ਪੰਜਾਬੀ ਬੇਸ ਵਾਲੇ ਬੱਚਿਆਂ ਨੂੰ ਅੰਗਰੇਜ਼ੀ ਵੱਲ ਮੋੜ ਰਿਹਾ ਸਿੱਖਿਆ ਵਿਭਾਗ

Thursday, Jul 04, 2019 - 01:02 PM (IST)

ਪੰਜਾਬੀ ਬੇਸ ਵਾਲੇ ਬੱਚਿਆਂ ਨੂੰ ਅੰਗਰੇਜ਼ੀ ਵੱਲ ਮੋੜ ਰਿਹਾ ਸਿੱਖਿਆ ਵਿਭਾਗ

ਜਲੰਧਰ (ਸੁਮਿਤ)— ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਕਈ ਅਜਿਹੇ ਆਦੇਸ਼ ਕੱਢੇ ਜਾਂਦੇ ਹਨ, ਜੋ ਵਿਦਿਆਰਥੀਆਂ ਅਤੇ ਮਾਪਿਆਂ ਲਈ ਪਰੇਸ਼ਾਨੀ ਦਾ ਸਬੱਬ ਬਣਦੇ ਹਨ। ਇਸ ਵਾਰ ਵੀ ਕੁਝ ਦਿਨ ਪਹਿਲਾਂ ਇਕ ਪੱਤਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਅਤੇ ਉਸ 'ਚ ਸੈਸ਼ਨ 2019-20 ਲਈ 8 ਟਾਸਕ ਦਿੱਤੇ ਗਏ ਹਨ। ਇਸ 'ਚ ਐਨਰੋਲਮੈਂਟ ਵਧਾਉਣਾ, ਸਕੂਲਾਂ ਨੂੰ ਸਜਾਉਣਾ-ਸੰਵਾਰਨਾ, ਬੱਚਿਆਂ ਦੇ ਨਾਲ ਅੰਗਰੇਜ਼ੀ 'ਚ ਗੱਲ ਕਰਨਾ ਆਦਿ ਟਾਸਕ ਸ਼ਾਮਲ ਹਨ। ਇਨ੍ਹਾਂ 'ਚੋਂ ਹੀ ਇਕ ਟਾਸਕ ਹੈ 6ਵੀਂ ਕਲਾਸ ਤੋਂ ਬਾਅਦ ਵਾਲੇ ਸ਼ਹਿਰੀ ਖੇਤਰ ਦੇ 80 ਫੀਸਦੀ ਬੱਚਿਆਂ ਅਤੇ ਗ੍ਰਾਮੀਣ ਖੇਤਰ ਦੇ 40 ਫੀਸਦੀ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਨਾਲ ਜੋੜਿਆ ਜਾਵੇ। ਹਾਲਾਂਕਿ ਵਿਭਾਗ ਵੱਲੋਂ ਇਹ ਜੋ ਪੱਤਰ ਜਾਰੀ ਕੀਤਾ ਗਿਆ ਹੈ, ਇਸ 'ਚ ਕਿਸੇ ਦੇ ਵੀ ਅਧਿਕਾਰਕ ਰੂਪ ਨਾਲ ਹਸਤਾਖਰ ਨਹੀਂ ਪਰ ਸੂਤਰ ਦੱਸਦੇ ਹਨ ਕਿ ਮੌਖਿਕ ਰੂਪ ਨਾਲ ਇਸ ਪੱਤਰ 'ਚ ਦਿੱਤੇ ਸਾਰੇ ਟਾਸਕ ਪੂਰੇ ਕਰਨ ਲਈ ਕਿਹਾ ਜਾ ਰਿਹਾ ਹੈ। ਅਜਿਹੇ 'ਚ ਹੁਣ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਇਹ ਫਰਮਾਨ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।

ਹਾਲਾਤ ਇਹ ਹੈ ਕਿ ਪੰਜਾਬੀ ਬੇਸ ਵਾਲੇ ਜ਼ਿਆਦਾਤਰ ਬੱਚੇ ਆਪਣਾ ਮਾਧਿਅਮ ਬਦਲ ਕੇ ਖੁਸ਼ ਨਹੀਂ ਹਨ ਪਰ ਵਿਭਾਗੀ ਹੁਕਮਾਂ ਕਾਰਣ ਪ੍ਰਿੰਸੀਪਲ ਵੀ ਬੱਚਿਆਂ ਨੂੰ ਮਜਬੂਰ ਕਰ ਰਹੇ ਹਨ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਮਜਬੂਰੀ 'ਚ ਇਨ੍ਹਾਂ ਬੱਚਿਆਂ ਵੱਲੋਂ ਅੰਗਰੇਜ਼ੀ ਮਾਧਿਅਮ ਅਪਣਾ ਵੀ ਲਿਆ ਤਾਂ ਕੀ ਉਹ ਸਾਇੰਸ-ਮੈਥ ਵਰਗੇ ਵਿਸ਼ਿਆਂ 'ਚ ਆਪਣੀ ਪਰਫਾਰਮੈਂਸ ਦਿਖਾ ਸਕਣਗੇ, ਅਜਿਹੇ 'ਚ ਵਿਦਿਆਰਥੀ ਨੂੰ ਟਿਊਸ਼ਨ ਦਾ ਸਹਾਰਾ ਲੈਣਾ ਜ਼ਰੂਰੀ ਹੋ ਜਾਵੇਗਾ।
ਦੂਜੇ ਪਾਸੇ ਸਿੱਖਿਆ ਵਿਭਾਗ ਨੂੰ ਆਪਣੇ ਅਧਿਆਪਕਾਂ ਅੰਗਰੇਜ਼ੀ 'ਚ ਮੈਥ, ਸਾਇੰਸ ਪੜ੍ਹਾ ਸਕਣਗੇ। ਕੁਝ ਸਕੂਲਾਂ 'ਚ ਤਾਂ ਬੱਚਿਆਂ ਦੇ ਮਾਤਾ-ਪਿਤਾ ਹੀ ਅੰਗਰੇਜ਼ੀ ਮੀਡੀਅਮ 'ਚ ਬੱਚਿਆਂ ਨੂੰ ਸ਼ਿਫਟ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਨਾਲ ਹੀ ਸਿੱਖਿਆ ਮਾਹਿਰਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਮੀਡੀਅਮ ਪਹਿਲੀ ਕਲਾਸ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਅਤੇ ਇਸ ਦੀ ਮਰਜ਼ੀ ਵਿਦਿਆਰਥੀ ਅਤੇ ਮਾਪਿਆਂ ਦੀ ਹੋਣੀ ਚਾਹੀਦੀ ਕਿ ਉਨ੍ਹਾਂ ਕਿਹੜਾ ਮੀਡੀਅਮ ਲੈਣਾ ਹੈ। ਇਸ ਬਾਰੇ ਜਦੋਂ ਸਿੱਖਿਆ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਿੰਸੀਪਲ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹਨ ਅਤੇ ਬੱਚੇ ਵੀ ਖੁਦ ਨੂੰ ਬਦਲ ਰਹੇ ਹਨ। ਇਸ ਦੇ ਨਾਲ ਹੀ ਪੰਜਾਬੀ ਬੋਲੀ ਦੇ ਪ੍ਰਸਾਰ ਦਾ ਕੰਮ ਕਰ ਰਹੀ ਆਵਾਜ਼ ਵੈੱਲਫੇਅਰ ਸੋਸਾਇਟੀ ਦੇ ਕੁਲਵਿੰਦਰ ਸਿੰਘ ਫਰਾਟਾ, ਗੁਰਪ੍ਰੀਤ ਸਿੰਘ ਮਨਚੰਦਾ, ਨਰਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਜ਼ਬਰਦਸਤੀ ਮਾਂ ਬੋਲੀ ਤੋਂ ਦੂਰ ਨਾ ਕੀਤਾ ਜਾਵੇ। ਸਰਕਾਰ ਨੂੰ ਆਪਣੇ ਹੁਕਮਾਂ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ।


author

shivani attri

Content Editor

Related News