ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ

Sunday, Aug 11, 2019 - 03:24 PM (IST)

ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ

ਮੱਲਾਂਵਾਲਾ (ਜਸਪਾਲ ਸੰਧੂ) - ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਨਸ਼ੇ ਕਾਰਨ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਮੱਲਾਂਵਾਲਾ 'ਚ ਵੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ਦੀ ਪਛਾਣ ਅਸ਼ੋਕ ਕੁਮਾਰ (22) ਪੁੱਤਰ ਗੁਲਸ਼ਨ ਕੁਮਾਰ ਕਟਾਰੀਆ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ। ਅੱਜ ਸਵੇਰ ਵੱਧ ਮਾਤਰਾ 'ਚ ਨਸ਼ਾ ਲੈਣ ਕਾਰਨ ਲਾਲਾ ਚੰਦਾ ਮੱਲ ਦੀ ਧਰਮਸ਼ਾਲਾ ਦੇ ਪਿਛਲੇ ਪਾਸੇ ਲਾਲਾ ਚੰਦਾ ਮੱਲ ਦੀ ਸਮਾਧ 'ਤੇ ਪਏ ਪੱਥਰ ਦੇ ਬੈਂਚ 'ਤੇ ਉਹ ਮਰਿਆ ਹੋਇਆ ਪਿਆ ਸੀ। ਲੋਕਾਂ ਵਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਪਹੁੰਚੀ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਉਸ ਦੀ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News