ਵਾਤਾਵਰਣ ਪ੍ਰੇਮੀ ਨੇ ਖਰੀਦੀ ਚਿੱਟੇ ਦੀ ਪੁੜੀ ਤੇ ਪਹੁੰਚ ਗਿਆ ਵਿਧਾਇਕ ਦੇ ਦਫ਼ਤਰ, ਕਹਿੰਦਾ ਹੁਣ ਕਰੋ ਕਾਰਵਾਈ

Friday, Aug 19, 2022 - 02:43 AM (IST)

ਤਰਨਤਾਰਨ (ਰਮਨ ਚਾਵਲਾ, ਵਿਜੇ) : ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ’ਚ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਵਿਧਾਇਕ ਨੂੰ ਮਿਲਣ ਚਿੱਟੇ ਦੀ ਪੁੜੀ ਲੈ ਕੇ ਇਕ ਵਾਤਾਵਰਣ ਪ੍ਰੇਮੀ ਆ ਪੁੱਜਾ। ਉਸ ਨੇ ਵਿਧਾਇਕ ਨੂੰ ਕਿਹਾ ਕਿ ਦੇਖੋ ਆਪ ਦੀ ਸਰਕਾਰ 'ਚ ਝਬਾਲ ਇਲਾਕੇ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਨੂੰ ਰੋਕਿਆ ਜਾਵੇ। ਉਥੇ ਹੀ ਦਫ਼ਤਰ 'ਚ ਬੈਠੇ ਹੋਰ ਵਿਅਕਤੀਆਂ ਤੇ ਪਾਰਟੀ ਦੇ ਨੁਮਾਇੰਦਿਆਂ ਨੇ ਵੀ ਵਿਧਾਇਕ ਨੂੰ ਪੁਲਸ ਨੂੰ ਸਖਤੀ ਨਾਲ ਪੇਸ਼ ਆਉਣ ਲਈ ਕਿਹਾ।

ਖ਼ਬਰ ਇਹ ਵੀ : ...ਤੇ ਹੁਣ ਕੈਪਟਨ ਅਮਰਿੰਦਰ ਰਾਡਾਰ 'ਤੇ, ਉਥੇ ਕਿਸਾਨਾਂ ਨੇ ਮੁੜ ਘੱਤੀਆਂ ਲਖੀਮਪੁਰ ਵੱਲ ਵਹੀਰਾਂ, ਪੜ੍ਹੋ TOP 10

ਜਾਣਕਾਰੀ ਅਨੁਸਾਰ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਵਾਸੀ ਪਿੰਡ ਠੱਠਾ (ਝਬਾਲ) ਜੋ ਵਾਤਾਵਰਣ ਦੀ ਸਾਂਭ ਲਈ ਆਏ ਦਿਨ ਵੱਖ-ਵੱਖ ਉਪਰਾਲੇ ਕਰਦੇ ਰਹਿੰਦੇ ਹਨ, ਵੱਲੋਂ ਝਬਾਲ ਦੇ ਆਸ-ਪਾਸ ਦੇ ਇਲਾਕਿਆਂ ’ਚ ਸ਼ਰੇਆਮ ਵਿਕ ਰਹੀ ਹੈਰੋਇਨ ਨੂੰ ਰੋਕਣ ਲਈ ਜਿੱਥੇ ਪੁਲਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ, ਉੱਥੇ ਵੀਰਵਾਰ ਸਥਾਨਕ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਪੁੱਜ ਕੇ ਉਨ੍ਹਾਂ ਨੂੰ ਸਬੂਤ ਵਜੋਂ ਚਿੱਟੇ ਦੀ ਪੁੜੀ ਸੌਂਪ ਦਿੱਤੀ ਗਈ। ਇਸ ਸਾਰੇ ਮਾਮਲੇ ਨੂੰ ਮੀਡੀਆ ਸਾਹਮਣੇ ਵੇਖ ਕੇ ਵਿਧਾਇਕ ਸੋਹਲ ਹੈਰਾਨ ਹੋ ਗਏ।

ਇਹ ਵੀ ਪੜ੍ਹੋ : ਹੜ੍ਹਾਂ ਨਾਲ ਨੁਕਸਾਨੀਆਂ ਕਾਰਾਂ ਸਕ੍ਰੈਪ ਲਈ ਵੇਚੀਆਂ, ਕਬਾੜੀਏ ਸਣੇ 3 ਗ੍ਰਿਫ਼ਤਾਰ, 40 ਕਾਰਾਂ ਬਰਾਮਦ

ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਚਿੱਟੇ ਦੀ ਪੁੜੀ 500 ਰੁਪਏ ’ਚ ਖ਼ਰੀਦ ਕੇ ਵਿਧਾਇਕ ਨੂੰ ਸਬੂਤ ਵਜੋਂ ਦੇਣ ਪੁੱਜੇ ਹਨ, ਜਿਸ ਨੂੰ ਰੋਕਣ ’ਚ ਝਬਾਲ ਪੁਲਸ ਅਸਫਲ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਗੇਟ ਨੇੜੇ ਉਨ੍ਹਾਂ ਦੀ ਰਿਹਾਇਸ਼ ਦੇ ਸਾਹਮਣੇ ਸ਼ਰੇਆਮ ਹੈਰੋਇਨ ਦੀ ਸਪਲਾਈ ਹੁੰਦੀ ਦੇਖ ਸਕਦੇ ਹੋ, ਜਿਸ ਦੀ ਵੀਡੀਓ ਬਣਾ ਕੇ ਜ਼ਿਲ੍ਹੇ ਦੇ ਮੌਜੂਦਾ ਐੱਸ.ਐੱਸ.ਪੀ. ਤੇ ਹੋਰ ਅਧਿਕਾਰੀਆਂ ਨੂੰ 2 ਵਾਰ ਭੇਜੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੁਲਸ ਦੀ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵਧਣ ਲੱਗਾ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 4 ਮਰੀਜ਼ਾਂ ਦੀ ਮੌਤ, 365 ਪਾਜ਼ੇਟਿਵ

ਇਸ ਸਬੰਧੀ ਵਿਧਾਇਕ ਸੋਹਲ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਸ਼ੇ ਦੀ ਸਪਲਾਈ 'ਚ ਪੁਲਸ ਦੀ ਕਾਰਗੁਜ਼ਾਰੀ ਢਿੱਲੀ ਸਾਬਤ ਹੋ ਰਹੀ ਹੈ। ਪਹਿਲਾਂ ਵੀ ਨਸ਼ੇ ਦੀ ਵਿਕਰੀ ਸਬੰਧੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ, ਜਿਸ ਨੂੰ ਪੁਲਸ ਰੋਕਣ ’ਚ ਸਹੀ ਸਾਬਤ ਨਹੀਂ ਹੋ ਪਾਈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਕਾਰਗੁਜ਼ਾਰੀ ਸਹੀ ਨਾ ਹੋਣ ਸਬੰਧੀ ਸਾਰੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖਤ ਐਕਸ਼ਨ ਲੈਣ ਸਬੰਧੀ ਸਿਫ਼ਾਰਸ਼ ਵੀ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News