ਪੰਜਾਬ ਦੇ 6 ਆਈ. ਟੀ. ਆਈ. ਸੰਸਥਾਨਾਂ 'ਚ ਡਰੋਨ ਬਣਾਉਣ ਤੇ ਉਡਾਉਣ ਦੀ ਦਿੱਤੀ ਜਾਵੇਗੀ ਟ੍ਰੇਨਿੰਗ

Saturday, Aug 06, 2022 - 03:37 PM (IST)

ਪੰਜਾਬ ਦੇ 6 ਆਈ. ਟੀ. ਆਈ. ਸੰਸਥਾਨਾਂ 'ਚ ਡਰੋਨ ਬਣਾਉਣ ਤੇ ਉਡਾਉਣ ਦੀ ਦਿੱਤੀ ਜਾਵੇਗੀ ਟ੍ਰੇਨਿੰਗ

ਚੰਡੀਗੜ੍ਹ : ਦੇਸ਼ 'ਚ ਡਰੋਨ ਕ੍ਰਾਂਤੀ ਨੂੰ ਉਤਸ਼ਾਹਿਤ ਕਰਨ ਲਈ ਜਾਰੀ ਕੋਸ਼ਿਸ਼ਾਂ ਦੌਰਾਨ ਪੰਜਾਬ 'ਚ 6 ਆਈ. ਟੀ. ਆਈ. (ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ) 'ਚ ਇਸੇ ਸੈਸ਼ਨ ਤੋਂ ਡਰੋਨ ਨਿਰਮਾਣ, ਰਿਪਰੇਅਰਿੰਗ ਅਤੇ ਰੱਖ-ਰਖਾਅ ਨਾਲ ਸਬੰਧਿਤ ਸ਼ਾਰਟ ਟਰਮ ਸਕਿਲਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਪੰਜਾਬ 'ਚ ਇਹ ਪ੍ਰੋਗਰਾਮ ਇਸ ਲਈ ਵੀ ਅਹਿਮ ਹਨ ਕਿਉਂਕਿ ਇੱਥੇ ਡਰੋਨ ਦਾ ਇਸਤੇਮਾਲ ਖੇਤੀ ਅਤੇ ਹੋਰ ਸੈਕਟਰਾਂ 'ਚ ਲਗਾਤਾਰ ਵੱਧ ਰਿਹਾ ਹੈ।

ਇਹ ਵੀ ਪੜ੍ਹੋ : ਪਾਲਤੂ ਪਿੱਟਬੁੱਲ ਕੁੱਤੇ ਨੇ ਮਾਲਕ ਨੂੰ ਬੁਰੀ ਤਰ੍ਹਾਂ ਵੱਢਿਆ, ਲੋਕਾਂ ਨੇ 2 ਘੰਟੇ ਦੀ ਜੱਦੋ-ਜਹਿਦ ਮਗਰੋਂ ਛੁਡਾਇਆ

ਪਾਕਿਸਤਾਨ ਵੱਲੋਂ ਡਰੋਨ ਦੀ ਤਸਕਰੀ ਲਈ ਹੋ ਰਹੇ ਇਸਤੇਮਾਲ ਦੇ ਮੱਦੇਨਜ਼ਰ ਪੰਜਾਬ 'ਚ ਡਰੋਨ ਟੈਕਨਾਲੋਜੀ ਨੂੰ ਸਮਝਣ ਵਾਲੇ ਲੋਕਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਅਜਿਹੇ 'ਚ ਇਸ ਦੇ ਉਤਾਪਦਨ ਤੋਂ ਲੈ ਕੇ ਰਿਪੇਅਰ ਅਤੇ ਰੱਖ-ਰਖਾਅ 'ਚ ਯੋਗ ਲੋਕਾਂ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਇਹ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਦੀ ਚੰਡੀਗੜ੍ਹ ਅਦਾਲਤ 'ਚ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ

ਫਿਲਹਾਲ ਇਸ ਸਮੇਂ ਪੰਜਾਬ 'ਚ ਡਰੋਨ ਸਬੰਧਿਤ ਕੋਰਸ ਇਕ-ਦੋ ਨਿੱਜੀ ਯੂਨੀਵਰਸਿਟੀਆਂ 'ਚ ਕਰਵਾਏ ਜਾ ਰਹੇ ਹਨ। ਹਾਲਾਂਕਿ ਸਰਕਾਰੀ ਪੱਧਰ 'ਤੇ ਪੰਜਾਬ 'ਚ ਹੁਣ ਤੱਕ ਡਰੋਨ ਕੋਰਸਾਂ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News