ਨਸ਼ੇ ਵਾਲੇ ਕੈਪਸੂਲ ਬਰਾਮਦ
Friday, Jul 20, 2018 - 02:19 AM (IST)

ਹਰਿਆਣਾ, (ਰਾਜਪੂਤ) -ਥਾਣਾ ਹਰਿਆਣਾ ਪੁਲਸ ਵੱਲੋਂ ਨਸ਼ੇ ਵਾਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਵਿਰੁੱਧ ਨਾਰਕੋਟਿਕਸ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।
ਏ. ਐੱਸ. ਆਈ. ਮੇਜਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਸੋਤਲਾਂ ਨਜ਼ਦੀਕ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਲੇ ਰੰਗ ਦਾ ਲਿਫਾਫਾ ਲਿਆਉਂਦੇ ਦੇਖਿਆ। ਪੁਲਸ ਪਾਰਟੀ ਨੂੰ ਦੇਖ ਕੇ ਵਿਅਕਤੀ ਭੱਜਣ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਦੀ ਤਲਾਸ਼ੀ ਦੌਰਾਨ 92 ਪੱਤੇ ਨਸ਼ੇ ਵਾਲੇ ਕੈਪਸੂਲਾਂ ਦੇ ਮਿਲੇ ਜਿਸ ਦੀ ਪਛਾਣ ਬਲਦੇਵ ਸਿੰਘ ਪੁੱਤਰ ਸਵ. ਧਰਮ ਸਿੰਘ ਵਾਸੀ ਖਿਆਲਾ ਬੁਲੰਦਾਂ ਵਜੋਂ ਹੋਈ ਜਿਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।