ਨਸ਼ੇ ਨੇ ਲਈ ਇਕ ਹੋਰ ਜਾਨ, ਓਵਰਡੋਜ਼ ਨਾਲ ਹਫ਼ਤੇ ’ਚ ਇਕੋ ਪਿੰਡ ਦੇ 3 ਨੌਜਵਾਨਾਂ ਨੇ ਤੋੜਿਆ ਦਮ

Wednesday, May 17, 2023 - 01:14 AM (IST)

ਨਸ਼ੇ ਨੇ ਲਈ ਇਕ ਹੋਰ ਜਾਨ, ਓਵਰਡੋਜ਼ ਨਾਲ ਹਫ਼ਤੇ ’ਚ ਇਕੋ ਪਿੰਡ ਦੇ 3 ਨੌਜਵਾਨਾਂ ਨੇ ਤੋੜਿਆ ਦਮ

ਫਿਲੌਰ (ਜ. ਬ.)-ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਮੁੰਨਾ (23) ਦੀ ਮੌਤ ਹੋ ਗਈ। ਇਕ ਹਫ਼ਤੇ ਵਿਚ ਇਕੋ ਹੀ ਪਿੰਡ ’ਚ ਨਸ਼ੇ ਦੀ ਓਵਰਡੋਜ਼ ਨਾਲ ਇਹ ਤੀਜੀ ਮੌਤ ਹੋਈ ਹੈ। ਮੁੰਨਾ ਤੋਂ ਪਹਿਲਾਂ ਮੀਸਾ ਅਤੇ ਮਨੀ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਦੁੱਖ਼ਦਾਈ ਗੱਲ ਇਹ ਹੈ ਕਿ ਪਿੰਡ ਗੰਨਾ ਪਿੰਡ ਵਿਚ 5 ਹੋਰ ਨੌਜਵਾਨ ਮੌਤ ਦੇ ਕੰਢੇ ’ਤੇ ਖੜ੍ਹੇ ਹਨ, ਜਿਨ੍ਹਾਂ ਦੇ ਨਸ਼ੇ ਦੀ ਟੀਕੇ ਲਾਉਣ ਕਾਰਨ ਪੂਰੇ ਸਰੀਰ ਦੀਆਂ ਨਸਾਂ ਮਰ ਚੁੱਕੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਹੁੱਲੜਬਾਜ਼ ਨੌਜਵਾਨਾਂ ਨੂੰ ਰੋਕਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਹੱਥ ਤੇ ਮਾਂ ਦੀਆਂ ਵੱਢੀਆਂ ਉਂਗਲਾਂ

ਪਿੰਡ ਦੇ ਜਿੰਨੇ ਨੌਜਵਾਨ ਨਸ਼ੇ ਦੀ ਇਸ ਦਲਦਲ ਵਿਚ ਫਸ ਚੁੱਕੇ ਹਨ, ਉਹ ਸਾਰੇ ਇਕ-ਦੂਜੇ ਨੂੰ ਇਕ ਹੀ ਸਰਿੰਜ ਨਾਲ ਟੀਕੇ ਲਾਉਣ ਕਾਰਨ ਏਡਜ਼ ਤੋਂ ਪੀੜਤ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਪਿਛਲੇ ਇਕ ਹਫ਼ਤੇ ਵਿਚ ਪਿੰਡ ਗੰਨਾ ਵਿਚ ਨਸ਼ੇ ਦੀ ਓਵਰਡੋਜ਼ ਨਾਲ 3 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। 6 ਦਿਨ ਪਹਿਲਾਂ ਮਨੀ (22) ਦੀ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਅਤੇ 3 ਦਿਨ ਪਹਿਲਾਂ ਮੀਸਾ (23) ਦੀ ਵੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਕਾਰਨ ਕੁਝ ਮਿੰਟਾਂ ਵਿਚ ਹੀ ਮੌਤ ਹੋ ਗਈ ਅਤੇ ਅੱਜ ਮੁੰਨਾ (23) ਵੀ ਨਸ਼ੇ ਦਾ ਟੀਕਾ ਲਾਉਂਦੇ ਸਮੇਂ ਓਵਰਡੋਜ਼ ਕਾਰਨ ਮਰ ਗਿਆ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਕੂਲ ਸਿੱਖਿਆ ਵਿਭਾਗ ’ਚ 34 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ

ਇਕ ਹੀ ਹਫ਼ਤੇ ਵਿਚ 3 ਨੌਜਵਾਨ ਮੌਤ ਦੀ ਗੱਡੀ ਚੜ੍ਹ ਗਏ ਹਨ, ਜਿਸ ਕਾਰਨ ਪਿੰਡ ਵਿਚ ਸੋਗ ਤੇ ਡਰ ਦੀ ਲਹਿਰ ਦੌੜ ਗਈ। ਮ੍ਰਿਤਕਾਂ ਵਿਚ ਦੋ ਵਿਆਹੇ ਹੋਏ ਸਨ, ਜਿਸ ਦੀ ਅੱਜ ਮੌਤ ਹੋਈ ਉਸ ਦੀਆਂ ਦੋ ਲੜਕੀਆਂ ਵੀ ਹਨ। ਪਿੰਡ ਵਾਸੀ ਆਪਣੇ ਬੱਚਿਆਂ ਸਬੰਧੀ ਚਿੰਤਤ ਹਨ ਕਿ ਉਹ ਆਉਣ ਵਾਲੇ ਭਵਿੱਖ ਨੂੰ ਕਿਵੇਂ ਬਚਾ ਕੇ ਰੱਖਣ। ਇਹ ਵੀ ਪਤਾ ਲੱਗਾ ਹੈ ਕਿ ਤਿੰਨੋਂ ਨੌਜਵਾਨ ਏਡਜ਼ ਤੋਂ ਪੀੜਤ ਹੋ ਚੁੱਕੇ ਸਨ। ਹੁਣ ਚਿੰਤਾ ਦਾ ਵਿਸ਼ਾ ਇਹ ਹੈ ਕਿ ਏਡਜ਼ ਤੋਂ ਪੀੜਤ ਇਹ ਨਸ਼ੇੜੀ ਕਿਤੇ ਇਹ ਰੋਗ ਆਪਣੀਆਂ ਪਤਨੀਆਂ ਵਿਚ ਤਾਂ ਨਹੀਂ ਵੰਡ ਗਏ।

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਬੱਸ ਸਟੈਂਡ ਦੇ ਉਦਘਾਟਨ ਨੂੰ ਲੈ ਕੇ ਕੈਪਟਨ ਨੇ ਘੇਰੀ ‘ਆਪ’ ਸਰਕਾਰ, ਕਹੀਆਂ ਇਹ ਗੱਲਾਂ

 ਪਿੰਡ ਦੇ 5 ਹੋਰ ਨੌਜਵਾਨ ਖੜ੍ਹੇ ਹਨ ਮੌਤ ਦੇ ਕੰਢੇ ’ਤੇ

ਗੰਨਾ ਪਿੰਡ ਵਿਚ ਨਸ਼ੇ ਦੀ ਲੱਤ ਦੇ ਸ਼ਿਕਾਰ 5 ਹੋਰ ਨੌਜਵਾਨ ਮੌਤ ਦੇ ਕੰਢੇ ’ਤੇ ਖੜ੍ਹੇ ਹਨ, ਜੋ ਨਸ਼ੇ ਦੇ ਟੀਕੇ ਇਕ-ਦੂਜੇ ਨੂੰ ਲਾਉਂਦੇ ਸਮੇਂ ਏਡਜ਼ ਤੋਂ ਪੀੜਤ ਹੋ ਚੁੱਕੇ ਹਨ। ਉਨ੍ਹਾਂ ਦੇ ਸਰੀਰ ਦੀ ਹਾਲਤ ਇਹ ਹੈ ਕਿ ਇਕ ਵੀ ਨਸ ਨਜ਼ਰ ਨਹੀਂ ਆ ਰਹੀ। ਇਥੋਂ ਤੱਕ ਕਿ ਸਰੀਰ ਦੇ ਅੰਦਰ ਜੋ ਨਸਾਂ ਲਿੰਗ ਅਤੇ ਗਰਦਨ ਕੋਲ ਹੁੰਦੀਆਂ ਹਨ, ਉਨ੍ਹਾਂ ਵਿਚ ਵਾਰ-ਵਾਰ ਸੂਈ ਲਗਾਉਣ ਕਾਰਨ ਉਹ ਵੀ ਪੂਰੀ ਤਰ੍ਹਾਂ ਗਲ਼-ਸੜ ਚੁੱਕੀਆਂ ਹਨ। ਜ਼ਖ਼ਮਾਂ ’ਚੋਂ ਪਾਣੀ ਰਿਸ ਰਿਹਾ ਹੈ। ਚਮੜੀ ਹੱਡੀਆਂ ਦਾ ਸਾਥ ਛੱਡ ਚੁੱਕੀ ਹੈ।

ਪਹਿਲਾਂ ਨਾਜਾਇਜ਼ ਦੇਸੀ ਸ਼ਰਾਬ ਤਿਆਰ ਕਰਦੇ ਸਨ, ਹੁਣ ਕਰਦੇ ਹਨ ਚਿੱਟੇ ਦਾ ਧੰਦਾ

ਗੰਨਾ ਪਿੰਡ, ਜੋ ਪਹਿਲਾਂ ਗ਼ੈਰ-ਕਾਨੂੰਨੀ ਢੰਗ ਨਾਲ ਦੇਸੀ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਤੇ ਸਮੱਗਲਿੰਗ ਕਰਨ ਲਈ ਪੂਰੇ ਸੂਬੇ ’ਚ ਮਸ਼ਹੂਰ ਸੀ, ਹੁਣ ਇਥੋਂ ਦੇ ਜ਼ਿਆਦਾਤਰ ਸਮੱਗਲਰਾਂ ਨੇ ਚਿੱਟੇ ਦੇ ਕਾਰੋਬਾਰ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕੁਝ ਰੁਪਿਆਂ ਖਾਤਿਰ ਆਸ-ਪਾਸ ਦੇ ਪਿੰਡਾਂ ’ਚ ਚਿੱਟਾ ਵੇਚ ਕੇ ਹੁਣ ਜਦੋਂ ਆਪਣੇ ਹੀ ਪਿੰਡ ਦੇ ਬੱਚੇ ਇਸ ਨਸ਼ੇ ਦਾ ਸ਼ਿਕਾਰ ਹੋ ਕੇ ਮਰਨ ਲੱਗੇ ਹਨ ਤਾਂ ਉਨ੍ਹਾਂ ਨੂੰ ਮਰਦਾ ਦੇਖ ਕੇ ਵੀ ਇਹ ਲੋਕ ਸਬਕ ਸਿੱਖਣ ਲਈ ਤਿਆਰ ਨਹੀਂ ਹਨ।

ਮ੍ਰਿਤਕ ਦੇ ਘਰ ਬੈਠੀਆਂ ਦੁਖ਼ੀ ਔਰਤਾਂ ਨੇ ਕਿਹਾ ਕਿ ਇਨ੍ਹਾਂ ਸਮੱਗਲਰਾਂ ਦਾ ਕੁਝ ਨਹੀਂ ਹੋ ਸਕਦਾ, ਪੁਲਸ ਇਨ੍ਹਾਂ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਫੜ ਕੇ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੰਦੀ ਹੈ ਤੇ ਜਿਵੇਂ ਹੀ ਇਹ ਜ਼ਮਾਨਤ ’ਤੇ ਬਾਹਰ ਆਉਂਦੇ ਹਨ ਤਾਂ ਫਿਰ ਤੋਂ ਇਸੇ ਕੰਮ ’ਚ ਲੱਗ ਜਾਂਦੇ ਹਨ।
 


author

Manoj

Content Editor

Related News