ਜ਼ਿੰਦਗੀ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ''ਚ ''ਲੁਧਿਆਣਵੀ'' ਸਭ ਤੋਂ ਅੱਗੇ
Thursday, Feb 20, 2020 - 10:27 AM (IST)

ਲੁਧਿਆਣਾ : ਲੁਧਿਆਣਾ ਦੇ ਲੋਕ ਕਿਸੇ ਵੀ ਤਰ੍ਹਾਂ ਦੇ ਸਰਵੇਖਣ 'ਚ ਕਦੇ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦੇ ਪਰ ਇਸ ਵਾਰ ਸ਼ਹਿਰ ਦੇ ਲੋਕਾਂ ਨੇ ਕਮਾਲ ਕਰ ਦਿੱਤੀ ਹੈ ਕਿਉਂਕਿ 'ਈਜ਼ ਆਫ ਲਿਵਿੰਗ ਇੰਡੈਕਸ' ਲਈ ਚੱਲ ਰਹੇ ਆਨਲਾਈਨ ਸਰਵੇ 'ਚ ਲੁਧਿਆਣਾ ਦੇ ਲੋਕ ਸਭ ਤੋਂ ਜ਼ਿਆਦਾ ਹਿੱਸਾ ਲੈ ਰਹੇ ਹਨ। ਕੇਂਦਰ ਸਰਕਾਰ ਦੇ ਆਵਾਸ ਤੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਇਹ ਸਰਵੇ ਕਰਵਾਇਆ ਜਾ ਰਿਹਾ ਹੈ। ਇਸ 'ਚ ਪਹਿਲੀ ਵਾਰ ਲੋਕਾਂ ਦੀ ਫੀਡਬੈਕ ਨੂੰ ਸ਼ਾਮਲ ਕੀਤਾ ਗਿਆ ਹੈ।
ਜ਼ਿੰਦਗੀ ਨੂੰ ਸੌਖਾ ਬਣਾਉਣ ਦੀ ਇਸ ਕੋਸ਼ਿਸ਼ 'ਚ ਲੋਕ ਕਾਫੀ ਉਤਸ਼ਾਹ ਦਿਖਾ ਰਹੇ ਹਨ। ਸਰਵੇ 'ਚ ਤਿੰਨ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਰਵੇ 'ਚ ਹਿੱਸਾ ਲੈਣ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸ਼ਹਿਰਾਂ 'ਚ ਹੋਰਡਿੰਗ ਲਾਏ ਗਏ ਹਨ। ਕਾਲਜ ਪ੍ਰਿੰਸੀਪਲਾਂ ਨੂੰ ਚਿੱਠੀ ਲਿਖੀ ਗਈ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਇਸ ਸਰਵੇ 'ਚ ਸ਼ਾਮਲ ਕਰਵਾਉਣ। ਸਰਵੇ 'ਚ 18 ਸਾਲ ਤੋਂ ਉਪਰ ਦੇ ਲੋਕ ਹੀ ਹਿੱਸਾ ਲੈ ਸਕਦੇ ਹਨ। ਇਸ ਸਰਵੇ ਤੋਂ ਮਿਲੀ ਲੋਕਾਂ ਦੀ ਸਲਾਹ ਦੇ ਆਧਾਰ 'ਤੇ ਹੀ ਕੇਂਦਰ ਸਰਕਾਰ ਵਿਕਾਸ ਕੰਮਾਂ ਦੀਆਂ ਯੋਜਨਾਵਾਂ ਬਣਾਵੇਗੀ।