ਬੀਤੇ ਦਿਨ ਹੋਈ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਰੌਣਕ, ਬਿਜਲੀ ਦੀ ਖਪਤ ਵੀ ਹੋਈ ਘੱਟ
Saturday, Jul 13, 2024 - 02:19 PM (IST)
ਅੰਮ੍ਰਿਤਸਰ (ਸਰਬਜੀਤ)-ਪੰਜਾਬ ਦੇ ਵੱਖ-ਵੱਖ ਸੂਬਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨਾਲ ਜਿੱਥੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ, ਉੱਥੇ ਹੀ ਕੱਚੇ ਕੋਠਿਆਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਸਾਹ ਸੁੱਕੇ ਹੋਏ ਹਨ। ਅੰਮ੍ਰਿਤਸਰ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਨਾਲ ਮੌਸਮ ਵਿਚ ਕਾਫੀ ਤਬਦੀਲੀ ਆ ਗਈ ਹੈ। ਪਹਾੜੀ ਇਲਾਕਿਆਂ ਵਿਚ ਘੁੰਮਣ ਜਾਣ ਵਾਲੇ ਲੋਕਾਂ ਨੂੰ ਸ਼ਹਿਰ ਵਿਚ ਰਹਿ ਕੇ ਹੀ ਉਥੋਂ ਦਾ ਨਜ਼ਾਰਾ ਮਹਿਸੂਸ ਹੋਣ ਲੱਗਾ ਹੈ। ਬਾਰਿਸ਼ ਕਾਰਨ ਬੀਤੇ ਦਿਨਾਂ ਵਿਚ ਗਰਮੀ ਨਾਲ ਲੋਕਾਂ ਦੇ ਨਿਕਲੇ ਪਸੀਨਿਆਂ ਨੂੰ ਠੰਡੀਆਂ ਹਵਾਵਾਂ ਨੇ ਰੋਕ ਦਿੱਤਾ ਹੈ। ਬੀਤੇ ਬੁੱਧਵਾਰ ਤੋਂ ਛਾਏ ਬੱਦਲਾਂ ਨੇ ਲੋਕਾਂ ਨੂੰ ਕੁਝ ਰਾਹਤ ਦਵਾਈ ਸੀ ਅਤੇ ਹੁਣ ਲਗਾਤਾਰ ਇਸ ਮੀਂਹ ਨੇ ਹਿੱਲ ਸਟੇਸ਼ਨਾਂ ਵਾਲਾ ਮਾਹੌਲ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ- 'ਆਪ' ਸਰਕਾਰ ਪ੍ਰਤੀ ਲੋਕਾਂ ਦੇ ਪਿਆਰ ਤੇ ਵਿਸ਼ਵਾਸ਼ ਦਾ ਪ੍ਰਤੀਕ ਹਨ ਜਲੰਧਰ ਦੇ ਚੋਣ ਨਤੀਜੇ: ਰਮਨ ਬਹਿਲ
ਇਸ ਸਬੰਧੀ ਕਿਸਾਨ ਮੁਖਤਾਰ ਸਿੰਘ ਮਾਹਵਾ, ਗੁਰਦੇਵ ਸਿੰਘ ਸੁਲਤਾਨਵਿੰਡ, ਮਨਿੰਦਰ ਸਿੰਘ ਮਾਵਾ, ਗੁਰਭੇਜ ਸਿੰਘ ਸੁਲਤਾਨਵਿੰਡ, ਵਸਣ ਸਿੰਘ ਤੇ ਸੁਖਰਾਜ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਾਫੀ ਸਮੇਂ ਬਾਅਦ ਅੰਮ੍ਰਿਤਸਰ ਵਿਚ ਇਸ ਤਰ੍ਹਾਂ ਝੋਨੇ ਦੀ ਫਸਲ ਲਗਾਉਣ ਸਮੇਂ ਭਾਰੀ ਬਰਸਾਤ ਹੋਈ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰੇ ਤਾਂ ਖਿੜੇ ਹਨ। ਇਸ ਦੇ ਨਾਲ-ਨਾਲ ਬਿਜਲੀ ਦੀ ਖਪਤ ਵੀ ਘੱਟ ਹੋਵੇਗੀ ਕਿਉਂਕਿ ਬਰਸਾਤ ਪੈਣ ਕਾਰਨ ਖੇਤਾਂ ਵਿਚ ਲੱਗੀਆਂ ਬੰਬੀਆਂ ਨੂੰ ਵੀ ਘੱਟ ਚਲਾਇਆ ਜਾ ਰਿਹਾ ਹੈ।
ਦੂਜੇ ਪਾਸੇ ਵੇਖਿਆ ਜਾਵੇ ਤਾਂ ਕੱਚੇ ਕੋਠਿਆਂ ਵਿਚ ਆਪਣੇ ਪਰਿਵਾਰਾਂ ਨਾਲ ਰਹਿਣ ਵਾਲੇ ਲੋਕ ਜੋ ਕਿ ਦਿਹਾੜੀ ਕਰ ਕੇ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰਦੇ ਹਨ। ਉਹ ਵੀ ਪਿਛਲੇ ਕੁਝ ਦਿਨਾਂ ਤੋਂ ਵਹਿਲੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਰੱਬ ਦਾ ਕਹਿਰ ਤਾਂ ਸਿਰਫ ਉਨ੍ਹਾਂ ਦੇ ਉੱਪਰ ਹੀ ਬਰਸ ਰਿਹਾ ਹੈ ਕਿਉਂਕਿ ਕੰਮਕਾਰ ਬਰਸਾਤ ਕਾਰਨ ਨਹੀਂ ਮਿਲ ਰਿਹਾ ਅਤੇ ਉੱਪਰੋਂ ਛੱਤਾਂ ਵੱਲ ਵੇਖ ਕੇ ਇਸ ਬਰਸਾਤ ਨੂੰ ਬੰਦ ਕਰਨ ਦੀਆਂ ਅਰਦਾਸਾਂ ਕਰਦੇ ਹਾਂ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣਾਂ 'ਚ ਮੋਹਿੰਦਰ ਭਗਤ ਦੀ ਜਿੱਤ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ
ਸੀਵਰੇਜ ਸਿਸਟਮ ਠੱਪ
ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਵਿਖੇ ਹੋ ਰਹੀ ਬਰਸਾਤ ਰੁਕਣ ਦਾ ਅਜੇ ਕੋਈ ਆਸਾਰ ਨਹੀਂ ਲੱਗ ਰਹੇ ਹਨ । ਸੜਕਾਂ ’ਤੇ ਖੜ੍ਹੇ ਪਾਣੀਆਂ ਕਾਰਨ ਸੀਵਰੇਜ ਪ੍ਰਣਾਲੀ ਵੀ ਠੱਪ ਦਿਖਾਈ ਦੇ ਰਹੀ ਹੈ ਅਤੇ ਸ਼ਹਿਰ ਦੇ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਨਿਕਲ ਕੇ ਆਪਣੇ ਮੰਜ਼ਿਲ ਵੱਲ ਜਾਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ’ਚ ਦਿਨੋਂ-ਦਿਨ ਵੱਧ ਰਹੀ ਹੈ ਪੰਜਾਬੀ ਸੈਲਾਨੀਆਂ ਦੀ ਗਿਣਤੀ, ਪਿਛਲੇ ਸਾਲ ਨਾਲੋਂ 96 ਫੀਸਦੀ ਹੋਇਆ ਵਾਧਾ
ਕਈ ਇਲਾਕਿਆਂ ਵਿਚ ਪਾਣੀ ਇੰਨਾਂ ਜਮ੍ਹਾ ਹੋ ਗਿਆ ਹੈ ਕਿ ਮੱਖੀਆਂ ਮੱਛਰਾਂ ਦੀ ਪੈਦਾਵਾਰ ਵੱਧ ਗਈ ਹੈ ਜਿਸ ਕਰ ਕੇ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਅਤੇ ਨਾ ਹੀ ਕੋਈ ਕਰਮਚਾਰੀ ਸਾਡੇ ਇਲਾਕਿਆਂ ਵਿਚ ਪਹੁੰਚਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦਵਾਈ ਦਾ ਸਪਰੇ ਕੀਤਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਜਿਵੇਂ ਦੀ ਤਿਵੇਂ ਹੀ ਰਹੀ ਹੈ। ਪਿਛਲੇ ਦਿਨਾਂ ਵਿਚ ਗਰਮੀ ਕਾਰਨ ਲੋਕ ਜਿੱਥੇ ਦੁਪਹਿਰ ਵੇਲੇ ਘਰਾਂ ਵਿੱਚੋਂ ਨਹੀਂ ਨਿਕਲਦੇ ਸਨ, ਉੱਥੇ ਹੀ ਹੁਣ ਗੁਰੂ ਘਰ ਵਿਖੇ ਵੀ ਸਾਰਾ ਦਿਨ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਫੌਜੀ ਦੀ ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਕਰ 'ਤਾ ਵੱਡਾ ਕਾਂਡ, ਖ਼ਬਰ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8