ਪੀ-ਟੈੱਟ ਪ੍ਰੀਖਿਆ ਤੋਂ ਪਹਿਲਾਂ ਹੀ ਸਿੱਖਿਆ ਪ੍ਰਣਾਲੀ ਫੇਲ੍ਹ: ਤਰੀਕ ਬਦਲੀ, ਐਡਮਿਟ ਕਾਰਡਾਂ ''ਚ ਦੇਰੀ ਨਾਲ ਉਮੀਦਵਾਰ ਪ੍ਰੇਸ਼ਾਨ
Saturday, Apr 18, 2026 - 05:26 AM (IST)
ਅੰਮ੍ਰਿਤਸਰ (ਦਲਜੀਤ) : ਪੰਜਾਬ ’ਚ ਪੀ-ਟੈੱਟ ਨੂੰ ਲੈ ਕੇ ਸਿੱਖਿਆ ਪ੍ਰਣਾਲੀ ਦੀਆਂ ਤਿਆਰੀਆਂ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਪ੍ਰੀਖਿਆ ਤੋਂ ਠੀਕ ਪਹਿਲਾਂ ਹੀ ਤਰੀਕ ਬਦਲਣ ਅਤੇ ਐਡਮਿਟ ਕਾਰਡ ਜਾਰੀ ਕਰਨ ’ਚ ਹੋ ਰਹੀ ਦੇਰੀ ਨੇ ਹਜ਼ਾਰਾਂ ਉਮੀਦਵਾਰਾਂ ਨੂੰ ਮੁਸ਼ਕਿਲ ’ਚ ਪਾ ਦਿੱਤਾ ਹੈ। ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਨੋਟਿਸ ਮੁਤਾਬਕ ਪੀ-ਟੈੱਟ-1 ਅਤੇ ਪੀ-ਟੈੱਟ-2 ਦੀ ਪ੍ਰੀਖਿਆ ਹੁਣ 19 ਅਪ੍ਰੈਲ ਦੀ ਬਜਾਏ 26 ਅਪ੍ਰੈਲ 2026 ਨੂੰ ਕਰਵਾਈ ਜਾਵੇਗੀ। ਅਚਾਨਕ ਕੀਤੇ ਗਏ ਇਸ ਫੈਸਲੇ ਨੇ ਉਮੀਦਵਾਰਾਂ ਦੀ ਤਿਆਰੀ ਅਤੇ ਯੋਜਨਾਬੰਦੀ ਨੂੰ ਝਟਕਾ ਦਿੱਤਾ ਹੈ। ਇਸ ਦੇ ਨਾਲ ਹੀ ਐਡਮਿਟ ਕਾਰਡ ਜਾਰੀ ਕਰਨ ਨੂੰ ਲੈ ਕੇ ਵੀ ਅਸਪੱਸ਼ਟਤਾ ਬਣੀ ਹੋਈ ਹੈ। ਉਮੀਦਵਾਰਾਂ ਨੂੰ ਵੈੱਬਸਾਈਟਾਂ ssapunjab.org ਅਤੇ online. ctestservices. com ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ ਪਰ ਆਖ਼ਰੀ ਸਮੇਂ ’ਤੇ ਵੀ ਕਾਰਡ ਉਪਲੱਬਧ ਨਾ ਹੋਣ ਕਾਰਨ ਨਾਰਾਜ਼ਗੀ ਵਧ ਰਹੀ ਹੈ।
ਇਹ ਵੀ ਪੜ੍ਹੋ : ਟਰੱਕ ਡਰਾਈਵਰ ਨੇ ਸਹੇਲੀ ਦੇ ਨਵੇਂ ਆਸ਼ਿਕ ਨਾਲ ਸਬੰਧ ਬਣਨ ’ਤੇ ਪੱਟ 'ਚ ਮਾਰੀ ਗੋਲ਼ੀ
ਸੂਤਰਾਂ ਮੁਤਾਬਕ ਪ੍ਰੀਖਿਆ ਪ੍ਰਬੰਧਾਂ ’ਚ ਖਾਮੀਆਂ ਅਤੇ ਤਿਆਰੀ ਦੀ ਕਮੀ ਕਾਰਨ ਇਹ ਹਾਲਾਤ ਬਣੇ ਹਨ। ਪਿਛਲੇ ਕੁਝ ਸਮੇਂ ਤੋਂ ਭਰਤੀ ਅਤੇ ਪ੍ਰੀਖਿਆ ਪ੍ਰਕਿਰਿਆ ’ਚ ਲਗਾਤਾਰ ਆ ਰਹੀਆਂ ਗੜਬੜਾਂ ਨਾਲ ਨੌਜਵਾਨਾਂ ਦਾ ਭਰੋਸਾ ਡਗਮਗਾ ਰਿਹਾ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਰੀਕ ਤੈਅ ਕਰਕੇ ਫਿਰ ਉਸ ’ਚ ਅਚਾਨਕ ਬਦਲਾਅ ਕਰਨਾ ਅਤੇ ਐਡਮਿਟ ਕਾਰਡਾਂ ’ਚ ਦੇਰੀ ਕਰਨਾ ਸਿੱਧਾ-ਸਿੱਧਾ ਪ੍ਰਬੰਧਕੀ ਨਾਕਾਮੀ ਹੈ।
ਓਧਰ ਦੂਸਰੇ ਪਾਸੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਅਸ਼ਵਨੀ ਅਵਸਥੀ ਨੇ ਸਰਕਾਰ ਦੇ ਇਸ ਕਾਰਜ ਦੀ ਨਿੰਦਾ ਕੀਤੀ ਅਤੇ ਅਧਿਆਪਕਾਂ ਨੂੰ ਖੱਜਲ-ਖੁਆਰ ਕਰਨ ਦੇ ਦੋਸ਼ ਲਾਏ। ਅਵਸਥੀ ਨੇ ਕਿਹਾ ਕਿ ਵਿਭਾਗ ਦੀ ਨਾਲਾਇਕੀ ਕਾਰਨ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ ਤੇ ਸਕੱਤਰ ਰਾਕੇਸ਼ ਧਵਨ ਵੱਲੋਂ ਸਰਕਾਰੀ ਸੇਵਾਵਾਂ ਨਿਭਾ ਰਹੇ (ਇਨ ਸਰਵਿਸ) ਪੰਜਾਬ ਦੇ ਅਧਿਆਪਕਾਂ ਦੇ ਪੀ. ਐੱਸ. ਟੀ. ਈ. ਟੀ. ਦੇ ਪ੍ਰੀਖਿਆ ਕੇਂਦਰ ਚੰਡੀਗੜ੍ਹ ਵਿਖੇ ਬਣਾਉਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਹੈ। ਇਸ ਪ੍ਰੀਖਿਆ ਲਈ ਸਰਹੱਦੀ ਜ਼ਿਲਿਆਂ ਦੇ ਅਧਿਆਪਕਾਂ ਨੂੰ 250 ਤੋਂ 300 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਵੇਗਾ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਹੋਰਮੁਜ਼ ਖੁੱਲ੍ਹਦੇ ਹੀ ਕੱਚੇ ਤੇਲ 'ਚ ਆਈ ਭਾਰੀ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
