ਇਕ ਹੋਰ ਮਾਂ ਦੇ ਪੁੱਤ ਨੇ ਦੁਨੀਆ ਨੂੰ ਕਿਹਾ ਅਲਵਿਦਾ, 20 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

Thursday, Jul 15, 2021 - 04:46 PM (IST)

ਫ਼ਿਰੋਜ਼ਪੁਰ (ਸੰਨੀ ਚੋਪੜਾ): ਪੰਜਾਬ ਵਿਚ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਬੇਸ਼ੱਕ ਸਿਆਸੀ ਪਾਰਟੀਆਂ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਦਾਅਵੇ ਕਰ ਰਹੀਆਂ ਹਨ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਦਿਖਾਈ ਦੇ ਰਹੀ ਹੈ। ਅੱਜ ਫਿਰੋਜ਼ਪੁਰ ਦੀ ਸ਼ੇਖਾਂ ਵਾਲੀ ਬਸਤੀ ਦੇ ਰਹਿਣ ਵਾਲੇ ਕਰੀਬ 20 ਸਾਲਾ ਜਤਿੰਦਰ ਨਾਮਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ’ਚ ਮਾਹੌਲ ਗਮਗੀਨ ਹੋ ਗਿਆ।

ਇਹ ਵੀ ਪੜ੍ਹੋ: ਬਦਕਿਸਮਤ ਮਾਂ! ਜੰਜ਼ੀਰਾਂ ਨਾਲ ਬੰਨ੍ਹਣਾ ਪਿਆ ਪੁੱਤਰ, ਬੱਚੇ ਨੂੰ ਨਾਲ ਲੈ ਕੇ ਨੂੰਹ ਵੀ ਤੁਰ ਗਈ ਪੇਕੇ

ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਸ਼ਰੇਆਮ ਨਸ਼ਾ ਵਿਕਦਾ ਪਿਆ ਹੈ। ਜਿਸ 'ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਮਾਵਾਂ ਆਪਣੇ ਪੁੱਤਾਂ ਨੂੰ ਗਵਾ ਰਹੀਆਂ ਹਨ ਹੋਰ ਵੀ ਪ੍ਰਸ਼ਾਸਨਿਕ ਅਤੇ ਸਰਕਾਰ ਸੁਨਣ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਨਸ਼ੇ 'ਤੇ ਲਗਾਮ ਨਹੀਂ ਲੱਗ ਰਹੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਤਾਂ ਆਪਣਾ ਪੁੱਤ ਖੋਹ ਬੈਠੇ ਹਾਂ ਹੁਣ ਤਾਂ ਸਰਕਾਰ ਨੀਂਦ ਤੋਂ ਜਾਗੇ ਤਾਂ ਜੋ ਹੋਰ ਮਾਵਾਂ ਦੀਆਂ ਕੁੱਖਾਂ ਖਾਲੀ ਨਾ ਹੋਣ। ਇਸ ਮੌਤ ਨੇ ਜਿੱਥੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ ਹੈ। ਉਥੇ ਹੀ ਨਸ਼ਾ ਇਸ ਕਦਰ ਨੌਜਵਾਨੀ ’ਤੇ ਹਾਵੀ ਹੈ। ਇਹ ਵੀ ਸਾਫ਼ ਜਾਹਰ ਹੋਇਆ ਹੈ।

ਇਹ ਵੀ ਪੜ੍ਹੋ:  ਬੇਅੰਤ ਕੌਰ ਦੇ ਘਰ ਪੁੱਜੇ ਨਕਲੀ ਇਮੀਗ੍ਰੇਸ਼ਨ ਅਫ਼ਸਰ, ਕਿਹਾ ਦਿਓ ਪੈਸੇ ਨਹੀਂ ਤਾਂ ਕਰ ਦਿਆਂਗੇ ਡਿਪੋਰਟ (ਵੀਡੀਓ)

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Shyna

Content Editor

Related News