6 ਕਿੱਲੋ ਚੂਰਾ-ਪੋਸਤ ਸਮੇਤ ਇਕ ਕਾਬੂ
Tuesday, Jul 03, 2018 - 02:01 AM (IST)

ਕੋਟ ਫ਼ਤੂਹੀ, (ਬਹਾਦਰ ਖਾਨ)- ਸਥਾਨਕ ਪੁਲਸ ਮੁਲਾਜ਼ਮਾਂ ਵੱਲੋਂ ਗਸ਼ਤ ਦੌਰਾਨ ਇਕ ਨੌਜਵਾਨ ਨੂੰ 6 ਕਿੱਲੋ ਚੂਰਾ-ਪੋਸਤ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਵਿਜਅੰਤ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਬਹਿਬਲਪੁਰ ਤੋਂ ਟੀ. ਪੁਆਇੰਟ ਠੀਡਾਂ ’ਤੇ ਪੈਦਲ ਹੱਥ ਵਿਚ ਪੀਲੇ ਰੰਗ ਦਾ ਥੈਲਾ ਲਈ ਆਉਂਦੇ ਨੂੰ ਸ਼ੱਕ ਪੈਣ ’ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 6 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ। ਮੌਕੇ ਉੱਪਰ ਕਾਬੂ ਕੀਤੇ ਨੌਜਵਾਨ ਨੇ ਆਪਣੀ ਪਹਿਚਾਣ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਹਿਬਲਪੁਰ ਵੱਜੋਂ ਦੱਸੀ। ਉਸ ਵਿਰੁੱਧ ਥਾਣਾ ਮਾਹਿਲਪੁਰ ’ਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।