ਨਸ਼ੇ ਵਾਲੇ ਟੀਕੇ ਤੇ ਵਾਈਲਾਂ ਸਮੇਤ ਦੋ ਵਿਅਕਤੀ ਕਾਬੂ

Sunday, Aug 05, 2018 - 05:16 AM (IST)

ਨਸ਼ੇ ਵਾਲੇ ਟੀਕੇ ਤੇ ਵਾਈਲਾਂ ਸਮੇਤ ਦੋ ਵਿਅਕਤੀ ਕਾਬੂ

ਬਟਾਲਾ, (ਬੇਰੀ)-  ਥਾਣਾ ਸੇਖਵਾਂ ਦੀ ਪੁਲਸ ਨੇ ਨਸ਼ੇ ਵਾਲੇ ਟੀਕੇ ਤੇ ਵਾਈਲਾਂ ਸਮੇਤ ਦੋ ਵਿਅਕਤੀਅਾਂ ਨੂੰ ਗ੍ਰਿਫਤਾਰ ਕੀਤਾ ਹੈ।  ®ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸ. ਐੱਸ. ਐੱਚ. ਓ. ਰਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੌਰਾਨੇ ਗਸ਼ਤ ਪਿੰਡ ਕਲੇਰ ਖੁਰਦ ਤੋਂ ਬੀਤੀ ਸ਼ਾਮ ਅਜੇ ਮਸੀਹ ਪੁੱਤਰ ਮਹਿੰਦਰ ਮਸੀਹ ਵਾਸੀ ਘੁੰਮਣ ਕਲਾਂ ਨੂੰ 17 ਨਸ਼ੇ ਵਾਲੇ ਟੀਕੇ ਬਿਨਾਂ ਲੇਬਲ ਤੇ 17 ਵਾਈਲਾਂ  ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਦੇ ਵਿਰੁੱਧ ਥਾਣਾ ਸੇਖਵਾਂ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।  ®ਇਸੇ ਤਰ੍ਹਾਂ ਏ. ਐੱਸ. ਆਈ. ਨਿਰਮਲ ਸਿੰਘ ਨੇ ਦੌਰਾਨੇ ਗਸ਼ਤ ਨੌਸ਼ਿਹਰਾ ਮੱਝਾ ਸਿੰਘ ਤੋਂ ਦੀਪਕ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਛੀਨਾ ਰੇਤ ਵਾਲਾ ਨੂੰ 18 ਨਸ਼ੇ ਵਾਲੇ ਟੀਕੇ ਅਤੇ 18 ਵਾਈਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ ਵਿਰੁੱਧ ਥਾਣਾ ਸੇਖਵਾਂ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। 
 


Related News