ED ਵੱਲੋਂ ਵਿਭਾਗੀ ਅਧਿਕਾਰੀਆਂ ਅਤੇ 6 ਤੋਂ ਵੱਧ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਜਾਂਚ ਜਾਰੀ

Saturday, Jul 13, 2024 - 01:52 PM (IST)

ਲੁਧਿਆਣਾ (ਸੇਠੀ)- ਡਾਇਰੈਕਟਰ ਆਫ ਐਨਫੋਰਸਮੈਂਟ ਚੰਡੀਗੜ੍ਹ ਜ਼ੋਨਲ ਆਫਿਸ ਨੇ 9 ਜੁਲਾਈ ਨੂੰ ਹਰਿਆਣਾ ਅਤੇ ਪੰਜਾਬ ’ਚ 14 ਥਾਵਾਂ ’ਤੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਦੀਆਂ ਵਿਵਸਥਾਵਾਂ ਤਹਿਤ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਹ ਤਲਾਸ਼ੀ ਹਰਿਆਣਾ ਸੂਬੇ ਦੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ 3 ਅਧਿਕਾਰੀਆਂ ਅਤੇ ਸਿੰਡੀਕੇਟ ਮੈਂਬਰਾਂ ਮਹੇਸ਼ ਬਾਂਸਲ, ਅਮਿਤ ਬਾਂਸਲ, ਮੋਨਿਲ ਬਾਂਸਲ, ਰਿਸ਼ੀ ਗੁਪਤਾ, ਹਰਸ਼ ਬਿਆਨੀ ਅਤੇ ਹਰਨਾਂ ਦੇ ਵਿਵਸਾਇਕ ਅਤੇ ਰਿਹਾਇਸ਼ੀ ਕੰਪਲੈਕਸਾਂ ’ਤੇ ਕੀਤੀ ਗਈ, ਜਿਨ੍ਹਾਂ ਨੇ ਆਈ. ਟੀ. ਸੀ. ਦਾਅਵਾ ਕਰਨ ਦੇ ਲਈ ਫਰਜ਼ੀ ਫਰਮਾਂ ਬਣਾਈਆਂ ਅਤੇ ਮਾਲ ਦੀ ਆਵਾਜਾਈ ਤੋਂ ਬਿਨਾਂ ਟੈਕਸ ਆਈ. ਟੀ. ਸੀ. ਦਾ ਲਾਭ ਲੈਣਾ ਚਾਹਿਆ।

ਈ. ਡੀ. ਨੇ ਝੂਠੇ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਕਰਨ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਰਿਫੰਡ ਪ੍ਰਾਪਤ ਕਰਨ ਦੇ ਸਬੰਧ ’ਚ ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ ’ਚ ਹਰਿਆਣਾ ਪੁਲਸ ਵੱਲੋਂ ਦਰਜ ਕੀਤੀਆਂ ਗਈਆਂ ਵੱਖ-ਵੱਖ ਐੱਫ. ਆਈ. ਆਰਜ਼ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਹੋਇਆ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕਰ ਦਿੱਤਾ ਵੱਡਾ ਕਾਂਡ! ਭੜਕ ਉੱਠੇ ਲੋਕ

ਈ. ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਫਰਮਾਂ ਨੂੰ ਸਿੰਡੀਕੇਟ ਮੈਂਬਰਾਂ ਵੱਲੋਂ ਸ਼ਾਮਲ ਕੀਤਾ ਗਿਆ ਅਤੇ ਇਨ੍ਹਾਂ ਫਰਜ਼ੀ ਫਰਮਾਂ ’ਚ ਵਿਕਰੀ ਦਾ ਦਾਅਵਾ ‘ਸੀ’ ਫਾਰਮ ਦੇ ਖਿਲਾਫ ਟੈਕਸ ਦੀਆਂ ਰਿਆਇਤੀ ਦਰਾਂ ’ਤੇ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਗਲਤ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ ਅਤੇ ਅੰਤ ’ਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਧੋਖਾਦੇਹੀ ਵਾਲੇ ਰਿਫੰਡ ਪ੍ਰਾਪਤ ਕੀਤੇ ਗਏ।

ਧੋਖਾਦੇਹੀ ਨਾਲ ਪ੍ਰਾਪਤ ਕੀਤੇ ਇਨ੍ਹਾਂ ਰਿਫੰਡਾਂ ਨੂੰ ਨਕਦੀ ’ਚ ਕੱਢਿਆ ਗਿਆ ਅਤੇ ਕਈ ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦਾਂ ਦੇ ਅਧਿਗ੍ਰਹਿਣ ਲਈ ਵਰਤੋਂ ਕੀਤੀ ਗਈ। ਤਲਾਸ਼ੀ ਮੁਹਿੰਮ ਦੇ ਨਤੀਜੇ ਵਜੋਂ ਡਿਜ਼ੀਟਲ ਡਿਵਾਈਸ, ਇਤਰਾਜ਼ਯੋਗ ਦਸਤਾਵੇਜ਼ਾਂ, 40 ਕਰੋੜ ਤੋਂ ਵੱਧ ਦੀਆਂ ਅਚੱਲ ਜਾਇਦਾਦਾਂ ਦੇ ਦਸਤਾਵੇਜ਼, ਬੈਂਕ ਲਾਕਰ, ਡੀ. ਐੱਮ. ਟੀ. ਖਾਤੇ ਅਤੇ 16.38 ਲੱਖ ਰੁਪਏ ਦੀ ਬੇਹਿਸਾਬ ਨਕਦੀ ਦੀ ਬਰਾਮਦਗੀ ਅਤੇ ਜ਼ਬਤੀ ਹੋਈ। ਉਥੇ ਮਾਮਲੇ ’ਚ ਅੱਗੇ ਦੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News