ਨਕਲ ਪ੍ਰਤੀ ਸਿੱਖਿਆ ਵਿਭਾਗ ਦੀ ਸਖਤੀ ਦੇਖਣ ਨੂੰ ਮਿਲੀ

Friday, Mar 02, 2018 - 03:53 AM (IST)

ਨਕਲ ਪ੍ਰਤੀ ਸਿੱਖਿਆ ਵਿਭਾਗ ਦੀ ਸਖਤੀ ਦੇਖਣ ਨੂੰ ਮਿਲੀ

ਮੰਡੀ ਲਾਧੂਕਾ 'ਚ 12ਵੀਂ ਦੀ ਪ੍ਰੀਖਿਆ ਦੌਰਾਨ ਮਾਹੌਲ ਰਿਹਾ ਸ਼ਾਂਤਮਈ 
ਮੰਡੀ ਲਾਧੂਕਾ(ਸੰਦੀਪ)-ਸਿੱਖਿਆ ਵਿਭਾਗ ਵੱਲੋਂ 12ਵੀਂ ਕਲਾਸ ਦੇ ਬੱਚਿਆਂ ਦੀ ਪ੍ਰੀਖਿਆ ਦੇ ਸੈਂਟਰ ਹੋਰਨਾਂ ਸਕੂਲਾਂ ਵਿਚ ਤਬਦੀਲ ਹੋ ਜਾਣ ਕਾਰਨ ਇਲਾਕੇ ਦੇ ਸਕੂਲਾਂ ਦਾ ਦੌਰਾ ਕਰਨ 'ਤੇ ਸਾਰੇ ਪਾਸੇ ਸਕੂਲਾਂ ਦੇ ਬਾਹਰ ਸੁੰਨਸਾਨ ਪਾਈ ਗਈ ਅਤੇ ਸਕੂਲਾਂ ਦੇ ਬਾਹਰ ਪੁਲਸ ਦਾ ਸਖਤ ਪਹਿਰਾ ਵੇਖਣ ਨੂੰ ਮਿਲਿਆ। ਮੰਡੀ ਲਾਧੂਕਾ ਦੇ ਬੱਸ ਸਟੈਂਡ ਦੇ ਨਾਲ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੁਪਰਵਾਈਜ਼ਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿਚ 313 ਬੱਚੇ ਪ੍ਰੀਖਿਆ 'ਚ ਬੈਠੇ ਹਨ ਅਤੇ ਪੂਰਾ ਮਾਹੌਲ ਸ਼ਾਤਮਈ ਹੈ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸੁਪਰਵਾਈਜ਼ਰ ਮਨਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਕੇਂਦਰ ਵਿਚ 227 ਬੱਚੇ ਪ੍ਰੀਖਿਆ ਦੇ ਰਹੇ ਹਨ ਅਤੇ ਪੂਰਾ ਮਾਹੌਲ ਸ਼ਾਂਤੀ ਪੂਰਵਕ ਹੈ। ਦੋਵਾਂ ਹੀ ਜਗ੍ਹਾਵਾਂ ਦੇ ਸੁਪਰਵਾਈਜ਼ਰਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਹੀ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਨਕਲ ਵਗੈਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਮੇਂ ਸਕੁਲਾਂ ਦੀ ਚੈਕਿੰਗ ਕਰ ਰਹੇ ਫਲਾਇੰਗ ਸਕਾਰਡ ਦੇ ਇੰਚਾਰਜ ਪਿੰ੍ਰਸੀਪਲ ਗੁਰਦੀਪ ਕੁਮਾਰ ਖੂਹੀ ਖੇੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਧੂਕਾ ਦੇ ਆਸ-ਪਾਸ ਦੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ ਹੈ, ਜਿਥੇ ਕੋਈ ਵੀ ਨਕਲ ਦਾ ਕੇਸ ਨਹੀਂ ਹੈ ਅਤੇ ਪੇਪਰ ਪੂਰੀ ਸ਼ਾਤਮਈ ਢੰਗ ਨਾਲ ਹੋ ਰਹੇ ਹਨ।


Related News