ਕਈਆਂ ਨੂੰ ਟੱਕਰ ਮਾਰ ਕੇ ਭੱਜੇ ਸ਼ਰਾਬੀ ਆਟੋ ਚਾਲਕ ਦਾ ਚੜ੍ਹਿਆ ਕੁਟਾਪਾ (ਵੀਡੀਓ)

Sunday, Jul 22, 2018 - 12:34 PM (IST)

ਬਠਿੰਡਾ(ਬਿਊਰੋ)—ਕਈ ਲੋਕਾਂ ਨੂੰ ਟੱਕਰ ਮਾਰ ਕੇ ਭੱਜ ਰਹੇ ਸ਼ਰਾਬੀ ਆਟੋ ਚਾਲਕ ਨੂੰ ਲੋਕਾਂ ਨੇ ਪਿੱਛਾ ਕਰ ਕੇ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਦਰਅਸਲ ਇਹ ਮਾਮਲਾ ਬਠਿੰਡਾ ਦਾ ਹੈ। ਇਥੋਂ ਦੇ ਐੱਸ.ਐੱਸ.ਡੀ. ਕਾਲਜ ਨੇੜੇ ਇਕ ਸ਼ਰਾਬੀ ਆਟੋ ਚਾਲਕ ਕਈ ਲੋਕਾਂ ਨੂੰ ਟੱਕਰ ਮਾਰ ਕੇ ਭੱਜ ਰਿਹਾ ਸੀ। ਜਦੋਂ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲਗਾਤਾਰ ਆਟੋ ਚਲਾਉਂਦਾ ਰਿਹਾ। ਜਿਸ ਤੋਂ ਬਾਅਦ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ। ਮੌਕੇ 'ਤੇ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।
ਇਸ ਦੌਰਾਨ ਸ਼ਰਾਬੀ ਆਟੋ ਚਾਲਕ ਪੁਲਸ ਨਾਲ ਵੀ ਉਲਝ ਪਿਆ। ਉਸ ਦੀਆਂ ਅਜਿਹੀਆਂ ਹਰਕਤਾਂ ਨੂੰ ਦੇਖ ਕੇ ਪੁਲਸ ਅਧਿਕਾਰੀਆਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਫਿਲਹਾਲ ਪੁਲਸ ਨੇ ਸ਼ਰਾਬੀ ਆਟੋ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News