ਨਸ਼ੇ ਵਾਲੀਅਾਂ ਗੋਲੀਆਂ ਤੇ ਸ਼ਰਾਬ ਸਮੇਤ 2 ਗ੍ਰਿਫਤਾਰ
Thursday, Aug 23, 2018 - 03:23 AM (IST)

ਅੰਮ੍ਰਿਤਸਰ, (ਸੰਜੀਵ)- ਥਾਣਾ ਸਿਵਲ ਲਾਈਨ ਦੀ ਪੁਲਸ ਨੇ ਛਾਪਾਮਾਰੀ ਦੌਰਾਨ ਨਸ਼ੇ ਵਾਲੀਅਾਂ ਗੋਲੀਆਂ ਦਾ ਧੰਦਾ ਕਰਨ ਵਾਲੇ ਕਪਿਲ ਕੁਮਾਰ ਵਾਸੀ ਨਵੀ ਆਬਾਦੀ ਨੂੰ ਗ੍ਰਿਫਤਾਰ ਕੀਤਾ। ਤਾਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 1140 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਅਾਂ।
ਇਸੇ ਤਰ੍ਹਾਂ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਕਸ਼ਮੀਰ ਸਿੰਘ ਵਾਸੀ ਦਬੁਰਜੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 96 ਬੋਤਲੇ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।