ਪੰਜਾਬ 'ਚ ਹਜ਼ਾਰਾਂ ਕਰੋੜ ਦੇ ਡਰੱਗਜ਼ ਮਾਮਲੇ 'ਚ ਹਾਈਕੋਰਟ ਨੇ ਆਰਡਰ ਕੀਤੇ ਰਿਜ਼ਰਵ

Friday, Aug 11, 2023 - 09:34 AM (IST)

ਚੰਡੀਗੜ੍ਹ (ਹਾਂਡਾ) : ਹਜ਼ਾਰਾਂ ਕਰੋੜ ਦੇ ਡਰਗ ਤਸਕਰੀ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਲਏ ਗਏ ਖ਼ੁਦ ਨੋਟਿਸ ਤੋਂ ਬਾਅਦ ਸਾਰੀਆਂ ਧਿਰਾਂ ਵਲੋਂ ਬਹਿਸ ਪੂਰੀ ਹੋ ਜਾਣ ਤੋਂ ਬਾਅਦ ਬੈਂਚ ਨੇ ਆਰਡਰ ਰਿਜ਼ਰਵ ਰੱਖ ਲਿਆ ਹੈ। ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦੇ ਹਸਤਾਖ਼ਰ ਵਾਲੀ ਚੌਥੀ ਜਾਂਚ ਰਿਪੋਰਟ ਜੋ ਕਿ ਕੋਰਟ 'ਚ ਸੀਲ ਬੰਦ ਪਈ ਹੈ, ਉਸ ਨੂੰ ਖੋਲ੍ਹਿਆ ਜਾਵੇਗਾ ਜਾਂ ਨਹੀਂ ਇਹ ਵੀ ਕੋਰਟ ਦੇ ਹੁਕਮਾਂ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ : ਖੰਨਾ 'ਚ High Speed ਕਾਰ ਬਣੀ ਨੌਜਵਾਨ ਦਾ ਕਾਲ, ਮੌਕੇ 'ਤੇ ਹੀ ਗਈ ਮੌਤ

ਰਿਪੋਰਟ 'ਚ ਹੋਰ 2 ਐੱਸ. ਆਈ. ਟੀ. ਮੈਬਰਾਂ ਦੇ ਦਸਤਖ਼ਤ ਨਹੀਂ ਸਨ, ਇਸ ਲਈ ਉਨ੍ਹਾਂ ਵਲੋਂ ਕੋਰਟ 'ਚ ਅਰਜ਼ੀ ਦਾਖ਼ਲ ਕਰ ਕੇ ਰਿਪੋਰਟ ਨਾ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਉੱਥੇ ਹੀ ਦੂਜੇ ਪਾਸੇ ਸਿਧਾਰਥ ਚਟੋਪਾਧਿਆਏ ਵਲੋਂ ਅਰਜ਼ੀ ਦਾਖ਼ਲ ਕਰ ਕੇ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਚੌਥੀ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਸੀ, ਜਿਸ 'ਚ ਕਈ ਵੱਡੇ ਖ਼ੁਲਾਸੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਕੈਬ' ਦੀ ਬੁਕਿੰਗ ਪਾਉਣ ਵਾਲੇ ਪਹਿਲਾਂ ਪੜ੍ਹ ਲੈਣ ਇਹ ਖ਼ਬਰ, ਇਸ ਤਾਰੀਖ਼ ਤੱਕ ਹੋ ਸਕਦੀ ਹੈ ਭਾਰੀ ਮੁਸ਼ਕਲ

ਚਟੋਪਾਧਿਆਏ ਵਲੋਂ ਉਨ੍ਹਾਂ ਦੇ ਵਕੀਲ ਕਾਰਤਿਕੇ ਨੇ ਕੋਰਟ ਤੋਂ ਮੰਗ ਕੀਤੀ ਹੈ ਕਿ ਚਟੋਪਾਧਿਆਏ ਦੇ ਡੀ. ਜੀ. ਪੀ. ਕਾਰਜਕਾਲ 'ਚ ਖ਼ੁਦਕੁਸ਼ੀ ਕਰਨ ਵਾਲੇ ਇੰਦਰਪ੍ਰੀਤ ਸਿੰਘ ਚੱਢਾ ਮਾਮਲੇ ਦੀ ਜਾਂਚ ਐੱਸ. ਆਈ. ਟੀ. ਤੋਂ ਲੈ ਕੇ ਸੀ. ਬੀ. ਆਈ. ਨੂੰ ਸੌਂਪੀ ਜਾਵੇ, ਤਾਂ ਕਿ ਖ਼ੁਦਕੁਸ਼ੀ ਦੇ ਪਿੱਛੇ ਲੁਕੇ ਰਾਜ਼ ਜਨਤਕ ਹੋ ਸਕਣ। ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਨ ’ਤੇ ਆਧਾਰਿਤ ਬੈਂਚ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਰਡਰ ਰਿਜ਼ਰਵ ਰੱਖ ਲਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News