ਪੰਜਾਬ ਦਾ ਪਹਿਲਾ ਨਸ਼ਾ ਛੁਡਾਊ ਕੇਂਦਰ, ਦੋ ਮਹੀਨਿਆਂ ''ਚ 55 ਮਰੀਜ਼ਾਂ ਦਾ ਕੀਤਾ ਇਲਾਜ

08/31/2018 3:53:18 PM

ਕਪੂਰਥਲਾ—ਨਵ-ਕਿਰਨ ਕੇਂਦਰ ਨੇ ਸਰਕਾਰ ਵਲੋਂ ਚਲਾਏ ਜਾ ਰਹੇ ਔਰਤਾਂ ਲਈ ਨਸ਼ਾ ਛੁਡਾਊ ਕੇਂਦਰ 'ਚ 55 ਔਰਤਾਂ ਦਾ ਇਲਾਜ ਕੀਤਾ। ਇਸ ਕੇਂਦਰ ਦਾ ਉਦਘਾਟਨ ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਪੂਰਥਲਾ ਸਿਵਲ ਹਸਪਤਾਲ ਵਿਖੇ 26 ਜੂਨ ਨੂੰ ਕੀਤਾ ਸੀ। ਇਸ ਮੌਕੇ 10 ਤੋਂ ਵਧ ਮਰੀਜ਼ ਓ.ਪੀ.ਡੀ. ਰਾਹੀਂ ਇਲਾਜ ਕਰਵਾ ਰਹੇ ਹਨ ਅਤੇ ਇਹ ਸਾਰੇ 18 ਤੋਂ 35 ਸਾਲ ਦੀ ਉਮਰ ਦੇ ਸਨ।
ਸੈਂਟਰ ਦੇ ਇੰਚਾਰਜ ਡਾ.ਸੰਦੀਪ ਭੋਲਾ ਨੇ ਕਿਹਾ ਕਿ ਮਰੀਜ਼ ਪਹਿਲਾਂ ਦੋਸਤਾਂ ਨਾਲ ਮਿਲ ਕੇ ਸੁਆਦ ਲੈਣ ਲਈ ਨਸ਼ਾ ਕਰਦੇ ਹਨ ਅਤੇ ਬਾਅਦ 'ਚ ਫਿਰ ਉਸ ਦੇ ਆਦੀ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਮਹੀਨੇ ਇਕ 24 ਸਾਲ ਦੀ ਵਿਆਹੁਤਾ ਔਰਤ ਨੇ ਇਲਾਜ ਕਰਵਾਇਆ ਸੀ। ਔਰਤ ਦਾ ਕਹਿਣਾ ਹੈ ਕਿ ਉਸ ਨੇ ਨਸ਼ਾ ਸ਼ੌਂਕ 'ਚ ਲੈਣਾ ਸ਼ੁਰੂ ਕੀਤਾ, ਕਿਉਂਕਿ ਉਸ ਦਾ ਪਤੀ ਨਸ਼ਾਖੋਰ ਸੀ, ਪਰ ਬਾਅਦ 'ਚ ਉਸ ਦੀ ਆਦਤ ਬਣ ਗਈ। 

ਦੱਸਣਯੋਗ ਹੈ ਕਿ 2015 'ਚ ਕਰਵਾਏ ਗਏ (ਪੀ.ਓ.ਡੀ.ਐੱਸ) ਸਰਵੇਖਣ ਮੁਤਾਬਕ ਪੰਜਾਬ 'ਚ 8,000 ਤੋਂ ਵਧ ਔਰਤਾਂ ਦੇ ਪੀ.ਓ.ਡੀ.ਐੱਸ. ਉਪਭੋਗਤਾ ਸਨ, ਜੋ ਨਸ਼ਿਆਂ ਦੇ ਆਦੀ ਸਨ। ਸਰਵੇਖਣ 'ਚ ਕਿਹਾ ਗਿਆ ਹੈ ਕਿ ਨਸ਼ੇੜੀਆਂ ਵਲੋਂ ਉਪਯੋਗ ਕੀਤੀ ਜਾਣ ਵਾਲੀ ਸਭ ਤੋਂ ਆਮ ਓ.ਪੀ.ਓ.ਡੀ. ਦਵਾਈ ਹੈਰੋਇਨ ਹੈ। ਇਸ ਦੇ ਬਾਅਦ ਹੋਰ ਵੀ ਕਈ ਨਸ਼ੇ ਦੀਆਂ ਦਵਾਈਆਂ ਹਨ।


Related News