ਡੇਂਗੂ ਵਧਣ ਕਾਰਨ ਸਿਹਤ ਵਿਭਾਗ ਨੇ ਤੇਜ਼ ਕੀਤਾ ਚੈਕਿੰਗ ਦਾ ਸਿਲਸਿਲਾ, 46 ਥਾਵਾਂ ’ਤੇ ਮਿਲਿਆ ਲਾਰਵਾ

Sunday, Aug 04, 2024 - 06:17 PM (IST)

ਗੁਰਦਾਸਪੁਰ (ਹਰਮਨ)- ਡੇਂਗੂ ਦੇ ਤੇਜ਼ੀ ਨਾਲ ਵਧਣ ਵਾਲਾ ਮੌਸਮ ਆ ਜਾਣ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਨੇ ਹੁਣ ਚੈਕਿੰਗ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਇਸ ਤਹਿਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ 1275 ਘਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ ਕਰੀਬ 4504 ਕੰਟੇਨਰ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚੋਂ 46 ਥਾਵਾਂ ’ਤੇ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ। ਜਾਣਕਾਰੀ ਦਿੰਦੇ ਜ਼ਿਲਾ ਐਪੀਡੀਮੋਲੋਜਿਸਟ ਡਾ. ਮਮਤਾ ਵਾਸਦੇਵ ਨੇ ਦੱਸਿਆ ਕਿ ਡੇਂਗੂ ਦੇ ਫੈਲਣ ਲਈ ਹੁਣ ਮੌਜੂਦਾ ਮੌਸਮ ਕਾਫੀ ਅਨੁਕੂਲ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਪਾਣੀ ਵਾਲੇ ਕੰਟੇਨਰਾਂ ਨੂੰ ਖਾਲੀ ਕਰਕੇ ਜ਼ਰੂਰ ਸਕਾਉਣ। ਡੇਂਗੂ ਫੈਲਾਉਣ ਵਾਲਾ ਮੱਛਰ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਬਹੁਤ ਹੀ ਸਤਰਕ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ

ਉਨ੍ਹਾਂ ਕਿਹਾ ਕਿ ਲੋਕ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਗੰਭੀਰਤਾ ਨਹੀਂ ਦਿਖਾਉਂਦੇ, ਜਿਸ ਕਾਰਨ ਲਗਾਤਾਰ ਵੱਖ ਵੱਖ ਥਾਵਾਂ ’ਤੇ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲ ਰਿਹਾ ਹੈ। ਅੱਜ ਕੀਤੀ ਗਈ ਚੈਕਿੰਗ ਦੇ ਦੌਰਾਨ 42 ਘਰਾਂ ਵਿੱਚ ਪਏ 46 ਕੰਟੇਨਰਾਂ ਵਿਚ ਇਹ ਲਾਰਵਾ ਮਿਲਿਆ ਹੈ। ਇਸ ਸੀਜ਼ਨ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਨੇ 57392 ਘਰਾਂ ਵਿਚ ਚੈਕਿੰਗ, ਜਿਸ ਦੌਰਾਨ 1 ਲੱਖ 78 ਹਜਾਰ 963 ਕੰਟੇਨਰ ਚੈੱਕ ਕੀਤੇ ਗਏ। ਹੁਣ ਤੱਕ ਦੀ ਚੈਕਿੰਗ ਦੌਰਾਨ 1152 ਘਰਾਂ ਅੰਦਰ 1293 ਕੰਟੇਨਰਾਂ ਵਿੱਚੋਂ ਇਹ ਲਾਰਵਾ ਮਿਲਿਆ ਹੈ।

ਇਹ ਵੀ ਪੜ੍ਹੋ-  ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਅਤੇ ਆਪਣੇ ਘਰਾਂ ਦੇ ਅੰਦਰ ਅਤੇ ਆਲੇ ਦੁਆਲੇ ਕਿਸੇ ਵੀ ਅਜਿਹੇ ਕੰਟੇਨਰ ਟਾਇਰ, ਟਿਊਬ, ਕੂਲਰ, ਬਰਤਨ, ਗਮਲੇ ਜਾਂ ਹੋਰ ਕਿਸੇ ਵੀ ਵਸਤੂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਮੱਛਰ ਦਿਨ ਸਮੇਂ ਕੱਟਦਾ ਹੈ ਅਤੇ ਲੋਕ ਪੂਰੀ ਬਾਂਹ ਵਾਲੇ ਕੱਪੜੇ ਪਾਉਣ ਨੂੰ ਤਰਜੀਹ ਦੇਣ ਤਾਂ ਜੋ ਮੱਛਰ ਉਨ੍ਹਾਂ ਨੂੰ ਸ਼ਿਕਾਰ ਨਾ ਬਣਾ ਸਕਣ।

ਇਹ ਵੀ ਪੜ੍ਹੋ- ਪਾਕਿ ਤੋਂ ਔਰਤ ਲਿਆਈ ਕਰੋੜਾਂ ਦੀ ਕੜਾਹੀ, ਵੇਖ ਅਧਿਕਾਰੀਆਂ ਦੇ ਵੀ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News