ਦੁਬਈ ਤੋਂ ਪਰਤੀ ਵਿਆਹੁਤਾ ਨੇ ਕੀਤੇ ਵੱਡੇ ਖ਼ੁਲਾਸੇ, ਸਾਹਮਣੇ ਲਿਆਂਦਾ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ
Tuesday, Feb 23, 2021 - 06:29 PM (IST)
ਪੱਟੀ (ਸੌਰਭ) : ਪੱਟੀ ਦੀ ਇਕ ਬੀਬੀ ਜੋ ਕਿ ਏਜੰਟ ਵੱਲੋਂ ਦੁਬੱਈ ਵਿਖੇ ਨੌਕਰੀ ਦਿਵਾਉਣ ਦੇ ਝਾਂਸੇ ’ਚ ਆ ਕੇ ਦੁਬਈ ਤੋਂ ਪੱਟੀ ਵਾਪਸ ਆਈ ਨੇ ਆਪਣੇ ਪਤੀ ਗੁਰਸੇਵਕ ਸਿੰਘ ਦੀ ਹਾਜ਼ਰੀ 'ਚ ਪ੍ਰੈਸ ਕਾਨਫਰੰਸ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਪੱਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ’ਚ ਪ੍ਰਵੀਨ ਬਾਲਾ ਨੇ ਦੱਸਿਆ ਕਿ ਉਹ ਪੱਟੀ ਦੇ ਹੀ ਇਕ ਏਜੰਟ ਦੇ ਝਾਸੇ ’ਚ ਆ ਉਹ ਦੁਬਈ ਗਈ ਸੀ ਕਿ ਉਸਨੂੰ ਨੌਕਰੀ ਮਿਲੇਗੀ ਅਤੇ ਇਕ ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ । 11 ਜਨਵਰੀ ਨੂੰ ਉਹ ਦੁਬਈ ਗਈ ਜਿੱਥੇ ਉਸਨੂੰ ਦੋ ਦਿਨ ਇਕ ਕਮਰੇ ’ਰ ਰੱਖਿਆ ਗਿਆ ਅਤੇ ਸਾਡੇ ਕੋਲੋ ਮੋਬਾਈਲ ਫੋਨ ਵੀਂ ਖੋਹ ਲਏ ਗਏ । ਬਾਅਦ ਵਿਚ ਉਸਨੂੰ ਘਰੇਲੂ ਕੰਮ ਕਹਿ ਕੇ ਗਤਲ ਕੰਮਾਂ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਅਸੀ ਇਸਦਾ ਵਿਰੋਧ ਕੀਤਾ ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਪੰਜਾਬ ਸਰਕਾਰ ਨੇ ਫਿਰ ਕੀਤੀ ਸਖ਼ਤੀ, ਨਵੀਂਆਂ ਗਾਈਡਲਾਈਨਜ਼ ਜਾਰੀ
ਉਸ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਨਾਲ ਹੋਰ 60 ਦੇ ਕਰੀਬ ਕੁੜਆਂ ਨੂੰ ਬੇਹੱਦ ਨਰਕ ਭਰੇ ਹਲਾਤ ਵਿਚ ਰੱਖਿਆ ਗਿਆ, ਖਾਣ ਪੀਣ ਦੇ ਨਾਮ ਤੇ ਉਨ੍ਹਾਂ ਨੂੰ ਥੋੜੇ ਜਿਹੇ ਚੌਲ ਦਿੱਤੇ ਜਾਂਦੇ ਸਨ ਜਿਹੜੀ ਕੁੜੀ ਇਸ ਦਾ ਵਿਰੋਧ ਕਰਦੀ ਸੀ ਉਸ ਨਾਲ ਮਾਰ ਕੁਟਾਈ ਕੀਤੀ ਜਾਂਦੀ ਸੀ। ਇਸ ਉਪਰੰਤ ਸਾਰੀਆਂ ਕੁੜੀਆਂ ਨੂੰ ਬਾਜ਼ਾਰ ਵਿਚ ਨੁਮਾਇਸ਼ ਲਗਾ ਕੇ ਖੜਨ ਨੂੰ ਮਜ਼ਬੂਰ ਕੀਤਾ ਜਾਂਦਾ ਸੀ। ਏਜੰਟਾਂ ਵੱਲੋਂ ਕਿਹਾ ਗਿਆ ਕਿ ਸ਼ੇਖ ਤੁਹਾਨੂੰ ਪਸੰਦ ਕਰਨਗੇ ਸ਼ੇਖ ਦੇ ਪਸੰਦ ਆਉਣ 'ਤੇ ਉਸ ਵੱਲੋਂ ਕੰਮ 'ਤੇ ਰੱਖਿਆ ਜਾਵੇਗਾ । ਪ੍ਰਵੀਨ ਬਾਲਾ ਨੇ ਦੱਸਿਆ ਕਿ ਇਕ ਮਹੀਨੇ ਉਪਰੰਤ ਜਦੋਂ ਉਸ ਨੂੰ ਉਸ ਦਾ ਫੋਨ ਮਿਲਿਆ ਤਾਂ ਉਸ ਨੇ ਪੰਜਾਬ ਰਹਿੰਦੇ ਆਪਣੇ ਪਰਿਵਾਰ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਪਰਿਵਾਰ ਨੂੰ ਕਿਹਾ ਕਿ ਉਸ ਨੂੰ ਜਲਦ ਤੋਂ ਜਲਦ ਇਸ ਨਰਕ ਤੋਂ ਵਾਪਸ ਪੰਜਾਬ ਬੁਲਾਇਆ ਜਾਵੇ । ਪ੍ਰਵੀਨ ਬਾਲਾ ਦੇ ਪਤੀ ਗੁਰਸੇਵਕ ਸਿੰਘ ਵੱਲੋਂ ਜਦੋਂ ਪੰਜਾਬ ਦੇ ਏਜੰਟਾਂ ਨਾਲ ਗੱਲ ਕੀਤੀ ਤਾਂ ਉਲਟਾ ਏਜੰਟਾਂ ਵੱਲੋਂ ਉਸ ਨੂੰ ਡਰਾਇਆ ਗਿਆ ਕਿ ਉਹ ਪ੍ਰਵੀਨ ਬਾਲਾ ਦਾ ਪਾਸਪੋਰਟ ਬਲੋਕ ਕਰਵਾ ਦੇਣਗੇ ਫਿਰ ਉਹ ਕਦੇ ਪੰਜਾਬ ਨਹੀਂ ਆ ਸਕੇਗੀ । ਪ੍ਰਵੀਨ ਬਾਲਾ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਸਿਹਤ ਬਹੁਤ ਖਰਾਬ ਹੋ ਗਈ ਦੁਬਈ ਰਹਿੰਦੇ ਏਜੰਟ ਨੂੰ ਬੇਨਤੀ ਕੀਤੀ ਕਿ ਉਸ ਨੂੰ ਵਾਪਸ ਪੰਜਾਬ ਜਾਣ ਦਿੱਤਾ ਜਾਵੇ। ਉਸ ਏਜੰਟ ਵੱਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ , ਆਰਥਿਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਉਹ ਪੈਸੇ ਦੇਣ ਤੋਂ ਅਸਮਰਥ ਸਨ।
ਇਹ ਵੀ ਪੜ੍ਹੋ : ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਅੰਤ ਕਿਸੇ ਪਾਸੇ ਕੋਈ ਸੁਣਵਾਈ ਨਾ ਹੁੰਦੀ ਵੇਖ ਇਕ ਵਾਰ ਤਾਂ ਇਨਾਂ ਹਾਲਾਤ ਵਿੱਚ ਹੀ ਜ਼ਿੰਦਗੀ ਬਿਤਾਉਣ ਤੋਂ ਇਲਾਵਾ ਕੋਈ ਹੋਰ ਰਸਤਾ ਵਿਖਾਈ ਨਹੀਂ ਦੇ ਰਿਹਾ ਸੀ, ਫਿਰ ਮੇਰੇ ਪਤੀ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਐੱਸ ਪੀ ਸਿੰਘ ਉਬਰਾਏ ਬਾਰੇ ਦੱਸਿਆ ਜਿਸ ਵੱਲੋਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨਾਲ ਰਾਬਤਾ ਕਰ ਕੇ ਮਦਦ ਦੀ ਗੁਹਾਰ ਲਗਾਈ ਗਈ । ਉਸ ਤੋਂ ਅਗਲੇ ਦਿਨ ਹੀ ਸਰਦਾਰ ਐੱਸ. ਪੀ. ਦਾ ਮੈਨੂੰ ਫੋਨ ਆਇਆ ਉਨ੍ਹਾਂ ਨੇ ਮੈਨੂੰ ਪੰਜਾਬ ਭੇਜਣ ਦਾ ਭਰੋਸਾ ਦਿੱਤਾ ਅਤੇ ਮੇਰੇ ਦੁਬਈ ਏਜੰਟ ਨਾਲ ਰਾਬਤਾ ਕਰ ਕੇ 60 ਹਜ਼ਾਰ ਰੁਪਏ ਦੇ ਕੇ ਮੈਨੂੰ ਉਥੋਂ ਛੁਡਵਾਇਆ, ਕੱਲ ਰਾਤ ਹੀ ਮੈਂ ਆਪਣੇ ਘਰ ਵਾਪਸ ਪਰਤੀ ਹਾਂ । ਉਸਨੇ ਕਿਹਾ ਕਿ ਮੈਂ ਮੇਰਾ ਪਰਿਵਾਰ ਉਬਰਾਏ ਸਾਹਿਬ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦੇ ਉਹਨਾਂ ਮੈਨੂੰ ਨਵਾਂ ਜੀਵਨ ਦਿੱਤਾ ਹੈ ।
ਇਹ ਵੀ ਪੜ੍ਹੋ : ਤਲਵਾੜਾ 'ਚ ਦਿਲ ਝੰਜੋੜਨ ਵਾਲੀ ਘਟਨਾ, 2 ਸਿਰਫਿਰਿਆਂ ਤੋਂ ਤੰਗ ਆ 12ਵੀਂ ਜਮਾਤ ਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ
ਇਸ ਮੌਕੇ ’ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਐੱਸ.ਪੀ. ਸਿੰਘ ਉਬਰਾਏ ਵੱਲੋਂ ਪੱਟੀ ਦੇ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ। ਇਸ ਤੋਂ ਪਹਿਲਾ ਵੀਂ ਕਈ ਅਜਿਹੀਆਂ ਕੁੜੀਆਂ ਉਨ੍ਹਾਂ ਨੇ ਦੁਬਈ ਤੋਂ ਛੁਡਾ ਕੇ ਲਿਆਦੀਆਂ ਹਨ। ਉਨ੍ਹਾਂ ਇਸ ਮੌਕੇ ਕਿਹਾ ਕਿ ਜੋ ਨੌਜਵਾਨ ਵਿਦੇਸ਼ ਖ਼ਾਸ ਤੌਰ 'ਤੇ ਅਰਬ ਦੇਸ਼ਾਂ ਵਿਚ ਜਾਣਾ ਚਾਹੁੰਦੇ ਹਨ ਉਹ ਆਪਣਾ ਵੀਜ਼ਾ ਸਾਡੇ ਕੋਲੋਂ ਚੈੱਕ ਕਰਵਾ ਲੈਣ ਅਸੀਂ ਇਕ ਹਫ਼ਤੇ ਦੇ ਅੰਦਰ ਤੁਹਾਡੇ ਵੀਜ਼ੇ ਦੇ ਗਲਤ-ਸਹੀ ਹੋਣ ਦੀ ਜਾਣਕਾਰੀ ਤੁਹਾਨੂੰ ਦੇ ਦਿਆਂਗੇ ਤਾਂ ਜੋ ਅਜਿਹੇ ਅਣਸੁਖਾਵੇਂ ਹਾਲਾਤ ਤੋਂ ਬਚਿਆ ਜਾ ਸਕੇ ।
ਇਹ ਵੀ ਪੜ੍ਹੋ : ਭਾਰੀ ਇਕੱਠ ਦੌਰਾਨ ਮਹਿਰਾਜ ਰੈਲੀ 'ਚ ਪਹੁੰਚੇ ਲੱਖਾ ਸਿਧਾਣਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?