ਲੁਧਿਆਣਾ ਵਿਖੇ ਰਾਮ ਲੀਲਾ 'ਚ ਪਿਆ ਰੌਲਾ, ਮੁੰਡਿਆਂ ਨੇ ਧੂਹ-ਧੂਹ ਕੁੱਟੇ ਕਲਾਕਾਰ, ਖ਼ੁਦ ਹੀ ਦੇਖ ਲਓ ਤਸਵੀਰਾਂ

Monday, Oct 16, 2023 - 02:56 PM (IST)

ਲੁਧਿਆਣਾ ਵਿਖੇ ਰਾਮ ਲੀਲਾ 'ਚ ਪਿਆ ਰੌਲਾ, ਮੁੰਡਿਆਂ ਨੇ ਧੂਹ-ਧੂਹ ਕੁੱਟੇ ਕਲਾਕਾਰ, ਖ਼ੁਦ ਹੀ ਦੇਖ ਲਓ ਤਸਵੀਰਾਂ

ਲੁਧਿਆਣਾ (ਤਰੁਣ) : ਇੱਥੇ ਥਾਣਾ ਡਵੀਜ਼ਨ ਨੰਬਰ-5 ਚੌਂਕੀ ਕੋਚਰ ਮਾਰਕਿਟ ਦੇ ਅਧੀਨ ਆਉਂਦੇ ਜਵਾਹਰ ਨਗਰ ਕੈਂਪ 'ਚ ਆਯੋਜਿਤ ਰਾਮ ਲੀਲਾ ਦੀ ਸਟੇਜ 'ਤੇ ਨਸ਼ੇੜੀ ਮੁੰਡਿਆਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਤੋੜ-ਭੰਨ ਵੀ ਕੀਤੀ। ਉਨ੍ਹਾਂ ਨੇ ਰਾਮ ਲੀਲਾ ਦੇ ਕਲਾਕਾਰਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਜਾਣਕਾਰੀ ਮੁਤਾਬਕ ਜਵਾਹਰ ਨਗਰ ਕੈਂਪ 'ਚ ਰਾਮ ਲੀਲਾ ਚੱਲ ਰਹੀ ਸੀ। ਇਸ ਦੌਰਾਨ 4-5 ਮੁੰਡੇ ਆਏ ਅਤੇ ਤਾਸ਼ ਖੇਡਣ ਲੱਗ ਪਏ। ਜਿਸ ਪਾਸੇ ਵੱਲ ਔਰਤਾਂ ਬੈਠੀਆਂ ਸਨ, ਉਸ ਪਾਸੇ ਇਨ੍ਹਾਂ ਮੁੰਡਿਆਂ ਨੇ ਛੇੜਖਾਨੀ ਦੇ ਇਰਾਦੇ ਨਾਲ ਕੰਕਰ ਅਤੇ ਛੋਟੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ! ਖ਼ਤਰਨਾਕ ਗੈਂਗਸਟਰਾਂ ਦੀ ਨਵੀਂ ਖੇਡ ਬਣੀ ਵੱਡੀ ਚਿੰਤਾ, ਪੜ੍ਹੋ ਪੂਰੀ ਖ਼ਬਰ 

PunjabKesari

ਰਾਮ ਲੀਲਾ ਕਲੱਬ ਦੇ ਪ੍ਰਧਾਨ ਸੁਭਾਸ਼ ਗਾਂਧੀ ਦੀ ਟੀਮ ਨੇ ਉਕਤ ਮੁੰਡਿਆਂ ਨੂੰ ਸਮਝਾਇਆ ਅਤੇ ਭੇਜ ਦਿੱਤਾ ਤਾਂ ਮਾਮਲਾ ਸ਼ਾਂਤ ਹੋ ਗਿਆ। ਇਸ ਮਗਰੋਂ ਬੀਤੇ ਦਿਨ ਸਾਢੇ 4-5 ਵਜੇ ਦੇ ਕਰੀਬ ਉਕਤ ਮੁੰਡਿਆਂ ਨੇ ਰਾਮ ਲੀਲਾ ਦੀ ਪੂਰੀ ਸਟੇਜ ਤੋੜ ਦਿੱਤੀ, ਪਰਦੇ ਫਾੜ ਦਿੱਤੇ ਅਤੇ ਇੱਥੋਂ ਤੱਕ ਕਿ ਮੂਰਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਕੁਰਸੀਆਂ ਦੀ ਵੀ ਭੰਨ-ਤੋੜ ਕੀਤੀ। ਇਸ ਦੌਰਾਨ ਰਾਜ ਕੁਮਾਰ ਖੈੜਾ ਨੇ ਦੱਸਿਆ ਕਿ ਉਹ ਪਿਛਲੇ 45 ਸਾਲ ਤੋਂ ਰਾਮ ਲੀਲਾ 'ਚ ਹਿੱਸਾ ਲੈ ਰਿਹਾ ਹੈ ਅਤ ਰਾਵਣ ਦੀ ਭੂਮਿਕਾ ਨਿਭਾਉਂਦਾ ਹੁੰਦਾ ਸੀ। ਹੁਣ ਉਸ ਦੇ 3 ਪੁੱਤਰ ਰਾਮ, ਲੱਛਮਣ ਅਤੇ ਰਾਵਣ ਦੀ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਮਗਰੋਂ ਨਵਾਂ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿੰਝ ਰਹੇਗਾ ਮੌਸਮ

PunjabKesari

ਜਦੋਂ ਉਸ ਨੂੰ ਪਤਾ ਲੱਗਿਆ ਕਿ ਰਾਮ ਲੀਲਾ ਦੀ ਸਟੇਜ 'ਤੇ ਤੋੜ-ਭੰਨ ਕੀਤੀ ਗਈ ਹੈ ਤਾਂ ਉਹ ਆਪਣੇ ਪੁੱਤਰਾਂ ਸਮੇਤ ਮੌਕੇ 'ਤੇ ਪੁੱਜਿਆ। ਉਕਤ ਲੋਕਾਂ ਨੇ ਉਸ ਦੇ ਪੁੱਤਰਾਂ ਨਾਲ ਵੀ ਕੁੱਟਮਾਰ ਕੀਤੀ। ਰਾਮ ਲੀਲਾ ਕਲੱਬ ਦੇ ਪ੍ਰਧਾਨ ਸੁਭਾਸ਼ ਗਾਂਧੀ ਨੇ ਕਿਹਾ ਕਿ ਪਿਛਲੇ 51 ਸਾਲ ਤੋਂ ਉਹ ਜਵਾਹਰ ਨਗਰ ਵਿਖੇ ਰਾਮ ਲੀਲਾ ਦਾ ਆਯੋਜਨ ਕਰ ਰਹੇ ਹਨ ਅਤੇ ਇਸ ਦੇ ਲਈ ਉਹ ਮਨਜ਼ੂਰੀ ਵੀ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਜਵਾਹਰ ਨਗਰ ਕੈਂਪ 'ਚ ਨਸ਼ੇੜੀਆਂ ਅਤੇ ਲੁਟੇਰਿਆਂ ਦਾ ਬੋਲਬਾਲਾ ਹੈ, ਜਿਸ ਕਾਰਨ ਇੱਥੇ ਅਕਸਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ।

PunjabKesari

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਪਹਿਲਾਂ ਵੀ ਕਈ ਸ਼ਿਕਾਇਤਾਂ ਪੁਲਸ ਨੂੰ ਦੇ ਚੁੱਕੇ ਹਨ। ਸੁਭਾਸ਼ ਗਾਂਧੀ ਨੇ ਕਿਹਾ ਕਿ ਰਾਮ ਲੀਲਾ ਰਾਤ 9 ਵਜੇ ਤੋਂ 11.30 ਵਜੇ ਤੱਕ ਚੱਲਦੀ ਹੈ, ਜਿਸ 'ਚ ਉਹ ਹਿੰਦੂ ਧਰਮ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ। ਇਸ ਦੌਰਾਨ ਹੀ ਉਕਤ ਘਟਨਾ ਵਾਪਰੀ ਹੈ। ਫਿਲਹਾਲ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ ਅਤੇ ਪੁਲਸ ਨੇ 4-5 ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਹੈ। ਪੁਲਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News