ਕੰਟੇਨਰ ਦਾ ਦਰਵਾਜ਼ਾ ਬੰਦ ਕਰਨ ਦੌਰਾਨ 11 ਕੇ.ਵੀ. ਬਿਜਲੀ ਦੀ ਕੇਬਲ ਦੇ ਜੋੜਣ ਕਾਰਨ ਚਾਲਕ ਦੀ ਮੌਤ
Monday, Aug 01, 2022 - 03:08 PM (IST)
ਲੁਧਿਆਣਾ (ਸਲੂਜਾ/ਮੁਕੇਸ਼)- ਫੋਕਲ ਪੁਆਇੰਟ ਮੈਟਰੋ ਰੋਡ ’ਤੇ ਆਰਤੀ ਸਟੀਲ ਦੇ ਬਾਹਰ ਕੰਟੇਨਰ ਚਾਲਕ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਕੰਟੇਨਰ ਚਾਲਕ ਮਿੱਲ ਅੰਦਰ ਕੰਟੇਨਰ ਖਾਲੀ ਕਰਨ ਮਗਰੋਂ ਬਾਹਰ ਆ ਗਿਆ ’ਤੇ ਸੜਕ ਕਿਨਾਰੇ ਕੰਟੇਨਰ ਖੜ੍ਹਾ ਕਰ ਦਿੱਤਾ। ਜਦੋਂ ਉਹ ਪਿਛਲੇ ਪਾਸੇ ਕੰਟੇਨਰ ਦਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਦਰਵਾਜ਼ਾ ਹਵਾ ’ਚ ਲਟਕ ਰਹੀ 11 ਕੇ. ਵੀ. ਬਿਜਲੀ ਕੇਬਲ ਦੇ ਜੋੜ ਨਾਲ ਲਗ ਗਿਆ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਦੌਰਾਨ ਕਰੰਟ ਲੱਗਣ ਕਾਰਨ ਡਰਾਈਵਰ ਜ਼ਮੀਨ ’ਤੇ ਜਾ ਡਿੱਗ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ 3 ਘੰਟੇ ਮੀਂਹ ’ਚ ਪਈ ਰਹੀ, ਮਿੱਲ ਮਾਲਕਾਂ ਨੇ ਹਾਦਸੇ ਦੀ ਸੂਚਨਾ ਕੰਟੇਨਰ ਦੇ ਮਾਲਕਾਂ ’ਤੇ ਪੁਲਸ ਨੂੰ ਦਿੱਤੀ ਜੋ ਕਿ ਮੌਕੇ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ- ਚਾਵਾਂ ਨਾਲ ਕਰਾਈ ਲਵ ਮੈਰਿਜ ਦਾ ਖੌਫ਼ਨਾਕ ਅੰਤ, ਪਤਨੀ ਤੋਂ ਦੁਖੀ ਮੁੰਡੇ ਨੇ ਕਰ ਲਈ ਖ਼ੁਦਕੁਸ਼ੀ
ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਐੱਸ.ਆਈ. ਸੁਰਜੀਤ ਸਿੰਘ ਤੇ ਗੁਰਦਰਸ਼ਰਨ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਕੁਸਬੁਦੀਨ ਅੰਸਾਰੀ (36) ਯੂ.ਪੀ. ਦੇ ਰਹਿਣ ਵਾਲਾ ਹੈ, ਜੋ ਕਿ ਫੋਕਲ ਪੁਆਇੰਟ ਫੇਜ਼ 5 ਵਿਖੇ ਕੰਪਨੀ ’ਚ ਡਰਾਈਵਰੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਵਾਰ ਰੱਜ ਕੇ ਵਰ੍ਹਿਆ ਮਾਨਸੂਨ, 5 ਅਗਸਤ ਤੱਕ ਜਾਰੀ ਰਹੇਗਾ ਦੌਰ
ਮ੍ਰਿਤਕ ਦੇ ਰਿਸ਼ਤੇਦਾਰ ਅਰਮਾਨ ਦੇ ਮੁਤਾਬਿਕ ਅੰਸਾਰੀ ਵਿਆਹਿਆ ਹੋਇਆ ਹੈ। ਉਸਦੇ 4 ਬੱਚੇ ਹਨ। ਅੱਜ ਉਹ ਮਿੱਲ ਵਿਖੇ ਮਾਲ ਉਤਾਰਨ ਆਇਆ ਸੀ। ਕੰਟੇਨਰ ਖਾਲੀ ਕਰਨ ਮਗਰੋਂ ਉਹ ਬਾਹਰ ਆ ਗਿਆ ਤੇ ਕੰਟੇਨਰ ਇਕ ਸਾਈਡ ’ਤੇ ਖੜ੍ਹਾ ਕਰ ਦਿੱਤਾ, ਜਦੋਂ ਉਹ ਪਿਛਲੇ ਪਾਸੇ ਕੰਟੇਨਰ ਦਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਦਰਵਾਜ਼ਾ ਹਵਾ ’ਚ ਲਟਕ ਰਹੇ ਬਿਜਲੀ ਦੀ ਤਾਰ ਦੇ ਜੋੜ ਨਾਲ ਲਗ ਗਿਆ, ਜਿਸ ਵਜੋਂ ਦਰਵਾਜ਼ੇ ’ਚ ਕਰੰਟ ਆ ਗਿਆ ’ਤੇ ਕਰੰਟ ਲਗਣ ਨਾਲ ਹੇਠਾਂ ਡਿੱਗ ਪਿਆ, ਜਿਸ ਦੀ ਮੌਕੇ ਹੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਹਾਈਵੇ ’ਤੇ ਘਾਹ ਚਰ ਰਹੀ ਗਊ ਦੀ ਕਰੰਟ ਲੱਗਣ ਨਾਲ ਮੌਤ
ਚੰਡੀਗੜ੍ਹ ਰੋਡ ਹਾਈਵੇ ’ਤੇ ਘਾਹ ਚਰ ਰਹੀ ਗਊ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਗਊ ਘਾਹ ਚਰਦੇ ਹੋਏ ਜਦੋਂ ਬਿਜਲੀ ਦੇ ਖੰਭਿਆਂ ਕੋਲ ਪਹੁੰਚੀ ਤਾਂ ਖੰਭਿਆਂ ’ਚ ਕਰੰਟ ਹੋਣ ਕਾਰਨ ਗਊ ਕਰੰਟ ਦੀ ਲਪੇਟ ’ਚ ਆ ਗਈ ਅਤੇ ਓਥੇ ਹੀ ਡਿੱਗ ਗਈ। ਇਸ ਤੋਂ ਪਹਿਲਾਂ ਕਿ ਲੋਕ ਗਊ ਨੂੰ ਲੱਕੜ ਦੀਆਂ ਡਾਂਗਾਂ ਆਦਿ ਨਾਲ ਪਰੇ ਕਰਦੇ ਉਸ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਹਾਦਸੇ ਦਾ ਸ਼ਿਕਾਰ ਹੋਵੇ ਪਾਵਰਕਾਮ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।