ਕੈਪਟਨ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, ਮੁੜ ਤੋਂ ਸ਼ੁਰੂ ਕਰਾਏ ਨਸ਼ਾ ਛੁਡਾਊ ਕੇਂਦਰ

03/29/2017 12:04:58 PM

ਚੰਡੀਗੜ੍ਹ : ਪੰਜਾਬ ਦੀ ਕੈਪਟਨ ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਸੂਬੇ ਦੀਆਂ ਵੱਖ-ਵੱਖ ਏਜੰਸੀਆਂ ਨੇ ਵੱਡੀ ਕਾਰਵਾਈ ਕਰਦੇ ਹੋਏ 10 ਦਿਨਾਂ ''ਚ 485 ਨਸ਼ਾ ਕਾਰੋਬਾਰੀਆਂ ਅਤੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ 387 ਮਾਮਲੇ ਦਰਜ ਕੀਤੇ ਹਨ।  ਇੱਥੇ ਮੁੱਖ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਹਰੇਕ ਜ਼ਿਲੇ ''ਚ ਐਂਟੀ-ਨਾਰਕੋਟਿਕਸ ਸੈੱਲ ਯੂਨਿਟਾਂ ਨੂੰ ਬਣਾਉਣ ਤੋਂ ਇਲਾਵਾ ਸੀ. ਆਈ. ਏ. ਦੇ ਸਹਿਯੋਗ ਨਾਲ ਐੱਸ. ਐੱਚ. ਓ. ਪੱਧਰ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ ਤਾਂ ਜੋ 4 ਹਫਤਿਆਂ ''ਚ ਸੂਬੇ ਤੋਂ ਨਸ਼ਿਆਂ ਦਾ ਸਫਾਇਆ ਕੀਤਾ ਜਾ ਸਕੇ। ਸੂਬੇ ਦਾ ਵਿਸ਼ੇਸ਼ ਆਪਰੇਸ਼ਨ ਸੈੱਲ ਵੀ ਇਸ ਮੁਹਿੰਮ ''ਚ ਸ਼ਾਮਲ ਹੈ, ਜਿਸ ਨੇ ਸੂਬੇ ਭਰ ''ਚੋਂ ਵੱਡੀ ਮਾਤਰਾ ''ਚ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖ-ਵੱਖ ਪੁਲਸ ਅਤੇ ਖੁਫੀਆ ਏਜੰਸੀਆਂ ਵਲੋਂ ਛੇੜੀ ਨਸ਼ਾ ਵਿਰੋਧੀ ਮੁਹਿੰਮ ''ਚ ਸਿਵਲ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਦੇ ਰਿਹਾ ਹੈ। ਸਾਬਕਾ ਸਰਕਾਰ ਵਲੋਂ ਨਕਾਰੇ ਗਏ ਨਸ਼ਾ ਛੁਡਾਊ ਕੇਂਦਰਾਂ ਨੂੰ ਦੁਬਾਰਾ ਚਲਾਇਆ ਜਾ ਰਿਹਾ ਹੈ। ਨਸ਼ਾ ਛੁਡਵਾਉਣ ਅਤੇ ਪੁਨਰਵਾਸ ਸਰਗਰਮੀਆਂ ਲਈ ਪੂਰੀ ਪਹੁੰਚ ਕੀਤੀ ਜਾ ਰਹੀ ਹੈ। ਸੂਬੇ ''ਚ ਸਿੱਖਿਆ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ, ਯੂਥ ਕਲੱਬਾਂ ਅਤੇ ਨਹਿਰੂ ਯੂਥ ਕੇਂਦਰਾਂ ਦੇ ਨਾਲ ਵੱਖ-ਵੱਖ ਮੀਡੀਆ ਮੰਚਾਂ ''ਤੇ ਵੀ ਨਸ਼ਿਆਂ ਖਿਲਾਫ ਪ੍ਰਚਾਰ ਅਤੇ ਜਾਗਰੂਕ ਮੁਹਿੰਮ ਆਰੰਭ ਕੀਤੀ ਗਈ ਹੈ।
 

Babita Marhas

News Editor

Related News