ਚੰਡੀਗੜ੍ਹ : ਈ-ਨੀਲਾਮੀ ਰਾਹੀਂ 2 ਕਰੋੜ ਦਾ ਵਿਕਿਆ ਐਚ. ਆਈ. ਜੀ. ਫਲੈਟ
Friday, Nov 24, 2017 - 09:26 AM (IST)

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਵਲੋਂ ਸ਼ੁਰੂ ਕੀਤੀ ਗਈ ਈ-ਨੀਲਾਮੀ ਪ੍ਰਕਿਰਿਆ ਤਹਿਤ 23 ਨਵੰਬਰ ਨੂੰ ਹਾਇਰ ਇਨਕਮ ਗਰੁੱਪ (ਐੱਚ. ਆਈ. ਜੀ., ਇੰਡੀਪੈਂਡੈਂਟ) ਫਲੈਟ ਵੇਚਿਆ ਗਿਆ। ਬੋਰਡ ਨੇ ਇਸ ਫਲੈਟ ਦੀ ਈ-ਨੀਲਾਮੀ 9 ਨਵੰਬਰ ਤੋਂ ਸ਼ੁਰੂ ਕੀਤੀ ਸੀ। ਇਸ ਲਈ 2 ਕਰੋੜ ਰੁਪਏ ਰਿਜ਼ਰਵ ਰੇਟ ਰੱਖਿਆ ਗਿਆ ਸੀ। ਵੀਰਵਾਰ ਨੂੰ ਇਸ ਫਲੈਟ ਲਈ ਸਭ ਤੋਂ ਜ਼ਿਆਦਾ ਬੋਲੀ 2 ਕਰੋੜ, 50 ਹਜ਼ਾਰ ਦੀ ਆਈ। ਇਹ ਫਲੈਟ 215.1 ਸੁਕੈਅਰ ਫੁੱਟ ਦੇ ਏਰੀਏ 'ਚ ਬਣਿਆ ਹੈ, ਜੋ ਕਿ ਲੀਜ਼ ਹੋਲਡ 'ਚ ਹੈ। ਸੈਕਟਰ-38 ਵੈਸਟ 'ਚ ਇਸ ਫਲੈਟ ਦਾ ਨੰਬਰ 5529 ਹੈ। ਬੋਰਡ ਨੇ ਇਸ ਦੇ ਨਾਲ ਹੀ ਜੋ ਪ੍ਰਾਪਰਟੀ ਈ-ਨੀਲਾਮੀ 'ਚ ਰੱਖੀ ਹੈ, ਉਸ ਦੀ ਤਰੀਕ 7 ਦਸੰਬਰ ਤੱਕ ਵਧਾ ਦਿੱਤੀ ਹੈ।