40 ਕਿਲੋ ਭੁੱਕੀ ਸਣੇ 3 ਗ੍ਰਿਫਤਾਰ

Friday, Aug 31, 2018 - 02:00 AM (IST)

40 ਕਿਲੋ ਭੁੱਕੀ ਸਣੇ 3 ਗ੍ਰਿਫਤਾਰ

ਅਬੋਹਰ, (ਸੁਨੀਲ)-ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਕਾਰਨ ਜ਼ਿਲਾ ਪੁਲਸ ਕਪਤਾਨ ਗੁਰਲੀਨ ਸਿੰਘ ਖੁਰਾਣਾ ਦੇ ਨਿਰਦੇਸ਼ਾਂ ’ਤੇ ਪੁਲਸ ਕਪਤਾਨ ਵਿਨੋਦ ਚੌਧਰੀ ਦੇ ਹੁਕਮਾਂ ’ਤੇ ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਨੇ ਮਾਂ-ਪੁੱਤ ਨੂੰ ਭੁੱਕੀ ਸਣੇ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਥਾਣਾ ਸਦਰ ’ਚ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ  ਅਨੁਸਾਰ ਸੀ. ਆਈ. ਏ. ਸਟਾਫ ਮੁਖੀ ਸੱਜਣ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਬੱਲੁਆਨਾ ਵਿਧਾਨ ਸਭਾ ਖੇਤਰ ਦੇ ਪਿੰਡ ਆਲਮਗਡ਼੍ਹ ’ਚ ਗਸ਼ਤ ਦੌਰਾਨ ਮਾਂ-ਪੁੱਤ ਤੋਂ 30 ਕਿਲੋ ਭੁੱਕੀ ਬਰਾਮਦ ਕੀਤੀ। ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਪਾਰੋ ਪਤਨੀ ਗੁਰਦੇਵ ਸਿੰਘ, ਜਗਸੀਰ ਸਿੰਘ  ਪੁੱਤਰ ਗੁਰਦੇਵ ਸਿੰਘ ਵਾਸੀ ਬਠਿੰਡਾ ਦੇ ਰੂਪ ਵਿਚ ਕੀਤੀ ਹੈ।  
 ਇਸੇ ਤਰ੍ਹਾਂ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਇਕ ਵਿਅਕਤੀ ਨੂੰ 10 ਕਿਲੋ ਭੁੱਕੀ ਸਣੇ ਗ੍ਰਿਫਤਾਰ ਕਰ ਕੇ ਉਸ  ਖਿਲਾਫ  ਨਗਰ ਥਾਣਾ ਨੰਬਰ 2 ’ਚ ਮਾਮਲਾ ਦਰਜ ਕਰ ਲਿਆ ਹੈ।
 ਜਾਣਕਾਰੀ ਅਨੁਸਾਰ ਨਗਰ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ ਦੀ ਅਗਵਾਈ ਹੇਠ ਸਹਾਇਕ ਸਬ- ਇੰਸਪੈਕਟਰ ਮਨਜੀਤ ਸਿੰਘ  ਪੁਲਸ ਪਾਰਟੀ ਸਣੇ ਗੰਗਾਨਗਰ ਰੋਡ ’ਤੇ ਫੋਕਲ ਪੁਆਇੰਟ ਦੇ ਨੇਡ਼ੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਨੂੰ ਸ਼ੱਕ  ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਮਾਤਰਾ ’ਚ ਭੁੱਕੀ ਬਰਾਮਦ ਹੋਈ। ਫਡ਼ੇ ਗਏ ਵਿਅਕਤੀ ਦੀ ਪਛਾਣ ਸੁਖਚੈਨ ਸਿੰਘ  ਉਰਫ ਟੋਨੀ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਜੋਧਪੁਰ ਦੇ ਰੂਪ ’ਚ ਹੋਈ।  


Related News