ਸਿਵਲ ਹਸਪਤਾਲ ’ਚ ਛਾਇਆ ਹਨ੍ਹੇਰੇ ਦਾ ਸਾਮਰਾਜ, ਕਿਤੇ ਕੋਈ ਵਾਪਰ ਨਾ ਜਾਵੇ ਵੱਡੀ ਵਾਰਦਾਤ

Monday, Aug 19, 2024 - 01:10 PM (IST)

ਜਲੰਧਰ (ਸ਼ੋਰੀ)- ਲੱਗਦਾ ਹੈ ਕਿ ਸਿਵਲ ਹਸਪਤਾਲ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ, ਕਿਉਂਕਿ ਇਕ ਸਮਾਂ ਇਥੇ ਹੁੰਦਾ ਸੀ ਜਦ ਤੱਤਕਾਲੀ ਮੈਡੀਕਲ ਸੁਪਰਡੈਂਟ ਡਾ. ਕਮਲਪਾਲ ਸਿੱਧੂ ਨੇ ਹਸਪਤਾਲ ’ਚ ਥਾਂ-ਥਾਂ ਨਵੀਆਂ ਲਾਈਟਾਂ ਲਾ ਕੇ ਇਸ ਨੂੰ ਰੌਸ਼ਨ ਕੀਤਾ ਸੀ। ਇਸ ਰੌਸ਼ਨੀ ਕਾਰਨ ਅੱਜ ਵੀ ਹਸਪਤਾਲ ਦੇ ਲੋਕ ਡਾ. ਸਿੱਧੂ ਨੂੰ ਜਾਣਦੇ ਹਨ ਪਰ ਜਿਵੇਂ ਹੀ ਉਹ ਸੇਵਾਮੁਕਤ ਹੋਏ ਲੱਗਦਾ ਹੈ ਕਿ ਕਿਸੇ ਦੀ ਹਸਪਤਾਲ ਦੀ ਨਜ਼ਰ ਲੱਗ ਗਈ ਹੈ। ਹਸਪਤਾਲ ’ਚ ਹੱਡੀਆਂ ਵਾਲੇ ਵਾਰਡ ਨੂੰ ਜਾਣ ਵਾਲੇ ਰਸਤੇ ’ਤੇ ਜਿੱਥੇ ਡੀ. ਐੱਨ. ਬੀ. ਹੋਸਟਲ ਵੀ ਹੈ, ਦੀ ਹਾਲਤ ਖਸਤਾ ਵਿਖਾਈ ਦੇ ਰਹੀ ਹੈ। ਉਕਤ ਰਸਤੇ ’ਤੇ ਹਨ੍ਹੇਰਾ ਵੀ ਵੇਖਿਆ ਜਾ ਸਕਦਾ ਹੈ। ਲਾਈਟਾਂ ਦਾ ਬੁਰਾ ਹਾਲ ਹੈ, ਜਿਸ ਨੂੰ ਠੀਕ ਕਰਨਾ ਕਿਸੇ ਨੇ ਵੀ ਮੁਨਾਸਿਬ ਨਹੀਂ ਸਮਝਿਆ । ਕੁਝ ਲਾਈਟਾਂ ਤਾਂ ਡੀ. ਜੇ. ’ਚ ਲੱਗੀਆਂ ਲਾਈਟਾਂ ਵਾਂਗ ਕੰਮ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ ਤੇ ਕਦੇ ਜਗਦੀਆਂ ਹਨ ਤੇ ਕਦੇ ਬੰਦ ਹੁੰਦੀਆਂ ਹਨ।

ਜ਼ਿਕਰਯੋਗ ਹੈ ਕਿ ਡੀ. ਐੱਨ. ਬੀ. ਹੋਸਟਲ ਕੰਪਲੈਕਸ ’ਚ ਵੀ ਲਾਈਟਾਂ ਖ਼ਰਾਬ ਹੋਣ ਕਾਰਨ ਹਨੇਰਾ ਸੀ, ਜਿਸ ਤੋਂ ਬਾਅਦ ‘ਜਗ ਬਾਣੀ’ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਖ਼ਬਰ ਪ੍ਰਕਾਸ਼ਿਤ ਕੀਤੀ ਅਤੇ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਨਵੀਆਂ ਲਾਈਟਾਂ ਲਾਈਆਂ ਗਈਆਂ। ‘ਜਗ ਬਾਣੀ’ਦੀ ਟੀਮ ਨੇ ਵੇਖਿਆ ਕਿ ਡੈੱਡ ਹਾਊਸਾਂ ਨੂੰ ਜਾਣ ਵਾਲੇ ਰਸਤੇ ’ਤੇ ਵੀ ਪੂਰਾ ਹਨੇਰਾ ਸੀ। ਲੋਕ ਆਪਣੇ ਮੋਬਾਈਲ ਫੋਨਾਂ ਦੀ ਟਾਰਚ ਦੀ ਮਦਦ ਨਾਲ ਰਸਤਾ ਪਾਰ ਕਰ ਰਹੇ ਸਨ। ਇੰਨਾ ਹੀ ਨਹੀਂ ਔਰਤਾਂ ਵੀ ਹਨ੍ਹੇਰੇ ’ਚ ਜਾ ਰਹੀਆਂ ਸਨ।

PunjabKesari

ਇਹ ਵੀ ਪੜ੍ਹੋ-ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਗੰਨੇ ਦੇ ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼

ਦੱਸਣਯੋਗ ਹੈ ਕਿ ਸਿਵਲ ਹਸਪਤਾਲ ’ਚ ਰਾਤ ਸਮੇਂ ਕਈ ਲੋਕ ਨਸ਼ੇ ਦੀ ਹਾਲਤ ’ਚ ਆਉਂਦੇ ਹਨ, ਜੇਕਰ ਕੱਲ੍ਹ ਨੂੰ ਕੋਈ ਨਸ਼ੇੜੀ ਕਿਸੇ ਔਰਤ ਨਾਲ ਛੇੜਛਾੜ ਕਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਸ ਤੋਂ ਇਲਾਵਾ ਹਸਪਤਾਲ ਦੇ ਪਾਰਕ ’ਚ ਵੀ ਲਾਈਟਾਂ ਖ਼ਰਾਬ ਹੋਣ ਕਾਰਨ ਲੋਕ ਹਨੇਰੇ ’ਚ ਹੀ ਮੌਜ-ਮਸਤੀ ਕਰਦੇ ਹਨ। ਇਸ ਸਬੰਧੀ ਇਕ ਸੁਰੱਖਿਆ ਮੁਲਾਜ਼ਮ ਨੇ ਦੱਸਿਆ ਕਿ ਪਹਿਲਾਂ ਲੱਗੀ ਵੱਡੀ ਲਾਈਟ ਖ੍ਰਾਬ ਹੋਣ ਕਾਰਨ ਉਹ ਕਈ ਵਾਰ ਪਾਰਕ ’ਚ ਬੈਠੇ ਪ੍ਰੇਮੀ ਜੋੜਿਆਂ ਨੂੰ ਫੜ ਚੁੱਕਾ ਹੈ। ਸੁਰੱਖਿਆ ਅਮਲੇ ਦੇ ਇੰਚਾਰਜ ਯਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਮੈਡੀਕਲ ਸੁਪਰਡੈਂਟ ਦੇ ਦਫ਼ਤਰ ’ਚ ਨਵੀਆਂ ਲਾਈਟਾਂ ਲਾਉਣ ਲਈ ਲਿਖਤੀ ਰੂਪ ’ਚ ਦੇ ਚੁੱਕੇ ਹਨ ਤਾਂ ਜੋ ਰਾਤ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ’ਚ ਕੋਈ ਕੁਤਾਹੀ ਨਾ ਹੋਵੇ।

ਕੋਲਕਾਤਾ ਦੀ ਘਟਨਾ ਤੋਂ ਬਾਅਦ ਵੀ ਸੁਚੇਤ ਨਹੀਂ ਹੋਏ ਹਸਪਤਾਲ ਵਾਲੇ
ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ’ਚ ਮਹਿਲਾ ਡਾਕਟਰਾਂ ਨਾਲ ਜਬਰ-ਜ਼ਨਾਹ ਤੇ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਹਾਲ ਹੀ ’ਚ ਸਿਵਲ ਹਸਪਤਾਲ ’ਚ ਡਾਕਟਰਾਂ ਨੇ ਮ੍ਰਿਤਕ ਔਰਤ ਦੇ ਕਾਤਲ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਸੰਘਰਸ਼ ਵੀ ਵਿੱਢ ਦਿੱਤਾ ਸੀ ਪਰ ਸਿਵਲ ਹਸਪਤਾਲ ’ਚ ਡੀ. ਐੱਨ. ਬੀ. ਕੋਰਸ ਕਰ ਰਹੇ ਵਿਦਿਆਰਥੀਆਂ ’ਚ ਜ਼ਿਆਦਾਤਰ ਮਹਿਲਾ ਡਾਕਟਰ ਵੀ ਸ਼ਾਮਲ ਹਨ। ਉਨ੍ਹਾਂ ਨੂੰ ਰਹਿਣ ਲਈ ਹਸਪਤਾਲ ਪ੍ਰਸ਼ਾਸਨ ਵੱਲੋਂ ਪੁਰਾਣੇ ਹੱਡੀਆਂ ਵਾਲੇ ਵਾਰਡ ਦੀ ਪਹਿਲੀ ਮੰਜ਼ਿਲ ’ਚ ਹੋਸਟਲ ਦਿੱਤਾ ਗਿਆ ਹੈ ਪਰ ਉਕਤ ਹੋਸਟਲ ਦੇ ਪਿਛਲੇ ਰਸਤੇ ’ਤੇ ਵੀ ਹਨੇਰਾ ਹੈ ਤੇ ਇੱਥੇ ਕੋਈ ਬਲਬ ਜਾਂ ਲਾਈਟ ਨਹੀਂ ਲਾਈ ਗਈ ਹੈ। ਕੁਝ ਸ਼ਰਾਰਤੀ ਅਨਸਰ ਹਨੇਰੇ ਦਾ ਫਾਇਦਾ ਉਠਾ ਕੇ ਡੀ. ਐੱਨ. ਬੀ. ਹੋਸਟਲ ’ਚ ਦਾਖਲ ਹੋ ਸਕਦੇ ਹਨ, ਕਿਉਂਕਿ ਹਰ ਕੋਈ ਰੌਸ਼ਨੀ ਤੋਂ ਡਰਦਾ ਹੈ ਤੇ ਹਰੇਕ ਹਨੇਰੇ ਦਾ ਫਾਇਦਾ ਉਠਾਉਂਦਾ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਜੰਗਲ 'ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼, ਹਾਲਤ ਵੇਖ ਪੁਲਸ ਰਹਿ ਗਈ ਹੈਰਾਨ

ਪਹਿਲਾਂ ਗੜ੍ਹਾ ’ਚ ਤੇ ਫਿਰ ਸਿਵਲ ਹਸਪਤਾਲ ’ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਨੇਰਾ ਹੋਣ ਕਾਰਨ ਭੱਜੇ ਹਮਲਾਵਰ
ਗੜ੍ਹਾ ਇਲਾਕੇ ’ਚ ਪੈਂਦੇ ਗੁਰੂ ਦੀਵਾਨ ਚੰਦਰ ਨਗਰ ’ਚ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇਲਾਕੇ ਦੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਹਰਸ਼ ਪੁੱਤਰ ਪਰਮਜੀਤ ਸਿੰਘ ’ਤੇ ਹਮਲਾ ਕਰ ਦਿੱਤਾ। ਹਰਸ਼ ਜਿਵੇਂ ਹੀ ਆਪਣੇ ਪਿਤਾ ਤੇ ਪਰਿਵਾਰਕ ਮੈਂਬਰਾਂ ਨਾਲ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਤੇ ਐੱਮ. ਐੱਲ. ਆਰ. ਕਟਵਾਉਣ ਲਈ ਪਹੁੰਚਿਆ ਤਾਂ ਉਸ ਨੂੰ ਮੁੜ ਹਮਲਾਵਰਾਂ ਨੇ ਘੇਰ ਲਿਆ। ਹਰਸ਼ ਨੇ ਦੱਸਿਆ ਕਿ ਹਮਲਾਵਰਾਂ ਨੇ ਹੱਥਾਂ ’ਚ ਤੇਜ਼ਧਾਰ ਹਥਿਆਰ ਸਨ ਤੇ ਉਨ੍ਹਾਂ ਨੇ ਉਸ ਦੇ ਪਿਤਾ ਪਰਮਜੀਤ ਸਿੰਘ ਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਏ। ਇਸ ਦੌਰਾਨ ਐਮਰਜੈਂਸੀ ਵਾਰਡ ’ਚ ਹੰਗਾਮਾ ਹੋ ਗਿਆ। ਵਾਰਡ ’ਚ ਮੌਜੂਦ ਲੋਕਾਂ ਨੇ ਹਮਲਾਵਰਾਂ ’ਚੋਂ ਇਕ ਨੂੰ ਕਾਬੂ ਕਰ ਲਿਆ। ਹਸਪਤਾਲ ’ਚ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਬਾਕੀ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਨੰ. 4 ਦੀ ਪੁਲਸ ਵੀ ਹਸਪਤਾਲ ਪੁੱਜੀ ਅਤੇ ਹਮਲਾਵਰ ਨੂੰ ਥਾਣੇ ਲੈ ਗਈ।

ਇਹ ਵੀ ਪੜ੍ਹੋ-ਰੱਖੜੀ ਦੇ ਦਿਨ ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮਚਿਆ ਚੀਕ-ਚਿਹਾੜਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News