ਨਸ਼ੇ ਵਾਲੀਆਂ 3600 ਗੋਲੀਆਂ ਸਮੇਤ ਕਾਬੂ

Monday, Jun 11, 2018 - 05:36 AM (IST)

ਖਰੜ,   (ਅਮਰਦੀਪ, ਰਣਬੀਰ, ਸ਼ਸ਼ੀ)–  ਸਿਟੀ ਪੁਲਸ ਨੇ ਨਸ਼ੇ ਵਾਲੀਆਂ 3600 ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਸਿਟੀ ਥਾਣੇ ਦੇ ਏ. ਐੱਸ. ਆਈ. ਜੀਵਨ ਸਿੰਘ, ਹੌਲਦਾਰ ਹਰਵਿੰਦਰ ਸਿੰਘ, ਅਮਰਜੀਤ ਸਿੰਘ, ਸਿਪਾਹੀ ਹਰਦੀਪ ਸਿੰਘ ਬਡਾਲਾ ਰੋਡ ਸਾਹਮਣੇ ਗੁਲਮੋਹਰ ਸਿਟੀ ਖਰੜ ਗੁਰੂ ਨਾਨਕ ਕਾਲੋਨੀ ਮੇਨ ਸੜਕ 'ਤੇ ਗਸ਼ਤ ਕਰ ਰਹੇ ਸਨ ਕਿ ਇਕ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਗਲੀ ਵਿਚ ਭੱਜਣ ਲੱਗਾ ਤਾਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।
ਪੁਲਸ ਮੁਲਾਜ਼ਮਾਂ ਨੇ ਇਸ ਸਬੰਧੀ ਡੀ. ਐੱਸ. ਪੀ. ਸਿਟੀ–1 ਆਲਮ ਵਿਜੇ ਸਿੰਘ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਮੌਕੇ 'ਤੇ ਆ ਕੇ ਜਦੋਂ ਉਸ ਵਿਅਕਤੀ ਵਲੋਂ ਫੜੇ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਨਸ਼ੇ ਵਾਲੀਆਂ 3600 ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮ ਦੀ ਪਛਾਣ ਬਲਵੀਰ ਚੰਦ ਪੁੱਤਰ ਸਾਧੂ ਰਾਮ ਵਾਸੀ ਖਰੜ ਵਜੋਂ ਹੋਈ ਹੈ। ਅੱਜ ਹੌਲਦਾਰ ਹਰਵਿੰਦਰ ਸਿੰਘ ਨੇ ਉਕਤ ਦੋਸ਼ੀ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਮਾਣਯੋਗ ਜੱਜ ਨੇ ਉਸ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ।


Related News