ਕਪੂਰਥਲਾ: 9 ਨਵੰਬਰ ਨੂੰ ਡਰੋਨ ਤੇ ਹੋਰ ਹਵਾਈ ਉਪਕਰਨ ਉਡਾਉਣ ''ਤੇ ਪਾਬੰਦੀ
Friday, Nov 08, 2019 - 10:50 AM (IST)

ਕਪੂਰਥਲਾ (ਮਹਾਜਨ)— ਜ਼ਿਲਾ ਮੈਜਿਸਟ੍ਰੇਟ ਵੱਲੋਂ ਕਪੂਰਥਲਾ 'ਚ 9 ਨਵੰਬਰ ਨੂੰ ਡਰੋਨ ਅਤੇ ਹੋਰ ਹਵਾਈ ਉਪਕਰਨ ਉਡਾਉਣ 'ਤੇ ਪਾਬੰਦੀ ਲਗਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ 9 ਨਵੰਬਰ ਨੂੰ ਆਮਦ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਡੀ. ਪੀ. ਐੱਸ. ਖਰਬੰਦਾ ਨੇ ਜ਼ਿਲਾ ਕਪੂਰਥਲਾ ਅੰਦਰ ਡਰੋਨ ਉਡਾਉਣ/ਹਥਿਆਰ ਰਹਿਤ ਹਵਾਈ ਵਾਹਨ/ਰਿਮੋਟ ਨਾਲ ਚੱਲਣ ਵਾਲੇ ਛੋਟੇ ਜਹਾਜ਼ ਅਤੇ ਹੋਰ ਹਵਾਈ ਉਪਕਰਨ ਚਲਾਉਣ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਦਿੱਤੇ ਗਏ ਹਨ।
ਹੁਕਮਾਂ 'ਚ ਮੈਰਿਜ ਪੈਲੇਸਾਂ ਦੇ ਮਾਲਕਾਂ/ਪ੍ਰਬੰਧਕਾਂ ਨੂੰ ਉਪਰੋਕਤ ਹੁਕਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।