ਸੁਤੰਤਰਤਾ ਦਿਹਾੜੇ ਮੌਕੇ ਨਵੀਂ ਦਿੱਲੀ ਵਿਖੇ ਪੁਲਸ ਮੈਡਲ ਨਾਲ ਸਨਮਾਨਿਤ ਹੋਣਗੇ DSP ਪਰਮਿੰਦਰ ਸਿੰਘ
Saturday, Aug 14, 2021 - 11:28 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਵਿਖੇ ਉਪ ਕਪਤਾਨ ਸੀ. ਆਈ. ਡੀ. ਵਜੋਂ ਤਾਇਨਾਤ ਪਰਮਿੰਦਰ ਸਿੰਘ ਨੂੰ ਸੁਤੰਤਰਤਾ ਸਮਾਗਮ ਮੌਕੇ ਨਵੀਂ ਦਿੱਲੀ ਵਿਖੇ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪਰਮਿੰਦਰ ਸਿੰਘ
ਉਪ ਕਪਤਾਨ ਪੁਲਸ ਸੀ ਅਤੇ ਆਈ. ਡੀ. ਕੋਲ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਬਠਿੰਡਾ ਦਾ ਚਾਰਜ ਵੀ ਹੈ। ਪਰਮਿੰਦਰ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗੂ ਦੇ ਜੰਮ-ਪਲ ਹਨ। ਉਹ ਸਾਲ 1991 ਵਿਚ ਬਤੌਰ ਏ. ਐਸ. ਆਈ. ਭਰਤੀ ਹੋਏ, ਉਹਨਾਂ ਦੀਆਂ ਮਹਿਕਮੇ ਵਿਚ ਚੰਗੀਆਂ ਸੇਵਾਵਾਂ ਅਤੇ ਮਿਹਨਤ ਸਦਕਾ ਇਨ੍ਹਾਂ ਨੂੰ ਗ੍ਰਹਿ ਵਿਭਾਗ ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਸੁਤੰਤਰਤਾ ਦਿਹਾੜੇ ਮੌਕੇ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।