ਬੁੱਢੇ ਨਾਲੇ ਨਾਲ ਲੱਗਦੇ ਇਲਾਕੇ 'ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਚੁੱਕਿਆ ਇਹ ਕਦਮ

Saturday, Jul 15, 2023 - 10:13 PM (IST)

ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ 'ਚ ਪਾਣੀ ਦਾ ਪੱਧਰ ਭਾਵੇਂ ਕੁਝ ਨੀਵਾਂ ਹੋ ਗਿਆ ਹੈ ਪਰ ਇਸ ਦੇ ਨਾਲ ਲੱਗਦੇ ਇਲਾਕੇ 'ਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਹੋਣਾ ਅਜੇ ਬਾਕੀ ਹੈ, ਜਿਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਇੰਗ ਯੂਨਿਟਾਂ ਨੂੰ ਚਾਲੂ ਕਰਨ ਦੀ ਜਲਦਬਾਜ਼ੀ ਦਿਖਾਈ ਗਈ ਹੈ।

ਇਹ ਵੀ ਪੜ੍ਹੋ : ਹੜ੍ਹ ਦੀ ਮਾਰ; ਹਰਿਆਣਾ ਬਾਰਡਰ ਨਾਲ ਲੱਗਦੇ ਪੰਜਾਬ ਦੇ ਪਿੰਡਾਂ ’ਚ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ

ਇਨ੍ਹਾਂ ਡਾਇੰਗ ਯੂਨੀਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਡੀ.ਸੀ. ਵੱਲੋਂ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਦੀ ਸਿਫਾਰਸ਼ ’ਤੇ ਕੀਤਾ ਗਿਆ ਸੀ, ਜਿਸ ਵਿੱਚ ਸਤਲੁਜ ਦਰਿਆ ਦੇ ਓਵਰਫਲੋ ਹੋਣ ਕਾਰਨ ਭੱਟੀਆਂ ਐੱਸ.ਟੀ.ਪੀ. ਬੰਦ ਹੋਣ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ਦੇ ਆਧਾਰ ’ਤੇ ਫੋਕਲ ਪੁਆਇੰਟ, ਬਹਾਦਰਕੇ ਰੋਡ, ਇੰਡਸਟਰੀ ਏਰੀਆ, ਜਲੰਧਰ ਬਾਈਪਾਸ ਤੋਂ ਲੈ ਕੇ ਸਮਰਾਲਾ ਚੌਕ, ਤਾਜਪੁਰ ਡੇਅ ਡਾਇੰਗ ਯੂਨਿਟਾਂ ਦੇ ਨਾਲ ਸੀ.ਈ.ਟੀ.ਪੀ. ਬੰਦ ਕਰਨ ਦਾ ਆਰਡਰ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਕੱਲ੍ਹ ਹੋਈ ਸੀ ਪੁੱਤ ਦੀ ਮੌਤ, ਅੱਜ ਅਪਾਹਜ ਪਿਤਾ ਨੇ ਵੀ ਟ੍ਰੇਨ ਹੇਠਾਂ ਆ ਕੇ ਤੋੜਿਆ ਦਮ

ਹੁਣ ਇਨ੍ਹਾਂ ਡਾਇੰਗ ਯੂਨੀਟਾਂ ਨੂੰ ਮੁੜ ਚਾਲੂ ਕਰਨ ਲਈ ਵੀ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਆਦਿੱਤਿਆ ਦੀ ਸਿਫਾਰਸ਼ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਸਤਲੁਜ ਦਰਿਆ ਦਾ ਪੱਧਰ ਨੀਂਵਾ ਹੋਣ ਤੋਂ ਬਾਅਦ ਭੱਟੀਆਂ ਐੱਸ.ਟੀ.ਪੀ. ਦੇ ਸ਼ੁਰੂ ਹੋਣ ਨੂੰ ਆਧਾਰ ਬਣਾਇਆ ਗਿਆ ਹੈ। ਹਾਲਾਂਕਿ, ਸਤਲੁਜ ਦਰਿਆ ਤੋਂ ਬਾਅਦ ਬੁੱਢੇ ਨਾਲੇ 'ਚ ਪਾਣੀ ਦਾ ਪੱਧਰ ਵੀ ਡਾਊਨ ਹੋ ਗਿਆ ਹੈ ਪਰ ਬੁੱਢੇ ਨਾਲੇ ਦੇ ਕੰਢੇ ਸਥਿਤ ਜ਼ਿਆਦਾਤਰ ਏਰੀਏ 'ਚ ਅਜੇ ਵੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਬਰਕਰਾਰ ਹੈ, ਜਿਸ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿਵਾਉਣ ਤੋਂ ਵੱਧ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਡਾਇੰਗ ਯੂਨਿਟਾਂ ਨੂੰ ਰਾਹਤ ਦੇਣ ਦੀ ਜ਼ਿਆਦਾ ਚਿੰਤਾ ਸਤਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News