ਮਨੁੱਖਤਾ ਦਾ ਭਲਾ ਸੋਸਾਇਟੀ ਦੇ ਮੈਂਬਰਾਂ ਨੇ 3 ਨਸ਼ਾ ਸਮੱਗਲਰਾਂ ਨੂੰ ਰੰਗੇ ਹੱਥੀਂ ਕੀਤਾ ਕਾਬੂ

Tuesday, Jul 03, 2018 - 12:31 AM (IST)

ਮਨੁੱਖਤਾ ਦਾ ਭਲਾ ਸੋਸਾਇਟੀ ਦੇ ਮੈਂਬਰਾਂ ਨੇ 3 ਨਸ਼ਾ ਸਮੱਗਲਰਾਂ ਨੂੰ ਰੰਗੇ ਹੱਥੀਂ ਕੀਤਾ ਕਾਬੂ

ਕਾਹਨੂੰਵਾਨ/ਗੁਰਦਾਸਪੁਰ,  (ਵਿਨੋਦ)-  ਅੱਜ ਮਨੁੱਖਤਾ ਦਾ ਭਲਾ ਸੋਸਾਇਟੀ ਦੇ ਮੈਂਬਰਾਂ ਨੇ ਤਿੰਨ ਨਸ਼ਾ ਸਮੱਗਲਰਾਂ ਨੂੰ  ਕਾਬੂ ਕੀਤਾ ਹੈ। 
ਸੋਸਾਇਟੀ ਮੈਂਬਰ ਮਨਦੀਪ ਸਿੰਘ ਖੈਹਿਰਾ, ਸੁਖਦੇਵ ਸਿੰਘ ਜੌਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨਸ਼ੇ ਦੇ ਵਪਾਰੀ ਰੇਤਲੇ ਛੀਨਾ ਕੋਲ ਚਿੱਟੇ ਸਮੇਤ ਗਾਹਕਾਂ ਦੀ ਭਾਲ ਵਿਚ ਹਨ। ਉਨ੍ਹਾਂ ਆਪਣੇ ਇਕ ਸਾਥੀ ਨੂੰ ਚਿੱਟਾ ਲੈਣ ਲਈ ਭੇਜ ਦਿੱਤਾ। ਇਸ ਦੌਰਾਨ ਉਹ ਖੁਦ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਚਿੱਟਾ ਵੇਚਣ ਵਾਲੇ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਡੇਹਰੀਵਾਲ ਅੱਡੇ ਕੋਲੋਂ ਕਾਬੂ ਕਰ ਲਿਆ। ਇਸ ਦੌਰਾਨ ਇਕ ਨੌਜਵਾਨ ਕੋਲੋਂ ਕਾਫੀ ਮਾਤਰਾ ਵਿਚ ਹੈਰੋਇਨ ਵੀ ਬਰਾਮਦ ਹੋਈ। ਇਸ ਘਟਨਾ ਦੀ ਸੁੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਦਿੱਤੀ।  ਪੁਲਸ ਵੱਲੋਂ ਇਕ ਨੌਜਵਾਨ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੋ ਨੌਜਵਾਨਾਂ ਦੀ ਛੋਟੀ ਉਮਰ ਹੋਣ ਕਰ ਕੇ ਅਤੇ ਸੋਸਾਇਟੀ ਮੈਂਬਰਾਂ ਦੀ ਅਪੀਲ ’ਤੇ ਛੱਡ ਦਿੱਤਾ ਗਿਆ। ਉਕਤ ਨੌਜਵਾਨ ਨੇਡ਼ਲੇ ਪਿੰਡ ਗਿੱਲਮੰਜ ਦੇ ਰਹਿਣ ਵਾਲੇ ਦੱਸੇ ਗਏ ਹਨ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ  ਉਨ੍ਹਾਂ ਨੇ ਵਡਾਲਾ ਗ੍ਰੰਥੀਆਂ ਨੇਡ਼ਿਓਂ ਇਕ ਚਿੱਟੇ ਦੇ ਸਮੱਗਲਰ ਨੂੰ ਕਾਬੂ ਕੀਤਾ ਸੀ, ਜਿਸ ਨੂੰ ਬਾਅਦ ਵਿਚ ਐੱਸ. ਟੀ. ਐੱਫ. ਅਤੇ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਸੀ। 
ਇਸ ਸਬੰਧੀ ਜਦੋਂ ਥਾਣਾ ਧਾਰੀਵਾਲ ਦੇ ਅੈਡੀਸ਼ਨਲ ਐੱਸ. ਐੱਚ. ਓ. ਪਰਮਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ। ਅਗਲੀ ਪਡ਼ਤਾਲ ਜਾਰੀ ਹੈ। ਕਥਿਤ ਦੋਸ਼ੀ ਖਿਲਾਫ ਬਣਦੀ ਕਾਰਵਾਈ ਪਡ਼ਤਾਲ ਤੋਂ ਬਾਅਦ ਕੀਤੀ ਜਾਵੇਗੀ।
 


Related News