ਬਾਦਲਾਂ ਦੇ ਕਰੀਬੀ ਕੋਲਿਆਂਵਾਲੀ ਨੂੰ ਵੱਡਾ ਝਟਕਾ, ਹੋਵੇਗੀ ਗ੍ਰਿਫਤਾਰੀ!

Friday, Dec 07, 2018 - 10:10 AM (IST)

ਬਾਦਲਾਂ ਦੇ ਕਰੀਬੀ ਕੋਲਿਆਂਵਾਲੀ ਨੂੰ ਵੱਡਾ ਝਟਕਾ, ਹੋਵੇਗੀ ਗ੍ਰਿਫਤਾਰੀ!

ਮੋਹਾਲੀ (ਕੁਲਦੀਪ) : ਬਾਦਲਾਂ ਦੇ ਕਰੀਬੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਨਿਗਮ ਲਿਮਟਿਡ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ  ਕੋਲਿਆਂਵਾਲੀ ਦੀ ਜ਼ਮਾਨਤ ਪਟੀਸ਼ਨ ਬੀਤੇ ਦਿਨ ਮੋਹਾਲੀ ਜ਼ਿਲਾ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ। ਕੋਲਿਆਂਵਾਲੀ ਦੇ ਖਿਲਾਫ ਵਿਜੀਲੈਂਸ ਵਲੋਂ ਕਮਾਈ ਤੋਂ ਜ਼ਿਆਦਾ ਸਰੋਤਾਂ ਤੋਂ ਜਾਇਦਾਦ ਬਣਾਉਣ ਸਬੰਧੀ ਇਸ ਸਾਲ ਜੁਲਾਈ ਮਹੀਨੇ 'ਚ ਕੇਸ ਦਰਜ ਕੀਤਾ ਗਿਆ ਸੀ ।  ਵੀਰਵਾਰ ਨੂੰ ਕੋਲਿਆਂਵਾਲੀ ਮੋਹਾਲੀ ਅਦਾਲਤ 'ਚ ਪੁੱਜੇ ਹੋਏ ਸਨ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ 'ਚ ਆਪਣੀ ਜ਼ਮਾਨਤ ਪਟੀਸ਼ਨ ਦਰਜ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਕੱਚੀ ਰਾਹਤ ਦਿੰਦੇ ਹੋਏ ਮੋਹਾਲੀ ਅਦਾਲਤ 'ਚ ਮੰਗ ਪਟੀਸ਼ਨ ਦਰਜ ਕਰਨ ਲਈ 7 ਦਿਨ ਦਾ ਸਮਾਂ ਦਿੱਤਾ ਸੀ।  ਇਸ ਕਾਰਨ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ 'ਚ ਜ਼ਮਾਨਤ ਪਟੀਸ਼ਨ ਪਟੀਸ਼ਨ ਦਰਜ ਕਰ ਦਿੱਤੀ ਸੀ, ਜੋ ਕਿ ਬੀਤੀ ਬਾਅਦ ਦੁਪਹਿਰ ਰੱਦ ਕਰ ਦਿੱਤੀ ਗਈ ਹੈ ।  ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲਿਆਂਵਾਲੀ ਨੂੰ ਮਿਲੀ ਕੱਚੀ ਰਾਹਤ ਦਾ ਵੀਰਵਾਰ ਨੂੰ ਆਖਰੀ ਦਿਨ ਹੋਣ ਕਾਰਨ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਪਰ ਹੁਣ ਸ਼ੁੱਕਰਵਾਰ ਤੋਂ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾਵੇਗੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ । 
ਆਤਮ ਸਮਰਪਣ ਦੀ ਅਫਵਾਹ
ਵੀਰਵਾਰ ਨੂੰ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਣੀ ਸੀ ਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਹੋਈ ਕੱਚੀ ਰਾਹਤ ਦਾ ਆਖਰੀ ਦਿਨ ਸੀ। ਕੋਲਿਆਂਵਾਲੀ ਬੀਤੀ ਸਵੇਰੇ ਅਦਾਲਤ ਪੁੱਜੇ ਪਰ ਅਦਾਲਤ ਨੇ ਉਸ ਸਮੇਂ ਤਕ ਫੈਸਲਾ ਨਹੀਂ ਸੁਣਾਇਆ ਸੀ। ਉਨ੍ਹਾਂ ਦੇ ਅਦਾਲਤ 'ਚ ਪੁੱਜਣ ਦੀ ਭਿਣਕ ਜਿਵੇਂ ਹੀ ਮੀਡੀਆ ਨੂੰ ਲੱਗੀ ਤਾਂ ਮੀਡੀਆ ਕਰਮੀ ਅਦਾਲਤ ਦੇ ਬਾਹਰ ਪਹੁੰਚ ਗਏ ਸਨ। ਪੂਰਾ ਦਿਨ ਉਨ੍ਹਾਂ ਦੇ  ਅਦਾਲਤ 'ਚ ਆਤਮਸਮਰਪਣ ਕੀਤੇ ਜਾਣ ਦੀਆਂ ਅਫਵਾਹਾਂ ਚੱਲਦੀਆਂ ਰਹੀਆਂ। ਬਾਅਦ ਦੁਪਹਿਰ ਅਦਾਲਤ ਵਲੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਸਪੱਸ਼ਟ ਹੋਇਆ ਕਿ ਉਨ੍ਹਾਂ ਨੇ ਆਤਮ-ਸਮਰਪਣ ਨਹੀਂ ਕੀਤਾ ਸਗੋਂ ਆਪਣੀ ਜ਼ਮਾਨਤ ਲਈ ਅਦਾਲਤ 'ਚ ਆਏ ਹੋਏ ਸਨ। ਸੁਪਰੀਮ ਕੋਰਟ ਵਲੋਂ ਮਿਲੀ ਰਾਹਤ ਕਾਰਨ ਵਿਜੀਲੈਂਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ।


author

Babita

Content Editor

Related News