ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਮਾਂ ਨੇ ਰੋ-ਰੋ ਦੱਸਿਆ ਨਸ਼ੇ ਕਰਨ ਦਾ ਕਾਰਨ

Sunday, Apr 24, 2022 - 11:05 AM (IST)

ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਮਾਂ ਨੇ ਰੋ-ਰੋ ਦੱਸਿਆ ਨਸ਼ੇ ਕਰਨ ਦਾ ਕਾਰਨ

ਪੱਟੀ (ਸੌਰਭ) - ਪੱਟੀ ਦੇ ਸ਼ਹਿਰ ਅੰਦਰ ਨਸ਼ੇ ਦੇ ਮਾਮਲੇ ’ਚ ਸੁਰਖੀਆਂ ’ਚ ਰਹਿਣ ਵਾਲੇ ਇਲਾਕੇ ’ਚ ਸਥਿਤ ਖਾਲੀ ਪਲਾਟ ਦੀਆਂ ਝਾੜੀਆਂ ’ਚੋਂ ਗੁਰਪ੍ਰਤਾਪ ਸਿੰਘ ਭੋਲਾ (30) ਪੁੱਤਰ ਕੁਲਦੀਪ ਸਿੰਘ ਵਾਸੀ ਬਾਹਮਣੀ ਵਾਲਾ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨੇ ਟੀਕਾ ਲਗਾਉਣ ਲਈ ਆਪਣੀ ਬਾਂਹ ਕੱਪੜੇ ਦੀ ਰੱਸੀ ਨਾਲ ਬੰਨੀ ਹੋਈ ਸੀ। ਲਾਸ਼ ਦੇ ਨੇੜੇ ਟੀਕੇ ਦੀ ਵਰਤੋਂ ਕੀਤੀ ਸੂਈ ਸਰਿੰਜ਼ ’ਤੇ ਪਾਣੀ ਵਾਲੀ ਛੋਟੀ ਬੋਤਲ ਅਤੇ ਤੀਲਾਂ ਵਾਲੀ ਡੱਬੀ ਮੌਜੂਦ ਸੀ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਇਸ ਘਟਨਾ ਸਬੰਧੀ ਕਿਸੇ ਵਿਅਕਤੀ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤੇ ਜਾਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਨੂੰ ਆਪਣੇ ਘਰ ਪਿੰਡ ਬਾਹਮਣੀ ਵਾਲਾ ਲੈ ਗਏ। ਸਥਾਨਕ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੀ ਮਾਤਾ ਰਾਜਵਿੰਦਰ ਕੌਰ ਤੇ ਮਾਮਾ ਕਾਮਰੇਡ ਆਗੂ ਜਗੀਰ ਸਿੰਘ ਲੌਹਕਾ ਨੇ ਕਿਹਾ ਕਿ ਕਰੀਬ ਚਾਰ-ਪੰਜ ਸਾਲ ਪਹਿਲਾਂ ਮ੍ਰਿਤਕ  ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਸੀ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਉਨ੍ਹਾਂ ਦੱਸਿਆ ਕਿ ਪੁਲਸ ਵਿਚ ਭਰਤੀ ਹੋਣ ਲਈ ਪਰਿਵਾਰ ਨੇ ਆਪਣੀ ਜਗ੍ਹਾ ਵੇਚ ਕੇ 6 ਲੱਖ ਰੁਪਏ ਕਿਸੇ ਏਜੰਟ ਨੂੰ ਦਿੱਤੇ ਸਨ। ਉਨ੍ਹਾਂ ਦੇ ਮੁੰਡੇ ਨੂੰ ਨਾ ਨੌਕਰੀ ਮਿਲੀ ਅਤੇ ਨਾ ਪੈਸੇ ਵਾਪਸ ਮਿਲੇ, ਜਿਸ ਕਾਰਣ ਉਨ੍ਹਾਂ ਦਾ ਮੁੰਡਾ ਨਸ਼ਾ ਕਰਨ ਲੱਗ ਪਿਆ। ਨਸ਼ੇ ਕਾਰਨ ਅੱਜ ਉਸ ਦੀ ਨਸ਼ੇ ਕਾਰਣ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ

 
 


author

rajwinder kaur

Content Editor

Related News