ਚੰਡੀਗੜ੍ਹ ਦੇ ਸੈਕਟਰ-46 ''ਚ ਇਸ ਤਰ੍ਹਾਂ ਸਾੜੇ ਜਾਣਗੇ ਰਾਣਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ

Friday, Sep 29, 2017 - 12:50 PM (IST)

ਚੰਡੀਗੜ੍ਹ ਦੇ ਸੈਕਟਰ-46 ''ਚ ਇਸ ਤਰ੍ਹਾਂ ਸਾੜੇ ਜਾਣਗੇ ਰਾਣਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ

ਚੰਡੀਗੜ੍ਹ (ਮੀਨਾਕਸ਼ੀ) : ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ 'ਦੁਸਹਿਰੇ' 'ਤੇ 'ਨਾਰੀ ਦਾ ਕਰੋ ਸਨਮਾਨ, ਤਾਂ ਬਣੇਗਾ ਦੇਸ਼ ਮਹਾਨ' ਦਾ ਸੰਦੇਸ਼ ਦਿੱਤਾ ਜਾਵੇਗਾ। ਸੈਕਟਰ-46 ਦੀ ਸ੍ਰੀ ਸਨਾਤਨ ਦੁਸਹਿਰਾ ਕਮੇਟੀ ਦੀ ਇਸ ਸਾਲ ਵੀ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾ ਰਹੀ ਹੈ। ਸਬਜ਼ੀ ਮੰਡੀ ਵਾਲੇ ਗਰਾਊਂਡ 'ਚ 30 ਸਤੰਬਰ ਨੂੰ ਕੀਤੇ ਜਾ ਰਹੇ ਵੱਡੇ ਆਯੋਜਨ ਨੂੰ ਲੈ ਕੇ ਕਮੇਟੀ ਦੇ ਚੀਫ ਪੈਟਰਨ ਜਤਿੰਦਰ ਭਾਟੀਆ, ਪ੍ਰਧਾਨ ਐੱਨ. ਕੇ. ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਇਸ ਵਾਰ ਰਾਵਣ ਦਹਿਨ ਦੌਰਾਨ ਰਾਵਣ ਦੇ ਪੁਤਲੇ ਦੇ ਮੂੰਹ 'ਚੋਂ ਅੱਗ ਨਿਕਲੇਗੀ ਅਤੇ ਅੱਖਾਂ 'ਚੋਂ ਲਾਲ ਅੰਗਾਰੇ ਨਿਕਲਣਗੇ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਰਿਮੋਟ ਨਾਲ ਅੱਗ ਲਾਈ ਜਾਵੇਗੀ, ਜੋ ਕਿ ਲੋਕਾਂ ਦਾ ਖਿੱਚ ਦਾ ਕੇਂਦਰ ਬਣੇਗੀ।


Related News