ਡਿਮਾਂਡ ਕੀਤੇ ਗਏ ਨਵੇਂ ਅਹੁਦਿਆਂ ਨੂੰ ਛੱਡ ਕੇ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਖਾਲੀ ਅਹੁਦਿਆਂ ਨੂੰ ਖ਼ਤਮ ਮੰਨਿਆ ਜਾਂਦਾ ਹੈ। ਉੱਥੇ ਹੀ ਮਨਜ਼ੂਰੀ ਅਤੇ ਕਾਗਜ਼ੀ ਕਾਰਵਾਈ ਕਾਰਨ ਇਸ ਪ੍ਰਕਿਰਿਆ ਵਿਚ ਕਈ ਸਾਲ ਲੱਗ ਜਾਂਦੇ ਹਨ। ਇੰਝ ਹੋਣ ’ਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਉੱਥੇ ਹੀ ਭਰਤੀ ਪ੍ਰਕਿਰਿਆ ਲੰਬੀ ਖਿੱਚਣ ਕਾਰਨ ਯੋਗ ਉਮੀਦਵਾਰਾਂ ਦੀ ਉਮਰ ਜ਼ਿਆਦਾ ਹੋ ਜਾਣ ’ਤੇ ਉਹ ਨਿਯੁਕਤੀ ਤੋਂ ਵਾਂਝੇ ਰਹਿ ਜਾਂਦੇ ਹਨ। ਇਹੀ ਨਹੀਂ, ਕਈ ਵਾਰ ਯੋਗ ਉਮੀਦਵਾਰ ਭਰਤੀ ਪ੍ਰਕਿਰਿਆ ਲੰਬੇ ਸਮੇਂ ਤਕ ਚੱਲਣ ਕਾਰਨ ਦੂਜੇ ਸੂਬਿਆਂ ਵੱਲ ਰੁਖ਼ ਕਰਦੇ ਹਨ। ਹੁਣ ਸਿੱਖਿਆ ਮੰਤਰਾਲਾ ਵਲੋਂ ਇੰਝ ਹੀ ਅਹੁਦਿਆਂ ਨੂੰ ਖ਼ਤਮ ਕਰਨ ਦੀ ਥਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਭਰਨ ਲਈ ਛੋਟ ਦਿੱਤੀ ਗਈ ਹੈ। ਸਕੂਲਾਂ ਵਿਚ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਨ ਅਤੇ ਦੇਰੀ ਨੂੰ ਘੱਟ ਕਰਨ ਲਈ ਹੀ ਇਹ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਹੁਸਨ ਦੇ ਜਲਵੇ ਵਿਖਾ ਲੁੱਟਣ ਵਾਲੀ ਜਸਨੀਤ ਕੌਰ ਦੇ ਮਾਮਲੇ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ

ਸਰਕਾਰੀ ਸਕੂਲਾਂ ’ਚ ਜੇ. ਬੀ. ਟੀ. ਦੇ 335 ਅਹੁਦੇ ਖ਼ਤਮ

ਮੌਜੂਦਾ ਸਮੇਂ ਵਿਚ ਸਰਕਾਰੀ ਸਕੂਲਾਂ ਵਿਚ ਜੂਨੀਅਰ ਬੇਸਿਕ ਟੀਚਰਜ਼ (ਜੇ. ਬੀ. ਟੀ.) ਦੇ 335 ਅਹੁਦੇ ਖ਼ਤਮ ਹਨ, ਜਿਨ੍ਹਾਂ ਨੂੰ ਸਿੱਖਿਆ ਵਿਭਾਗ ਮੁੜ ਸੁਰਜੀਤ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ। ਸਿੱਖਿਆ ਮੰਤਰਾਲਾ ਨੂੰ 300 ਦੇ ਕਰੀਬ ਜੇ. ਬੀ. ਟੀ. ਅਧਿਆਪਕਾਂ ਦੀ ਭਰਤੀ ਦਾ ਪ੍ਰਸਤਾਵ ਭੇਜਿਆ ਗਿਆ ਹੈ। ਸਰਕਾਰੀ ਸਕੂਲਾਂ ਵਿਚ ਵੱਖ-ਵੱਖ ਕੇਡਰ ਤਹਿਤ ਅਧਿਆਪਕਾਂ ਦੇ 4725 ਅਹੁਦੇ ਸਨ। ਸੇਵਾਮੁਕਤ ਹੋਣ ਤੋਂ ਬਾਅਦ ਵਿਭਾਗ ਵਲੋਂ ਲੰਬੇ ਸਮੇਂ ਤਕ ਭਰਤੀ ਨਾ ਕੀਤੇ ਜਾਣ ਕਾਰਨ 1082 ਖ਼ਤਮ ਹੋ ਗਏ। ਇਨ੍ਹਾਂ ਵਿਚ ਪੀ. ਜੀ. ਟੀ. ਦੇ 93, ਟੀ. ਜੀ. ਟੀ. ਦੇ 429, ਜੇ. ਬੀ. ਟੀ. ਦੇ 335, ਐੱਨ. ਟੀ. ਟੀ. ਦੇ 128, ਵਿਸ਼ੇਸ਼ ਅਧਿਆਪਕ ਜੇ. ਬੀ. ਟੀ. ਦੇ 50 ਅਤੇ ਵਿਸ਼ੇਸ਼ ਅਧਿਆਪਕ ਜੇ. ਬੀ. ਟੀ. ਦੇ ਹੀ 47 ਅਹੁਦੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਾਰੇ ਕੇਡਰਾਂ ਤਹਿਤ ਰੱਦ ਅਹੁਦਿਆਂ ’ਤੇ ਲਗਭਗ ਪੰਜ ਸਾਲ ਤੋਂ ਜ਼ਿਆਦਾ ਸਮੇਂ ਤਕ ਰੈਗੂਲਰ ਭਰਤੀ ਨਹੀਂ ਹੋ ਸਕੀ ਸੀ। ਇਨ੍ਹਾਂ ਦੇ ਬਦਲੇ ਵਿਚ ਨਵੇਂ ਅਹੁਦੇ ਮਨਜ਼ੂਰ ਕੀਤੇ ਜਾਣ ਸਬੰਧੀ ਪ੍ਰਸਤਾਵ ਕੇਂਦਰ ਨੂੰ ਭੇਜਿਆ ਗਿਆ ਸੀ। ਮੰਤਰਾਲਾ ਨੇ ਸਿੱਖਿਆ ਦੀ ਬਿਹਤਰ ਗੁਣਵੱਤਾ ਲਈ ਅਹੁਦਿਆਂ ਨੂੰ ਖ਼ਤਮ ਕਰਨ ਦੀ ਥਾਂ ਛੋਟ ਦਿੰਦੇ ਹੋਏ ਦੁਬਾਰਾ ਭਰਨ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ : ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ’ਤੇ ਜਬਰ-ਜ਼ਿਨਾਹ ਦੇ ਦੋਸ਼, ਔਰਤ ਨੇ ਬਿਆਨ ਕੀਤਾ ਹੈਰਾਨ ਕਰਨ ਵਾਲਾ ਕਾਰਾ

ਇਸ ਤਰ੍ਹਾਂ ਚਲਾਇਆ ਜਾ ਰਿਹੈ ਵਿਭਾਗ ਵਲੋਂ ਕੰਮ

ਸਿੱਖਿਆ ਵਿਭਾਗ ਨੇ ਵਰਤਮਾਨ ਵਿਚ ਕੁਝ ਰੈਗੂਲਰ ਅਹੁਦਿਆਂ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿੱਤ ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਸਮਾਂ ਮਿਆਦ ਦੌਰਾਨ ਇਨ੍ਹਾਂ ਮਨਜ਼ੂਰ ਅਹੁਦਿਆਂ ਨੂੰ ਜੇਕਰ ਨਾ ਭਰਿਆ ਗਿਆ ਤਾਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਵਲੋਂ ਸਮਗਰ ਸਿੱਖਿਆ, ਗੈਸਟ ਫੈਕਲਟੀ ਤੇ ਕੰਟਰੈਕਟ ’ਤੇ ਨਿਯੁਕਤੀ ਕਰ ਕੇ ਅਧਿਆਪਕਾਂ ਦੀ ਕਮੀ ਦੇ ਬਾਵਜੂਦ ਲਗਭਗ 8-10 ਸਾਲ ਤੋਂ ਕੰਮ ਲਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿਚ ਪਿਛਲੇ ਸਾਲ ਜੇ. ਬੀ. ਟੀ. ਅਤੇ ਟੀ. ਜੀ. ਟੀ. ਅਧਿਆਪਕਾਂ ਨੂੰ ਕੰਟਰੈਕਟ ਆਧਾਰ ’ਤੇ ਵਿਭਾਗ ਵਲੋਂ ਨਿਯੁਕਤ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ਦੇ ਟ੍ਰੇਨਿੰਗ ਅਦਾਰਿਆਂ ਦੇ ਫਾਈਨਲ ਈਅਰ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਐੱਨ. ਟੀ. ਟੀ. ਅਤੇ ਬੀ. ਐੱਡ. ਅਧਿਆਪਕਾਂ ਨੂੰ ਵੀ ਸਕੂਲਾਂ ਵਿਚ ਤਾਇਨਾਤ ਕਰ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾ ਰਿਹਾ ਹੈ। ਉੱਥੇ ਹੀ ਕੰਟਰੈਕਟ ਅਤੇ ਹੋਰ ਆਧਾਰ ’ਤੇ ਰੱਖੇ ਗਏ ਅਧਿਆਪਕਾਂ ਵਲੋਂ ਹੋਰ ਸੂਬਿਆਂ ਵਿਚ ਰੈਗੂਲਰ ਭਰਤੀ ਅਤੇ ਤਨਖਾਹ ਜ਼ਿਆਦਾ ਹੋਣ ਕਾਰਨ ਉਨ੍ਹਾਂ ਵੱਲ ਰੁਖ਼ ਕਰ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਫ਼ਤਿਹਗੜ੍ਹ ਕੋਰੋਟੋਨਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

ਕੇਂਦਰ ਨੇ ਇਨ੍ਹਾਂ 536 ਅਹੁਦਿਆਂ ’ਤੇ ਭਰਤੀ ਦੀ ਮਨਜ਼ੂਰੀ ਦਿੱਤੀ

ਸਿੱਖਿਆ ਮੰਤਰਾਲਾ ਵਲੋਂ 536 ਰੈਗੂਲਰ ਅਧਿਆਪਕਾਂ ਦੀ ਭਰਤੀ ਸਬੰਧੀ ਮਨਜ਼ੂਰੀ ਮਿਲ ਗਈ ਹੈ। ਇਸ ਤਹਿਤ ਜੇ. ਬੀ. ਟੀ. ਦੇ 197, ਟੀ. ਜੀ. ਟੀ. ਦੇ 158, ਪੀ. ਜੀ. ਟੀ. ਦੇ 57, ਐੱਨ . ਟੀ. ਟੀ. ਦੇ 27, ਵਿਸ਼ੇਸ਼ ਅਧਿਆਪਕ ਜੇ. ਬੀ. ਟੀ. ਦੇ 47 ਅਤੇ ਵਿਸ਼ੇਸ਼ ਧਿਆਪਕ ਟੀ. ਜੀ. ਟੀ. ਦੇ 50 ਅਹੁਦੇ ਮਨਜ਼ੂਰ ਕੀਤੇ ਗਏ ਹਨ। ਵਿਭਾਗ ਵਲੋਂ ਮਈ ਅਤੇ ਜੂਨ ਮਹੀਨੇ ਦੌਰਾਨ ਉਕਤ ਅਹੁਦਿਆਂ ’ਤੇ ਭਰਤੀ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜਾਣਕਾਰੀ ਅਨੁਸਾਰ ਦਸੰਬਰ ਮਹੀਨੇ ਤਕ ਸਿੱਖਿਆ ਵਿਭਾਗ ਉਕਤ ਅਹੁਦਿਆਂ ’ਤੇ ਭਰਤੀ ਪ੍ਰਕਿਰਿਆ ਪੂਰੀ ਕਰ ਲਵੇਗਾ। ਇਸਤੋਂ ਬਾਅਦ ਨਿਯੁਕਤ ਕੀਤੇ ਗਏ ਅਧਿਆਪਕਾਂ ਨੂੰ ਸਕੂਲ ਅਲਾਟ ਕਰ ਦਿੱਤੇ ਜਾਣਗੇ। ਵਿਭਾਗ ਦਾ ਪੂਰਾ ਯਤਨ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਵਧਾ ਕੇ ਪ੍ਰਾਈਵੇਟ ਐਜੂਕੇਸ਼ਨ ਸਿਸਟਮ ’ਤੇ ਲਗਾਮ ਕੱਸਣਾ ਹੈ।

ਇਹ ਵੀ ਪੜ੍ਹੋ : ਵੱਡੇ ਮੁਲਕਾਂ ’ਚ ਸੁਨਹਿਰੀ ਭਵਿੱਖ ਦੇ ਸੁਫ਼ਨੇ ਦੇਖਣ ਵਾਲੇ ਨੌਜਵਾਨਾਂ ਲਈ ਅਹਿਮ ਖ਼ਬਰ, ਰੌਂਗਟੇ ਖੜ੍ਹੇ ਕਰੇਗੀ ਇਹ ਰਿਪੋਰਟ

ਪੜ੍ਹਾਈ ਹੋ ਰਹੀ ਪ੍ਰਭਾਵਿਤ, ਨਤੀਜੇ ’ਤੇ ਵੀ ਅਸਰ

ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉੱਥੇ ਹੀ ਟੀਚਰਜ਼ ’ਤੇ ਵੀ ਬੋਝ ਵਧ ਰਿਹਾ ਹੈ। ਕਈ ਸਕੂਲ ਅਜਿਹੇ ਹਨ, ਜਿੱਥੇ ਐੱਨ. ਟੀ. ਟੀ. ਵੱਡੀਆਂ ਕਲਾਸਾਂ ਨੂੰ ਵੀ ਪੜ੍ਹਾ ਰਹੇ ਹਨ। ਟੀਚਰਜ਼ ਦੀ ਕਮੀ ਦਾ ਅਸਰ ਸਕੂਲਾਂ ਦੇ ਨਤੀਜਿਆਂ ’ਤੇ ਸਾਫ਼ ਵੇਖਿਆ ਜਾ ਸਕਦਾ ਹੈ। ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤਾਂ ਦੇ ਨਤੀਜਿਆਂ ਵਿਚ ਗਿਰਾਵਟ ਹੋ ਰਹੀ ਹੈ। ਡਾਇਰੈਕਟਰ ਸਕੂਲ ਸਿੱਖਿਆ (ਡੀ. ਐੱਸ. ਈ.) ਹਰਸੁਹਿੰਦਰਪਾਲ ਸਿੰਘ ਬਰਾੜ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਕੁਝ ਸਰਕਾਰੀ ਸਕੂਲਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਇਕ ਅੰਦਰੂਨੀ ਕਮੇਟੀ ਦਾ ਗਠਨ ਕੀਤਾ ਸੀ।

ਇਹ ਵੀ ਪੜ੍ਹੋ : ਪਟਿਆਲਾ ਦੇ ਦੋਹਰੇ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News