ਦੁਬਈ ''ਚ ਪੰਜਾਬੀ ਨੌਜਵਾਨ ਦੀ ਸਮੁੰਦਰ ''ਚ ਡੁੱਬਣ ਨਾਲ ਮੌਤ
Friday, Apr 12, 2019 - 12:55 AM (IST)
ਜਲੰਧਰ, (ਮ੍ਰਿਦੁਲ)- ਮਾਸੀ ਨਾਲ ਦੁਬਈ ਘੁੰਮਣ ਗਏ 20 ਸਾਲਾ ਨੌਜਵਾਨ ਦੀ ਸਮੁੰਦਰ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਜੋਂ ਹੋਈ ਹੈ। ਸਿਮਰਨਜੀਤ ਸਿੰਘ ਦੀ ਲਾਸ਼ ਲੈਣ ਲਈ ਚਾਚਾ ਜਸਕਰਨ ਸਿੰਘ ਪਰਿਵਾਰ ਨਾਲ ਦੁਬਈ ਰਵਾਨਾ ਹੋ ਗਏ ਹਨ।
ਬਸਤੀ ਸ਼ੇਖ ਦੇ ਢੱਕੀਆ ਮੁਹੱਲਾ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਦੱਸਿਆ ਕਿ 10 ਦਿਨ ਪਹਿਲਾਂ ਸਿਮਰਨਜੀਤ ਸਿੰਘ ਆਪਣੀ ਮਾਸੀ ਨਾਲ ਦੁਬਈ ਘੁੰਮਣ ਲਈ ਗਿਆ ਸੀ। ਉਸ ਦੀ ਮਾਸੀ ਉਸ ਨੂੰ ਦੁਬਈ 'ਚ ਵਿਜ਼ੀਟਰ ਵੀਜ਼ਾ 'ਤੇ ਜਲੰਧਰ ਤੋਂ ਲੈ ਕੇ ਗਈ ਸੀ। ਜਿਥੇ ਦੁਬਈ ਤੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਸਮੁੰਦਰ ਦੇ ਕੰਢੇ 'ਤੇ ਘੁੰਮਣ ਲਈ ਗਏ ਸਨ, ਜਿਥੇ ਸਮੁੰਦਰ ਦੀ ਤੇਜ਼ ਲਹਿਰ ਸਿਮਰਨਜੀਤ ਨੂੰ ਵਹਾਅ ਕੇ ਲੈ ਗਈ। ਪਾਣੀ ਦੇ ਤੇਜ਼ ਵਹਾਅ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਤੇ ਚਾਚਾ ਨੀਟੂ ਉਸ ਦੀ ਲਾਸ਼ ਲੈਣ ਲਈ ਰਵਾਨਾ ਹੋ ਗਏ ਹਨ।