ਪੰਜਾਬ ਸਰਕਾਰ ਨੇ ਸੂਬੇ ਦੇ ਅੰਦਰ ਵਿਕਰੀ ''ਤੇ 2 ਮਹੀਨਿਆਂ ਲਈ ਈ-ਵੇਅ ਬਿੱਲ ''ਤੇ ਲਾਈ ਰੋਕ

Saturday, Mar 31, 2018 - 06:42 AM (IST)

ਪੰਜਾਬ ਸਰਕਾਰ ਨੇ ਸੂਬੇ ਦੇ ਅੰਦਰ ਵਿਕਰੀ ''ਤੇ 2 ਮਹੀਨਿਆਂ ਲਈ ਈ-ਵੇਅ ਬਿੱਲ ''ਤੇ ਲਾਈ ਰੋਕ

ਖੰਨਾ (ਸ਼ਾਹੀ)  - ਪੂਰੇ ਦੇਸ਼ 'ਚ ਜਿਥੇ ਇਕ ਸੂਬੇ ਤੋਂ ਦੂਜੇ ਸੂਬੇ 'ਚ ਵਿਕਰੀ 'ਤੇ 1 ਅਪ੍ਰੈਲ ਤੋਂ ਈ-ਵੇਅ ਬਿੱਲ ਲਾਗੂ ਹੋ ਰਿਹਾ ਹੈ ਉਥੇ ਹੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸੂਬੇ ਦੇ ਅੰਦਰ ਹੋਣ ਵਾਲੀ ਵਿਕਰੀ 'ਤੇ ਈ-ਵੇਅ ਬਿੱਲ 'ਤੇ 2 ਮਹੀਨਿਆਂ ਲਈ ਰੋਕ ਲਗਾ ਦਿੱਤੀ ਹੈ।
ਕਮਿਸ਼ਨਰ ਆਬਕਾਰੀ ਅਤੇ ਟੈਕਸ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ 2 ਮਹੀਨਿਆਂ ਲਈ ਸੂਬੇ ਦੇ ਅੰਦਰ ਹੋਣ ਵਾਲੀ ਵਿਕਰੀ ਲਈ ਈ-ਵੇਅ ਬਿੱਲ ਜਾਰੀ ਕਰਨਾ ਜ਼ਰੂਰੀ ਨਹੀਂ ਹੈ। ਬਸ਼ਰਤੇ ਉਹ ਸੂਬੇ ਦੀ ਹੱਦ ਪਾਰ ਨਾ ਕਰੇ। ਜ਼ਿਕਰਯੋਗ ਹੈ ਕਿ ਜਿਹੜੀਆਂ ਗੱਡੀਆਂ ਲੁਧਿਆਣਾ ਤੋਂ ਨੰਗਲ ਜਾਣਗੀਆਂ ਕਿਉਂਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ 'ਚੋਂ ਹੋ ਕੇ ਜਾਣਾ ਪੈਂਦਾ ਹੈ ਅਤੇ ਜਿਹੜੀਆਂ ਗੱਡੀਆਂ ਡੇਰਾਬੱਸੀ ਜਾਣ ਲਈ ਚੰਡੀਗੜ੍ਹ ਤੋਂ ਹੋ ਕੇ ਜਾਣਗੀਆਂ ਉਨ੍ਹਾਂ ਨੂੰ ਕਿਉਂਕਿ ਪੰਜਾਬ ਦੀ ਸਰਹੱਦ ਤੋਂ ਇਕ ਵਾਰ ਹੀ ਨਿਕਲਣਾ ਹੁੰਦਾ ਹੈ,  ਉਨ੍ਹਾਂ ਨੂੰ ਈ-ਵੇਅ ਬਿੱਲ ਜਾਰੀ ਕਰਨਾ ਨੋਟੀਫਿਕੇਸ਼ਨ ਦੀਆਂ ਵਿਵਸਥਾਵਾਂ ਮੁਤਾਬਕ ਜ਼ਰੂਰੀ ਹੋਵੇਗਾ।


Related News