ਡਰੱਗ ਕੇਸ ''ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ,  ਲੁਧਿਆਣਾ ਦੇ ਸਾਬਕਾ DIG ਸਣੇ 5 ਅਫ਼ਸਰ ਮੁਅੱਤਲ

Thursday, Mar 25, 2021 - 11:36 AM (IST)

ਡਰੱਗ ਕੇਸ ''ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ,  ਲੁਧਿਆਣਾ ਦੇ ਸਾਬਕਾ DIG ਸਣੇ 5 ਅਫ਼ਸਰ ਮੁਅੱਤਲ

ਲੁਧਿਆਣਾ (ਵਿਪਨ) : ਅੰਤਰਰਾਸ਼ਟਰੀ ਡਰੱਗ ਕੇਸ 'ਚ ਫੜ੍ਹੇ ਗਏ ਖੰਨਾ ਦੇ ਗੁਰਦੀਪ ਰਾਣੋ ਕੇਸ 'ਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਚ ਆਈ. ਪੀ. ਐਸ. ਪਰਮਰਾਜ ਸਿੰਘ ਉਮਰਾਨੰਗਲ (ਉਸ ਵੇਲੇ ਦੇ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਤੇ ਹੁਣ ਮੁਅੱਤਲ) ਸਮੇਤ 4 ਹੋਰ ਪੁਲਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੋਲੀ 'ਤੇ 'ਸੁਖਨਾ ਝੀਲ' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਜਾਰੀ ਹੋ ਸਕਦੇ ਨੇ ਇਹ ਹੁਕਮ

ਪਰਮਰਾਜ ਸਿੰਘ ਉਮਰਾਨੰਗਲ ਸਮੇਤ ਮੁਅੱਤਲ ਕੀਤੇ ਗਏ ਪੁਲਸ ਅਫ਼ਸਰਾਂ 'ਚ ਵਰਿੰਦਰਜੀਤ ਸਿੰਘ ਥਿੰਦ, ਸੇਵਾ ਸਿੰਘ ਮੱਲੀ, ਪਰਮਿੰਦਰ ਸਿੰਘ ਬਾਠ ਅਤੇ ਕਰਨਸ਼ੇਰ ਸਿੰਘ ਸ਼ਾਮਲ ਹਨ।
ਨੋਟ : ਡਰੱਗ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਉੱਚ ਅਫ਼ਸਰਾਂ 'ਤੇ ਕੀਤੀ ਕਾਰਵਾਈ ਬਾਰੇ ਦਿਓ ਆਪਣੀ ਰਾਏ


author

Babita

Content Editor

Related News