ਸ਼ਰਾਬ ਫੈਕਟਰੀ ਕਾਰਨ ਬੱਚੇ ਵੀ ਹੋਏ ਗੰਭੀਰ ਬੀਮਾਰੀਆਂ ਦਾ ਸ਼ਿਕਾਰ, ਧਰਨਾਕਾਰੀਆਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ
Saturday, Sep 10, 2022 - 01:54 PM (IST)

ਜ਼ੀਰਾ (ਅਕਾਲੀਆਂਵਾਲਾ) : ਪਿਛਲੇ 50 ਦਿਨ ਤੋਂ ਮਾਲਬਰੋਸ ਸ਼ਰਾਬ ਫੈਕਟਰੀ ਵਿਰੁੱਧ ਧਰਨਾ ਲਗਾਤਾਰ ਜਾਰੀ ਹੈ। ਅੱਜ ਇਸ ਧਰਨੇ 'ਚ ਬੀ. ਕੇ. ਯੂ. ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਕਿਹਾ ਕਿ ਇਸ ਇਲਾਕੇ ਦੀ ਬਦਕਿਸਮਤੀ ਹੈ ਕਿ ਸ਼ਰਾਬ ਫੈਕਟਰੀ ਕਾਰਨ ਪਿੰਡਾਂ ’ਚ ਛੋਟੇ-ਛੋਟੇ ਬੱਚੇ ਵੀ ਕੈਂਸਰ, ਲੀਵਰ ਤੇ ਪੀਲੀਏ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲਈ ਸ਼ਰਮਨਾਕ ਗੱਲ ਹੈ ਕਿ ਸਾਡੇ ਬਜ਼ੁਰਗ, ਨੌਜਵਾਨ ਤੇ ਔਰਤਾਂ ਅੱਤ ਦੀ ਗਰਮੀ ’ਚ ਪਿਛਲੇ 50 ਦਿਨਾਂ ਤੋਂ ਦਿਨ-ਰਾਤ ਧਰਨੇ ’ਤੇ ਬੈਠੇ ਹੱਨ। ਜ਼ਿਲ੍ਹੇ ਦੇ ਕਿਸੇ ਵੀ ਵੱਡੇ ਅਧਿਕਾਰੀ ਵੱਲੋਂ ਅੱਜ ਤੱਕ ਧਰਨਾਕਾਰੀਆਂ ਕੋਲ ਪਹੁੰਚਣ ਦੀ ਖੇਚਲ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : 'ਮੈਂ ਗੋਲਡੀ ਬਰਾੜ ਗੈਂਗ ਤੋਂ ਬੋਲਦਾ ਹਾਂ, 2 ਲੱਖ ਦਿਓ, ਨਹੀਂ ਤਾਂ ਸਾਰਾ ਪਰਿਵਾਰ ਖ਼ਤਮ ਕਰ ਦਿਆਂਗੇ'
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਸ਼ਾਹ ਵਾਲਾ ਨੇ ਐੱਸ. ਵਾਈ. ਐਲ ਦੇ ਮੁੱਦੇ ’ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਦਿਆਂ ਕਿਹਾ ਪੰਜਾਬ ਦੇ ਲੋਕ ਇਕ ਬੂੰਦ ਵੀ ਪਾਣੀ ਦੀ ਹਰਿਆਣਾ ਨੂੰ ਨਹੀਂ ਦੇਣਗੇ। ਕਿਉਂਕਿ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ ਪੀਣ ਤੋਂ ਵੀ ਔਖੇ ਹੋਏ ਪਏ ਹਨ।
ਇਹ ਵੀ ਪੜ੍ਹੋ : ਸੂਬੇ ’ਚ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ CM ਮਾਨ 11 ਤੋਂ 18 ਸਤੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ
ਇਸ ਮੌਕੇ ਹਾਜ਼ਰ ਆਗੂਆਂ ’ਚ ਫਤਿਹ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜਸਵੀਰ ਸਿੰਘ ਝਾਮਕਾ ਮੀਤ ਪ੍ਰਧਾਨ ਪੰਜਾਬ, ਪ੍ਰਮਜੀਤ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਡਾ. ਸਿਕੰਦਰ ਸਿੰਘ ਜ਼ਿਲਾ ਪ੍ਰਧਾਨ ਤਰਨ ਤਾਰਨ, ਮੇਲਾ ਸਿੰਘ ਹਰਦਾਸਾ ਮੀਤ ਪ੍ਰਧਾਨ, ਚਮਕੌਰ ਸਿੰਘ ਰਟੋਲ ਰੋਹੀ ਜਰਨਲ ਸਕੱਤਰ, ਕੁਲਵਿੰਦਰ ਸਿੰਘ ਰਟੋਲ ਰੋਹੀ ਬਲਾਕ ਪ੍ਰਧਾਨ, ਜਸਵੀਰ ਸਿੰਘ ਪ੍ਰੈੱਸ ਸਕੱਤਰ ਜ਼ੀਰਾ, ਹਰਮੰਦਰ ਸਿੰਘ ਸ਼ਾਹ ਵਾਲਾ ਵਿੱਤ ਸਕੱਤਰ ਜ਼ੀਰਾ, ਲਖਬੀਰ ਸਿੰਘ ਲੰਬਰਦਾਰ ਸਲਾਹਕਾਰ ਜ਼ੀਰਾ, ਗੁਰਜੰਟ ਸਿੰਘ ਸਰਪੰਚ ਰਟੋਲ ਰੋਹੀ ਸਟੇਜ ਸੈਕਟਰੀ, ਗੁਰਮੇਲ ਸਿੰਘ ਹਰਦਾਸਾ ਮੀਤ ਪ੍ਰਧਾਨ ਜ਼ੀਰਾ, ਬਲਦੇਵ ਸਿੰਘ ਹਰਦਾਸਾ ਬਲਰਾਜ ਸਿੰਘ ਫੌਜੀ ਸਾਹ ਵਾਲਾ, ਇੰਦਰਬੀਰ ਸੰਧੂ, ਮਨੀ ਸੰਧੂ ਆਦਿ ਹਾਜ਼ਰ ਸਨ।