ਪੰਜਾਬ: ਨਸ਼ੇ ਦੀ ਭੇਟ ਚੜ੍ਹੇ ਇਕੋ ਮਾਂ ਦੇ 4 ਪੁੱਤ, 5ਵਾਂ ਮੰਜੇ 'ਤੇ, ਰੋਂਦੀ-ਕਰਲਾਉਂਦੀ ਮਾਂ ਪਾ ਰਹੀਆਂ ਦੁਹਾਈਆਂ...

Monday, Apr 06, 2026 - 01:25 PM (IST)

ਪੰਜਾਬ: ਨਸ਼ੇ ਦੀ ਭੇਟ ਚੜ੍ਹੇ ਇਕੋ ਮਾਂ ਦੇ 4 ਪੁੱਤ, 5ਵਾਂ ਮੰਜੇ 'ਤੇ, ਰੋਂਦੀ-ਕਰਲਾਉਂਦੀ ਮਾਂ ਪਾ ਰਹੀਆਂ ਦੁਹਾਈਆਂ...

ਸੁਲਤਾਨਪੁਰ ਲੋਧੀ (ਜ. ਬ)- ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਬੇਵੱਸ ਮਾਂ ਦੀਆਂ ਹੰਝੂਆਂ ਭਰੀਆਂ ਅਪੀਲਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪੰਜ ਪੁੱਤਰਾਂ ਦੀ ਮਾਂ ਮਨਜੀਤ ਕੌਰ ਨੇ ਆਪਣੇ ਚਾਰ ਪੁੱਤ ਨਸ਼ਿਆਂ ਕਾਰਨ ਗੁਆ ਦਿੱਤੇ ਹਨ, ਪੰਜਵਾਂ ਇਸ ਵੇਲੇ ਮੰਜੇ 'ਤੇ ਪਿਆ ਹੈ, ਜੋਕਿ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਇਸ ਪੀੜਤ ਮਾਂ ਦਾ ਦੋਸ਼ ਹੈ ਕਿ ਨਸ਼ਾ ਉਸ ਦੇ ਘਰ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ 'ਤੇ ਆਸਾਨੀ ਨਾਲ ਮਿਲ ਰਿਹਾ ਹੈ। ਉਸ ਨੇ ਦੱਸਿਆ ਕਿ ਮੁਹੱਲੇ 'ਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ, ਜਦਕਿ ਇਸ ਇਲਾਕੇ ਦੀ ਸਾਂਝੀ ਕੰਧ ਸੁਲਤਾਨਪੁਰ ਲੋਧੀ ਥਾਣੇ ਨਾਲ ਲੱਗਦੀ ਹੈ। 

PunjabKesari

ਇਹ ਵੀ ਪੜ੍ਹੋ: ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ, ਕੀਤਾ ਅਜਿਹਾ ਕਾਰਾ ਕਿ...

ਇਲਾਕੇ 'ਚ ਫੈਲੇ ਨਸ਼ੇ ਕਾਰਨ ਸਿਰਫ਼ ਮਨਜੀਤ ਕੌਰ ਹੀ ਨਹੀਂ, ਸਗੋਂ ਚਾਰ-ਪੰਜ ਹੋਰ ਔਰਤਾਂ ਨੇ ਵੀ ਆਪਣੇ ਪੁੱਤ ਗਵਾਉਣ ਦੀ ਗੱਲ ਕਹੀ। ਸਥਾਨਕ ਔਰਤਾਂ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੀ ਵਿਕਰੀ ਬੰਦ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਬਚਾਇਆ ਜਾਵੇ। ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਕਈ ਨੂੰਹਾਂ ਪਿੰਡ ਛੱਡ ਕੇ ਚਲੀਆਂ ਗਈਆਂ ਹਨ। ਬਜ਼ੁਰਗ ਔਰਤਾਂ ਹੁਣ ਆਪਣੇ ਪੋਤੇ-ਪੋਤੀਆਂ ਨੂੰ ਸੰਭਾਲਣ ਲਈ ਮਜਬੂਰ ਹਨ। ਕਈ ਪਰਿਵਾਰਾਂ ਨੇ ਆਪਣੇ ਪੁੱਤਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਵੀ ਭੇਜਿਆ ਪਰ ਘਰ ਪਰਤਣ 'ਤੇ ਉਹ ਮੁੜ ਨਸ਼ੇ ਦੀ ਦਲਦਲ 'ਚ ਫਸ ਗਏ।

PunjabKesari

ਇਹ ਵੀ ਪੜ੍ਹੋ: 6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ Alert, ਮੌਸਮ ਦੀ 9 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ

ਆਪਣੇ 30 ਸਾਲਾ ਪੁੱਤਰ ਸੋਨੂ ਕੋਲ ਖੜ੍ਹੀ ਮਨਜੀਤ ਕੌਰ ਨੇ ਰੋਂਦਿਆਂ ਕਿਹਾ, "ਮੈਂ ਪੰਜ ਪੁੱਤਰਾਂ ਦੀ ਮਾਂ ਸਾਂ। ਉਨ੍ਹਾਂ ਵਿੱਚੋਂ ਚਾਰ ਮੈਂ ਚਿੱਟੇ ਕਾਰਨ ਗੁਆ ਦਿੱਤੇ ਹਨ ਅਤੇ ਪੰਜਵਾਂ ਪਤਾ ਨਹੀਂ ਕਦੋਂ ਤੱਕ ਜਿਊਂਦਾ ਰਹੇਗਾ। ਅਸੀਂ ਤਿੰਨ ਦਿਨਾਂ ਤੋਂ ਰੋਟੀ ਨਹੀਂ ਖਾਧੀ। ਉਸ ਦੀ ਹਾਲਤ ਵੇਖੋ।" ਸੋਨੂ ਬਿਸਤਰੇ 'ਤੇ ਪਿਆ ਸੀ ਅਤੇ ਉਸ ਦਾ ਸਰੀਰ ਹੱਡੀਆਂ ਦੀ ਮੁੱਠ ਰਹਿ ਗਿਆ ਹੈ। ਬੇਵੱਸ ਮਾਂ ਨੇ ਕਿਹਾ ਕਿ ਮੈਂ ਆਪਣੇ ਵੱਡੇ ਪੁੱਤ ਨੂੰ ਬਚਾਉਣ ਖਾਤਿਰ ਸਾਰਾ ਸ਼ਹਿਰ ਮੰਗ ਕੇ ਕਰੀਬ 7 ਲੱਖ ਰੁਪਏ ਲਗਾ ਦਿੱਤਾ।

PunjabKesari

ਝੋਲੀਆਂ ਅੱਡ-ਅੱਡ ਦੁਕਾਨਾਂ 'ਤੇ ਪੈਸਾ ਮੰਗਦੀ ਰਹੀ ਪਰ ਮੇਰੇ ਕੋਲੋਂ ਇਲਾਜ ਲਈ ਪੈਸਾ ਮੁੱਕ ਗਿਆ ਅਤੇ ਪੁੱਤ ਨਾ ਬਚ ਸਕਿਆ। ਤਿੰਨ ਮਹੀਨਿਆਂ ਦੇ ਬਾਅਦ ਹੀ ਮੇਰਾ ਛੋਟਾ ਮੁੰਡਾ ਵੀ ਨਸ਼ੇ ਕਾਰਨ ਮਰ ਗਿਆ। 7 ਸਾਲਾਂ ਬਾਅਦ ਇਕ ਹੋਰ ਅਤੇ ਤਿੰਨ ਸਾਲਾਂ ਬਾਅਦ ਇਕ ਹੋਰ ਪੁੱਤ ਨਸ਼ੇ ਨਾਲ ਮਰ ਗਿਆ। ਪੰਜਵਾਂ ਪੁੱਤ ਮੇਰਾ ਅੰਦਰ ਮੰਜੇ 'ਤੇ ਪਿਆ ਹੈ, ਸਿਰਫ਼ ਹੁਣ ਰੱਬ ਦਾ ਆਸਰਾ ਹੀ ਹੈ, ਬੁੱਢੀ ਮਾਂ ਕੀ ਕਰੂੰ। ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ੇ ਕਾਰਨ ਨੌਜਵਾਨ ਕਾਲੇ ਪੀਲੀਆ ਦੇ ਸ਼ਿਕਾਰ ਹੋ ਰਹੇ ਹਨ। ਅਸੀਂ ਪੁਲਸ ਵਾਲਿਆਂ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡਾ ਸਾਥ ਦੇ ਕੇ ਸਾਡੇ ਪੁੱਤ ਨਸ਼ਿਆਂ ਦੀ ਦਲਦਲ ਵਿਚੋਂ ਬਚਾ ਲੈਣ। 

PunjabKesari

PunjabKesari

 

ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨਾਂ ਲਈ ਇਹ ਰਸਤੇ ਰਹਿਣਗੇ ਬੰਦ! ਬਦਲਿਆ ਗਿਆ ਰੂਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News