ਵੱਖ-ਵੱਖ ਥਾਵਾਂ ''ਤੇ ਛਾਪੇਮਾਰੀ ਦੌਰਾਨ 6 ਭਗੌੜੇ ਕਾਬੂ

Thursday, Nov 23, 2017 - 03:18 AM (IST)

ਵੱਖ-ਵੱਖ ਥਾਵਾਂ ''ਤੇ ਛਾਪੇਮਾਰੀ ਦੌਰਾਨ 6 ਭਗੌੜੇ ਕਾਬੂ

ਕਪੂਰਥਲਾ,  (ਭੂਸ਼ਣ)-  ਪੀ. ਓ. ਸਟਾਫ ਕਪੂਰਥਲਾ ਦੀ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ 6 ਭਗੌੜਿਆਂ ਨੂੰ ਕਾਬੂ ਕੀਤਾ ਹੈ। 
ਜਾਣਕਾਰੀ ਅਨੁਸਾਰ ਪੀ. ਓ. ਸਟਾਫ ਦੇ ਇੰਚਾਰਜ ਸੁਖਜਿੰਦਰ ਸਿੰਘ ਗਡਾਨੀ ਨੂੰ ਸੂਚਨਾ ਮਿਲੀ ਸੀ ਕਿ ਐੱਫ. ਆਈ. ਆਰ. ਨੰਬਰ 108 ਦੇ ਅਧੀਨ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਲੋੜੀਂਦਾ ਵਿਜੇ ਸਿੰਘ ਪੁੱਤਰ ਮਹਿੰਦਰ ਸਿੰਘ ਗਡਾਨੀ ਪਿੰਡ ਔਜਲਾ ਬਨਵਾਲੀ ਇਸ ਸਮੇਂ ਆਪਣੇ ਟਿਕਾਣੇ 'ਤੇ ਮੌਜੂਦ ਹੈ, ਜਿਸ 'ਤੇ ਪੀ. ਓ. ਸਟਾਫ ਦੇ ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ, ਨਿਰਮਲ ਸਿੰਘ ਅਤੇ ਮੰਗਲ ਸਿੰਘ ਨੇ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। 
ਉਥੇ ਹੀ ਦੂਜੇ ਪਾਸੇ ਪੀ. ਓ. ਸਟਾਫ ਕਪੂਰਥਲਾ ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 73 ਐਕਟ ਦੇ ਤਹਿਤ ਲੋੜੀਂਦਾ ਵਿਸ਼ਾਲ ਸਹੋਤਾ ਪੁੱਤਰ ਹਨੀ ਸਹੋਤਾ ਵਾਸੀ ਮੰਗੀ ਕਾਲੋਨੀ ਔਜਲਾ ਫਾਟਕ ਨੂੰ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ। 
ਇਸੇ ਤਰ੍ਹਾਂ ਪੀ. ਓ. ਸਟਾਫ ਕਪੂਰਥਲਾ ਦੀ ਪੁਲਸ ਨੇ ਇਕ ਮੁਖਬਰ ਖਾਸ ਦੀ ਸੂਚਨਾ 'ਤੇ ਐੱਫ. ਆਈ. ਆਰ. ਨੰਬਰ 185 ਅਧੀਨ ਥਾਣਾ ਕੋਤਵਾਲੀ ਦੀ ਪੁਲਸ ਨੂੰ ਲੋੜੀਂਦਾ ਅਤੁਲ ਕੁਮਾਰ ਪੁੱਤਰ ਵਾਸੀ ਮੁਹੱਲਾ ਉੱਚਾ ਧੋੜਾ ਨੂੰ ਗ੍ਰਿਫਤਾਰ ਕਰ ਲਿਆ। ਪੀ. ਓ. ਸਟਾਫ ਕਪੂਰਥਲਾ ਦੀ ਟੀਮ ਜਿਸ 'ਚ ਏ. ਐੱਸ. ਆਈ. ਜਗਜੀਤ ਸਿੰਘ, ਹੈੱਡ ਕਾਂਸਟੇਬਲ ਰਾਜਾ ਸਿੰਘ ਤੇ ਬਲਜਿੰਦਰ ਸਿੰਘ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਐੱਫ. ਆਈ. ਆਰ. ਨੰਬਰ 53 ਦੇ ਅਧੀਨ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਲੋੜੀਂਦਾ ਸੰਦੀਪ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਬਾਂਸਾਵਾਲਾ ਬਾਜ਼ਾਰ ਫਗਵਾੜਾ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ। 
ਉਥੇ ਹੀ ਐੱਫ. ਆਈ. ਆਰ. ਨੰਬਰ 48 ਦੇ ਤਹਿਤ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਲੋੜੀਂਦਾ ਅਰੁਣ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਸਤਨਾਮਪੁਰਾ ਨੂੰ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ, ਜਦਕਿ ਪੀ. ਓ. ਸਟਾਫ ਕਪੂਰਥਲਾ ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 206 ਦੇ ਤਹਿਤ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਲੋੜੀਂਦਾ ਮਨਪ੍ਰੀਤ ਸਿੰਘ ਪੁੱਤਰ ਸੋਹਨ ਲਾਲ ਵਾਸੀ ਪਿੰਡ ਖੁਲਰਾ ਕਿੰਗਰਾ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ। ਪੀ. ਓ. ਸਟਾਫ ਕਪੂਰਥਲਾ ਦੀ ਪੁਲਸ ਨੇ ਗ੍ਰਿਫਤਾਰ ਸਾਰੇ 6 ਭਗੌੜਿਆਂ ਨੂੰ ਸਬੰਧਿਤ ਥਾਣਿਆਂ ਦੀ ਪੁਲਸ ਹਵਾਲੇ ਕਰ ਦਿੱਤਾ ਹੈ। 


Related News