ਡਰਾਈਵਿੰਗ ਲਾਈਸੈਂਸ ਮਾਮਲੇ 'ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਲਿਆ ਗਿਆ ਸਖ਼ਤ ਐਕਸ਼ਨ
Thursday, May 08, 2025 - 12:10 PM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਨੇ 55 ਪੀ. ਸੀ. ਐੱਸ. ਅਧਿਕਾਰੀਆਂ ਸਮੇਤ 1 ਆਈ. ਏ . ਐੱਸ. ਅਧਿਕਾਰੀ ਦਾ ਤਬਾਦਲਾ ਕੀਤਾ ਹੈ। ਸੂਬੇ ’ਚ ਵੱਡੇ ਪੱਧਰ ’ਤੇ ਡਰਾਈਵਿੰਗ ਲਾਈਸੈਂਸ ਘਪਲਾ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ’ਚ ਖੇਤਰੀ ਟਰਾਂਸਪੋਰਟ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਇਸ ਘਪਲੇ ’ਚ ਬਣਦੀ ਕਾਰਵਾਈ ਨਾ ਕਰਨ ’ਤੇ ਵਿਜੀਲੈਂਸ ਮੁਖੀ ਐੱਸ. ਪੀ. ਐੱਸ. ਪਰਮਾਰ, ਏ. ਆਈ. ਜੀ. ਵਿਜੀਲੈਂਸ ਸਵਰਨਦੀਪ ਸਿੰਘ ਤੇ ਐੱਸ. ਐੱਸ. ਪੀ. ਵਿਜੀਲੈਂਸ ਜਲੰਧਰ ਹਰਪ੍ਰੀਤ ਸਿੰਘ ਮੰਡੇਰ ਨੂੰ ਮੁਅੱਤਲ ਕੀਤਾ ਗਿਆ ਸੀ। ਆਈ. ਏ. ਐੱਸ. : ਆਈ. ਏ. ਐੱਸ. ਅਧਿਕਾਰੀ ਦਿਵਿਆ ਨੂੰ ਐੱਸ. ਡੀ. ਐੱਮ. ਖਰੜ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਣੇ ਤਣਾਅ ਦਰਮਿਆਨ ਭਾਖੜਾ ਡੈਮ ਤੋਂ ਵੱਡੀ ਖ਼ਬਰ, ਪੈ ਗਈਆਂ ਭਾਜੜਾਂ
ਪੀ. ਸੀ. ਐੱਸ. ਅਧਿਕਾਰੀ : ਲਵਜੀਤ ਕਲਸੀ ਨੂੰ ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ ਪੰਜਾਬ, ਬਲਬੀਰ ਰਾਜ ਸਿੰਘ ਨੂੰ ਸਕੱਤਰ ਆਰ.ਟੀ.ਏ. ਜਲੰਧਰ, ਜੈ ਇੰਦਰ ਸਿੰਘ ਨੂੰ ਐੱਸ. ਡੀ.ਐੱਮ. ਫਿਲੌਰ, ਵੀਰਪਾਲ ਕੌਰ ਨੂੰ ਐੱਸ.ਡੀ.ਐੱਮ. ਫ਼ਾਜ਼ਿਲਕਾ, ਹਰਪ੍ਰੀਤ ਸਿੰਘ ਅਟਵਾਲ ਨੂੰ ਆਰ.ਟੀ.ਓ. ਬਰਨਾਲਾ ਤੇ ਐੱਸ.ਡੀ.ਐੱਮ. ਬਰਨਾਲਾ ਵਜੋਂ ਵਾਧੂ ਚਾਰਜ, ਰਾਜੇਸ਼ ਕੁਮਾਰ ਸ਼ਰਮਾ ਨੂੰ ਆਰ.ਟੀ.ਓ. ਸੰਗਰੂਰ ਲਾਇਆ ਗਿਆ ਹੈ। ਇਸੇ ਤਰ੍ਹਾਂ ਮਨਜੀਤ ਕੌਰ ਨੂੰ ਐੱਸ. ਡੀ. ਐੱਮ. ਭਵਾਨੀਗੜ੍ਹ ਤੇ ਐੱਸ.ਡੀ.ਐੱਮ. ਦਿੜ੍ਹਬਾ ਵਜੋਂ ਵਾਧੂ ਚਾਰਜ, ਨਮਨ ਮਾਰਕਨ ਨੂੰ ਸਕੱਤਰ ਆਰ.ਟੀ.ਏ. ਪਟਿਆਲਾ, ਅਰਸ਼ਦੀਪ ਸਿੰਘ ਲੁਬਾਣਾ ਨੂੰ ਆਰ.ਟੀ.ਓ. ਪਠਾਨਕੋਟ ਤੇ ਐੱਸ.ਡੀ.ਐੱਮ. ਪਠਾਨਕੋਟ ਵਜੋਂ ਵਾਧੂ ਚਾਰਜ, ਸ਼ਾਇਰੀ ਮਲਹੋਤਰਾ ਨੂੰ ਐੱਸ.ਡੀ.ਐੱਮ. ਜਲੰਧਰ-2, ਵਿਕਰਮਜੀਤ ਸਿੰਘ ਪਾਂਥੇ ਨੂੰ ਸਹਾਇਕ ਕਮਿਸ਼ਨਰ (ਜਨਰਲ) ਫ਼ਾਜ਼ਿਲਕਾ, ਸੰਜੀਵ ਕੁਮਾਰ ਨੂੰ ਆਰ.ਟੀ.ਓ.ਪਟਿਆਲਾ, ਇੰਦਰ ਪਾਲ ਨੂੰ ਆਰ.ਟੀ.ਓ. ਸ਼ਹੀਦ ਭਗਤ ਸਿੰਘ ਨਗਰ, ਹਰਨੂਰ ਕੌਰ ਢਿੱਲੋਂ ਨੂੰ ਐੱਸ.ਡੀ.ਐੱਮ. ਬਟਾਲਾ ਤੇ ਨਗਰ ਨਿਗਮ ਕਮਿਸ਼ਨਰ ਬਟਾਲਾ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ ਵਿਚ ਭਲਕੇ ਛੁੱਟੀ ਦਾ ਐਲਾਨ
ਗਗਨਦੀਪ ਸਿੰਘ ਨੂੰ ਸਕੱਤਰ ਆਰ.ਟੀ.ਏ. ਬਠਿੰਡਾ, ਬਲਜੀਤ ਕੌਰ ਨੂੰ ਆਰ.ਟੀ.ਓ. ਸ੍ਰੀ ਮੁਕਤਸਰ ਸਾਹਿਬ ਤੇ ਐੱਸ.ਡੀ.ਐੱਮ. ਸ੍ਰੀ ਮੁਕਤਸਰ ਸਾਹਿਬ ਵਜੋਂ ਵਾਧੂ ਚਾਰਜ, ਅਨਿਲ ਗੁਪਤਾ ਨੂੰ ਐੱਸ.ਡੀ.ਐੱਮ. ਫ਼ਿਰੋਜ਼ਪੁਰ, ਪੁਨੀਤ ਸ਼ਰਮਾ ਨੂੰ ਆਰ.ਟੀ.ਓ. ਬਠਿੰਡਾ, ਹਰਜੋਤ ਕੌਰ ਨੂੰ ਸਹਾਇਕ ਕਮਿਸ਼ਨਰ (ਜਨਰਲ) ਫ਼ਿਰੋਜ਼ਪੁਰ ਤੇ ਮੁੱਖ ਮੰਤਰੀ ਫੀਲਡ ਅਫ਼ਸਰ, ਫ਼ਿਰੋਜ਼ਪੁਰ ਵਜੋਂ ਵਾਧੂ ਚਾਰਜ, ਇਰਵਨ ਕੌਰ ਨੂੰ ਐੱਸ.ਡੀ.ਐੱਮ. ਕਪੂਰਥਲਾ ਤੇ ਆਰ.ਟੀ.ਓ. ਕਪੂਰਥਲਾ ਵਜੋਂ ਵਾਧੂ ਚਾਰਜ, ਤੁਸ਼ਿਤਾ ਗੁਲਾਟੀ ਨੂੰ ਆਰ.ਟੀ.ਓ. ਮੋਗਾ, ਗੁਰਸਿਮਰਨਜੀਤ ਕੌਰ ਨੂੰ ਐੱਸ.ਡੀ.ਐੱਮ.ਹੁਸ਼ਿਆਰਪੁਰ ਤਾਇਨਾਤ ਕੀਤਾ ਗਿਆ। ਗਗਨਦੀਪ ਸਿੰਘ ਨੂੰ ਆਰ.ਟੀ.ਓ. ਮਾਨਸਾ ਤੇ ਐੱਸ.ਡੀ.ਐੱਮ. ਬੁਢਲਾਡਾ ਵਜੋਂ ਵਾਧੂ ਚਾਰਜ, ਅਮਨਪਾਲ ਸਿੰਘ ਨੂੰ ਆਰ.ਟੀ.ਓ. ਜਲੰਧਰ, ਸੰਜੀਵ ਕੁਮਾਰ ਨੂੰ ਆਰ.ਟੀ.ਓ. ਹੁਸ਼ਿਆਰਪੁਰ, ਗੁਰਮੰਦਰ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਗੁਰਦਾਸਪੁਰ, ਗੁਰਮੀਤ ਸਿੰਘ ਨੂੰ ਸਕੱਤਰ ਆਰ.ਟੀ.ਏ. ਫ਼ਿਰੋਜ਼ਪੁਰ ਤੇ ਆਰ.ਟੀ.ਓ. ਫ਼ਿਰੋਜ਼ਪੁਰ ਵਜੋਂ ਵਾਧੂ ਚਾਰਜ, ਸੁਖਰਾਜ ਸਿੰਘ ਢਿੱਲੋਂ ਨੂੰ ਐੱਸ.ਡੀ.ਐੱਮ. ਮੌੜ ਮੰਡੀ ਤੇ ਐੱਸ.ਡੀ.ਐੱਮ. ਰਾਮਪੁਰਾ ਫੂਲ ਵਜੋਂ ਵਾਧੂ ਚਾਰਜ, ਰਾਜਪਾਲ ਸਿੰਘ ਸੇਖੋਂ ਨੂੰ ਆਰ.ਟੀ. ਓ., ਮੋਹਾਲੀ, ਚੇਤਨ ਬੰਗੜ ਨੂੰ ਐੱਸ.ਡੀ.ਐੱਮ. ਅਮਲੋਹ ਤੇ ਆਰ.ਟੀ. ਓ. ਫ਼ਤਹਿਗੜ੍ਹ ਸਾਹਿਬ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਇਸ ਤਾਰੀਖ਼ ਤੱਕ ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਬੰਦ
ਹਿਤੇਸ਼ਵੀਰ ਗੁਪਤਾ ਨੂੰ ਐੱਸ.ਡੀ.ਐੱਮ. ਜ਼ੀਰਾ, ਕਪਿਲ ਜਿੰਦਲ ਨੂੰ ਆਰ.ਟੀ. ਓ. ਤਰਨਤਾਰਨ, ਨਵਜੋਤ ਸ਼ਰਮਾ ਨੂੰ ਆਰ.ਟੀ.ਓ. ਗੁਰਦਾਸਪੁਰ, ਅਮਨਦੀਪ ਸਿੰਘ ਮਾਵੀ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਫ਼ਾਜ਼ਿਲਕਾ, ਗੁਰਕਿਰਨਦੀਪ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਫ਼ਰੀਦਕੋਟ, ਜਸਜੀਤ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਰੂਪਨਗਰ, ਜੁਗਰਾਜ ਸਿੰਘ ਕਾਹਲੋਂ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਬਰਨਾਲਾ, ਪਰਮਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਹੁਸ਼ਿਆਰਪੁਰ, ਖ਼ੁਸ਼ਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਅੰਮ੍ਰਿਤਸਰ, ਰਮਨਜੀਤ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਬਠਿੰਡਾ, ਅਮਨਦੀਪ ਨੂੰ ਸਹਾਇਕ ਕਮਿਸ਼ਨਰ (ਜਨਰਲ) ਅੰਮ੍ਰਿਤਸਰ, ਵਿਸ਼ਾਲ ਵਾਟਸ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਕਪੂਰਥਲਾ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰੋਗਰਾਮ ਰੱਦ, ਸੂਬੇ ਦੀਆਂ ਵਧਾਈ ਗਈ ਸੁਰੱਖਿਆ
ਰਾਕੇਸ਼ ਪ੍ਰਕਾਸ਼ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਮਲੇਰਕੋਟਲਾ, ਜਗਦੀਪ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਸ਼ੰਕਰ ਸ਼ਰਮਾ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਫ਼ਤਹਿਗੜ੍ਹ ਸਾਹਿਬ, ਗਗਨਦੀਪ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਮੋਗਾ, ਗੁਰਮੀਤ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ, ਮੋਹਾਲੀ, ਲਵਪ੍ਰੀਤ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ, ਸਤੀਸ਼ ਚੰਦਰ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਪਟਿਆਲਾ, ਨਵਦੀਪ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਜਲੰਧਰ, ਹਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਮਾਨਸਾ, ਵਿਕਰਮਜੀਤ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਪਠਾਨਕੋਟ, ਰੋਹਿਤ ਜਿੰਦਲ ਨੂੰ ਸਹਾਇਕ ਕਮਿਸ਼ਨਰ (ਜਨਰਲ) ਜਲੰਧਰ, ਕਰਨਵੀਰ ਸਿੰਘ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਤਰਨਤਾਰਨ, ਰੁਪਾਲੀ ਟੰਡਨ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਲਾਇਆ ਗਿਆ ਹੈ। ਇਸ ਦੇ ਨਾਲ ਹੀ ਆਈ.ਏ.ਐੱਸ. ਅਧਿਕਾਰੀ ਗਿਰੀਸ਼ ਦਿਆਲਨ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਤੇ ਵਿਸ਼ੇਸ਼ ਸਕੱਤਰ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੋਇਆ ਜ਼ੋਰਦਾਰ ਧਮਾਕਾ, ਫੌਜ ਤੇ ਪੁਲਸ ਮੌਕੇ ’ਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e