40 ਲੱਖ ਦਾ ਪੀਤਾ ਚਿੱਟਾ! ਨਸ਼ੇ ਦੀ ਲੱਤ ਲਈ ਹੱਥ ਅੱਡਣੇ ਪਏ ਤਾਂ ਆਈ ਸੋਝੀ, ਹੁਣ ਲੋਕਾਂ ਲਈ ਬਣਿਆ ਮਿਸਾਲ

08/14/2023 6:36:33 PM

ਅੰਮ੍ਰਿਤਸਰ- ਨਸ਼ੇ ਦੇ ਦਲਦਲ 'ਚ ਫ਼ਸ ਕੇ ਪੰਜ ਸਾਲਾਂ 'ਚ ਲੱਖਾਂ ਰੁਪਏ ਦਾ ਨੁਕਸਾਨ ਕਰਨ ਵਾਲੇ ਜਤਿੰਦਰ ਪਾਲ ਸਿੰਘ ਨੇ ਜ਼ਿੰਦਗੀ ਦਾ ਬੁਰਾ ਦੌਰ ਦੇਖਿਆ ਹੈ, ਪਰ ਉਸ ਦੇ ਮਜ਼ਬੂਤ ਇਰਾਦਿਆਂ ਨੇ ਨਸ਼ੇ 'ਤੇ ਕਾਬੂ ਪਾ ਲਿਆ ਅਤੇ ਹੁਣ ਨਸ਼ੇ ਵਿਰੁੱਧ ਮਹਿੰਮ ਚਲਾ ਰਿਹਾ ਹੈ। ਜਤਿੰਦਰ ਪਾਲ ਸਿੰਘ ਗੋਲੂ ਪੁਤਲੀ ਘਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਮਿਲਟਰੀ ਇੰਜੀਨੀਅਰਿੰਗ ਸਰਵਿਸ 'ਚ ਇਕ ਕੰਟਰੈਕਟਰ ਸਨ।1992-1993 'ਚ ਉਸ ਨੇ ਨਾਗਪੁਰ 'ਚ ਇੰਜੀਨੀਅਰਿੰਗ ਕੀਤੀ। ਜਦੋਂ ਉਹ ਇੰਜੀਨੀਅਰਿੰਗ ਕਰ ਕੇ ਘਰ ਵਾਪਸ ਆਇਆ ਤਾਂ ਦੋਸਤਾਂ ਕਾਰਨ ਨਸ਼ੇ ਦੀ ਆਦੀ ਬਣ ਗਿਆ ਅਤੇ 40 ਲੱਖ ਰੁਪਏ ਨਸ਼ੇ ਕਰਨ 'ਚ ਲੱਗਾ ਦਿੱਤੇ। ਜਤਿੰਦਰ ਪਾਲ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਉਸ ਨੇ ਆਪਣੀ ਜ਼ਿੰਦਗੀ ਨਸ਼ੇ 'ਚ ਲੱਗਾ ਦਿੱਤੀ ਸੀ। ਕਈ ਵਾਰ ਤਾਂ ਉਸ ਨੇ ਘਰ ਦਾ ਸਾਮਾਨ ਵੀ ਵੇਚਿਆ ਸੀ। ਜਦੋਂ ਉਸ ਨੇ ਨਸ਼ਾ ਕਰਨ ਲਈ ਦੋਸਤਾਂ ਕੋਲੋਂ ਪੈਸੇ ਮੰਗੇ ਤਾਂ ਉਸ ਨੂੰ ਸ਼ਰਮਿੰਦਾ ਕਰਨ ਕੇ ਭੇਜ ਦਿੱਤਾ।  ਉਸ ਸਮੇਂ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ 'ਚ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਚੱਲਦਾ ਸੀ। ਨਸ਼ੇ ਤੋਂ ਤੰਗ ਆ ਕੇ ਉਹ ਖੁਦ ਇਕੱਲਾ ਹੀ ਦਾਖ਼ਲਾ ਲੈਣ ਚਲਾ ਗਿਆ ਤੇ ਬੜੀ ਮੁਸ਼ਕਲ ਨਾਲ ਉਸ ਨੂੰ ਉੱਥੇ ਦਾਖ਼ਲਾ ਮਿਲਿਆ, ਪਰ ਹੁਣ ਜਤਿੰਦਰ ਪਾਲ ਸਿੰਘ ਇਸ ਨਸ਼ੇ ਦੇ ਦਲਦਲ 'ਚ ਫਸੇ ਲੋਕਾਂ ਦੀ ਮਦਦ ਕਰ ਰਿਹਾ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਘਟਨਾ: ਸੁੱਖਾਂ ਸੁੱਖ ਮੰਗਿਆ 3 ਸਾਲਾ ਪੁੱਤ ਸ਼ਰੇਆਮ ਅਗਵਾ, ਅਲਰਟ ਜਾਰੀ

ਸਿਹਤ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਜਤਿੰਦਰ ਪਾਲ ਨੇ ਸੂਰਿਆ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ । ਇਸ 'ਚ ਉਹ ਨਸ਼ੇ ਦੇ  ਦਲਦਲ 'ਚ ਫਸੇ ਲੋਕਾਂ ਦੀ ਕਾਊਂਸਲਿੰਗ ਅਤੇ ਹੋਰ ਤਰੀਕੇ ਨਾਲ ਨਸ਼ਾ ਮੁਕਤ ਕਰਨ ਲੱਗਾ।  2001 ਤੋਂ 2008 ਤੱਕ ਟੀਮ ਨਾਲ 13,000 ਲੋਕਾਂ ਨੂੰ ਨਸ਼ਾ ਛੱਡਣ ਦਾ ਰਾਹ ਦਿਖਾਇਆ। ਹੁਣ ਜਤਿੰਦਰ ਜੀਆਰਡੀ ਐਜੂਕੇਸ਼ਨ ਸੋਸਾਇਟੀ ਬਣਾ ਕੇ ਨਸ਼ਾ ਛੁਡਾਊ ਮੁਹਿੰਮ ਚਲਾ ਰਿਹਾ ਹੈ।

ਇਹ ਵੀ ਪੜ੍ਹੋ- ਦੀਨਾਨਗਰ ਵਿਖੇ ਭਾਰਤੀ ਸਰਹੱਦ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲਾ BSF ਨੇ ਕੀਤਾ ਢੇਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News