ਚੰਡੀਗੜ੍ਹ ’ਚ ਡਰੋਨ ਉਡਾਉਣ ’ਤੇ 25 ਤਾਰੀਖ਼ ਤੱਕ ਰੋਕ

Friday, Jun 23, 2023 - 12:44 PM (IST)

ਚੰਡੀਗੜ੍ਹ ’ਚ ਡਰੋਨ ਉਡਾਉਣ ’ਤੇ 25 ਤਾਰੀਖ਼ ਤੱਕ ਰੋਕ

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ 24 ਜੂਨ ਨੂੰ ਵੀ. ਵੀ. ਆਈ. ਪੀ. ਮੂਵਮੈਂਟ ਕਾਰਨ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਇਸ ਦੌਰਾਨ ਨਾ ਸਿਰਫ਼ ਡਰੋਨ ਸਗੋਂ ਇਹੋ ਜਿਹੇ ਹੀ ਹੋਰ ਆਬਜੈਕਟਸ ’ਤੇ ਵੀ ਰੋਕ ਰਹੇਗੀ। ਡਿਸਟ੍ਰਿਕਟ ਮੈਜਿਸਟ੍ਰੇਟ ਵਿਨੇ ਪ੍ਰਤਾਪ ਸਿੰਘ ਨੇ ਹੁਕਮ ਜਾਰੀ ਕੀਤੇ ਹਨ।

ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਧਾਰਾ-144 ਤਹਿਤ ਰੋਕ ਲਾਈ ਹੈ। ਇਹ ਰੋਕ 23 ਤੋਂ 25 ਜੂਨ 2023 ਤੱਕ ਲਾਗੂ ਰਹੇਗੀ, ਜਿਸ ਵਿਚ ਕਿਸੇ ਵੀ ਤਰ੍ਹਾਂ ਦੇ ਈਵੈਂਟ ਵਿਚ ਡਰੋਨ ਨਹੀਂ ਉਡਾਇਆ ਜਾ ਸਕੇਗਾ। ਹਾਲਾਂਕਿ ਇਹ ਹੁਕਮ ਪੁਲਸ ਮੁਲਾਜ਼ਮਾਂ ਅਤੇ ਹੋਰ ਸਰਕਾਰੀ ਏਜੰਸੀਆਂ ’ਤੇ ਲਾਗੂ ਨਹੀਂ ਹੋਣਗੇ, ਜੇਕਰ ਉਹ ਡਿਊਟੀ ਸਬੰਧੀ ਡਰੋਨ ਉਡਾ ਰਹੇ ਹੋਣਗੇ।
 


author

Babita

Content Editor

Related News