Breaking News: ਪੰਜਾਬ ''ਚ ਅੱਧੀ ਰਾਤ ਨੂੰ ਲੱਗੇ ਭੂਚਾਲ ਦੇ ਝਟਕੇ, ਦੋਆਬੇ ''ਚ ਸੀ ਕੇਂਦਰ

Wednesday, Nov 08, 2023 - 04:13 AM (IST)

ਜਲੰਧਰ (ਵੈੱਬ ਡੈਸਕ): ਮੰਗਲਵਾਰ ਨੂੰ ਅੱਧੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਲੱਗੇ। ਹਾਲਾਂਕਿ ਇਹ ਝਟਕੇ ਇੰਨੇ ਤੇਜ਼ ਨਹੀਂ ਸਨ ਤੇ ਫ਼ਿਲਹਾਲ ਇਸ ਨਾਲ ਕਿਸੇ ਕਿਸਮ ਦੇ ਜਾਨੀਂ ਜਾਂ ਮਾਲੀ ਨੁਕਸਾਨ ਦੀ ਸੂਚਨਾ ਵੀ ਸਾਹਮਣੇ ਨਹੀਂ ਆਈ। ਸੂਬੇ ਦੇ ਕਈ ਇਲਾਕਿਆਂ ਵਿਚ ਰਾਤ ਨੂੰ ਸਵਾ ਇਕ ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਰੂਪਨਗਰ ਵਿਚ ਦੱਸਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਪੰਜਾਬੀ ਨੌਜਵਾਨ, ਜਵਾਨ ਪੁੱਤ ਦੀ ਮੌਤ ਬਾਰੇ ਸੁਣ ਮਾਪਿਆਂ ਦਾ ਨਿਕਲਿਆ ਤ੍ਰਾਹ

ਕੌਮੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ 1.13 ਵਜੇ ਭੂਚਾਲ ਦੇ ਝਟਕੇ ਲੱਗੇ। ਭੂਚਾਲ ਦਾ ਕੇਂਦਰ ਪੰਜਾਬ ਦੇ ਰੂਪਨਗਰ 'ਚ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.2 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਰੂਪਨਰ ਵਿਚ ਧਰਤੀ ਤੋਂ 10 ਕਿੱਲੋਮੀਟਰ ਹੇਠਾਂ ਸੀ। 

ਇਹ ਖ਼ਬਰ ਵੀ ਪੜ੍ਹੋ - ਵਾਲ-ਵਾਲ ਬਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਾਈਵੋਲਟੇਜ ਕਰੰਟ ਲੱਗਣ ਤੋਂ ਹੋਇਆ ਬਚਾਅ

ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ 6.52 ਵਜੇ ਜੰਮੂ ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਲੱਗੇ ਸਨ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.5 ਮਾਪੀ ਗਈ ਸੀ। ਇਸ ਦਾ ਕੇਂਦਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਧਰਤੀ ਤੋਂ 10 ਕਿੱਲੋਮੀਟਰ ਹੇਠਾਂ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News