DRI ਨੇ ਇਕ ਵੱਡੇ ਡਰੱਗ ਨੈਕਸਸ ਦਾ ਪਰਦਾਫਾਸ਼ ਕਰਦਿਆਂ 434 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ

05/11/2022 11:13:53 PM

ਲੁਧਿਆਣਾ (ਗੌਤਮ, ਸੇਠੀ)–ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ) ਨੇ ਅਪਰੇਸ਼ਨ ਬਲੈਕ ਐਂਡ ਵਾਈਟ ਦੇ ਤਹਿਤ ਅਫਰੀਕਾ ਤੋਂ ਸਾਹਨੇਵਾਲ ਤੱਕ ਇਕ ਵੱਡੇ ਡਰੱਗਸ ਨੈਕਸਸ ਦਾ ਪਰਦਾਫਾਸ਼ ਕੀਤਾ। ਕਾਰਵਾਈ 'ਚ ਦਿੱਲੀ ਲੁਧਿਆਣਾ ਸਾਹਨੇਵਾਲ ਅਤੇ ਹਰਿਆਣਾ ਤੋਂ ਲਗਭਗ 434 ਕਰੋੜ ਦੀ ਕੀਮਤ ਦੀ 62 ਕਿਲੋ ਹੈਰੋਇਨ ਅਤੇ 50 ਲੱਖ ਰੁਪਏ ਤੋਂ ਜ਼ਿਆਦਾ ਨਕਦੀ ਜ਼ਬਤ ਕੀਤੀ ਗਈ ਹੈ। ਇਸ ਮਾਮਲੇ 'ਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਕੋਰਟ 'ਚ ਪੇਸ਼ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਵਿਭਾਗੀ ਸੂਤਰਾਂ ਦੇ ਅਨੁਸਾਰ, ਇਸ ਮਾਮਲੇ 'ਚ 10 ਮਈ ਨੂੰ ਇਕ ਏਅਰ ਕਾਰਗੋ ਖੇਪ ਨੂੰ ਬਾਧਿਤ ਕਰਨ ਦੇ ਬਾਅਦ 55 ਕਿਲੋਗ੍ਰਾਮ ਹੈਰੋਇਨ ਦੀ ਜ਼ਬਤ ਕੀਤੀ।

ਇਹ ਵੀ ਪੜ੍ਹੋ :- ਫੌਜ ਦੇ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਾਤ 'ਚ ਮਲੋਟ 'ਚ ਕਰਨੀ ਪਈ ਲੈਂਡਿੰਗ

PunjabKesari

ਜਾਣਕਾਰੀ ਮੁਤਾਬਕ ਯੁਗਾਂਡਾ ਦੇ ਏਟੇਬੇ ਤੋਂ ਸ਼ੁਰੂ ਹੋਣ ਵਾਲਾ ਕਾਰਗੋ ਦੁਬਈ ਦੇ ਰਸਤੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ.ਜੀ.ਆਈ) ਹਵਾਈ ਅੱਡੇ ਦੇ ਏਅਰ ਕਾਰਗੋ ਕੰਪਲੈਕਸ 'ਚ ਪੁੱਜਾ ਸੀ। ਜਿਸ 'ਚ ਟਰਾਲੀ ਬੈਗ ਹੋਣ ਦੀ ਘੋਸ਼ਣਾ ਕੀਤੀ ਗਈ ਅਤੇ ਡੀ.ਆਰ.ਆਈ ਟੀਮਾਂ ਵੱਲੋਂ ਚੈਕਿੰਗ 'ਚ ਪਾਇਆ ਗਿਆ ਕਿ ਇਕ ਇੰਪੋਰਟੇਡਿਡ ਕਾਰਗੋ ਖੇਪ 'ਚ ਕੁੱਲ 55 ਕਿਲੋ ਹੈਰੋਇਨ ਸੀ। ਜਿਸ ਨੂੰ ਜ਼ਬਤ ਕਰ ਲਿਆ ਗਿਆ। ਇੰਪੋਰਟ ਦੀ ਖੇਪ 'ਚ ਕੁੱਲ 330 ਟਰਾਲੀ ਬੈਗ ਸਨ ਜਦਕਿ 126 ਟਰਾਲੀ ਬੈਗ ਦੀ ਮੈਟਲ ਦੇ ਖੋਖਲੀ ਟਿਊਬ ਅੰਦਰ ਛੁਪਾ ਕੇ ਰੱਖਿਆ ਹੋਇਆ ਸੀ। ਜਿਸ ਦਾ ਪਤਾ ਲਗਾਊਣਾ ਬੇਹਦ ਮੁਸ਼ਕਲ ਸੀ। ਇਸ ਤੋਂ ਇਲਾਵਾ ਡੀ.ਆਰ.ਆਈ ਦਿੱਲੀ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਿਸ ਦੇ ਬਾਅਦ ਇਸ ਕੜੀ 'ਚ ਪੰਜਾਬ ਅਤੇ ਹਰਿਆਣਾ ਰਾਜਾਂ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਿਥੇ ਪੰਜਾਬ ਦੇ ਸਾਹਨੇਵਾਲ ਰਾਮਗੜ੍ਹ ਏਰੀਆ ਸਥਿਤ ਸ਼ੂ ਲੈਂਡ ਦੁਕਾਨ ਗੋਦਾਮ ’ਤੇ ਮੰਗਲਵਾਰ ਦੇਰ ਸ਼ਾਮ ਛਾਪਾ ਮਾਰਿਆ ਗਿਆ, ਜਿਥੇ ਰਮਨਜੀਤ ਸਿੰਘ ਅਤੇ ਨਵਜੋਤ ਸਿੰਘ ਸ਼ੂਜ, ਗਰਮੈਂਟਸ, ਐਕਸਸਰੀਜ ਤੇ ਟਰਾਲੀ ਬੈਗਸ (ਜੋ ਵਿਦੇਸ਼ਾਂ ਤੋਂ ਹੈਰੋਇਨ ਆਉਣ 'ਚ ਇਸਤੇਮਾਲ ਹੁੰਦੇ ਸੀ) ਵੇਚਣ ਦਾ ਕਾਰੋਬਾਰ ਕਰਦੇ ਹਨ।

ਇਹ ਵੀ ਪੜ੍ਹੋ :- ਸੋਮਾਲੀਆ 'ਚ ਆਤਮਘਾਤੀ ਬੰਬ ਧਮਾਕਾ, 4 ਲੋਕਾਂ ਦੀ ਮੌਤ

ਦੋਵੇਂ ਵਿਅਕਤੀਆਂ ਦੀ ਦੁਕਾਨ ਹੈ ਅਤੇ ਹੋਰ ਕੰਪਲੈਕਸਾਂ ਦੀ ਤਲਾਸ਼ੀ ਦੌਰਾਨ, ਡੀ.ਆਰ.ਆਈ ਅਧਿਕਰੀਆਂ ਨੂੰ 818 ਗ੍ਰਾਮ ਹੈਰੋਇਨ ਅਤੇ 15.34 ਲੱਖ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਹੋਈ, ਜਿਸ ਨੂੰ ਜ਼ਬਤ ਕਰ ਲਿਆ ਗਿਆ। ਇਸ ਦੇ ਨਾਲ ਲੁਧਿਆਣਾ ਡੀ.ਆਰ.ਆਈ ਟੀਮ ਨੇ ਦੋਵੇਂ ਨਾਮਜ਼ਦਾਂ ਨੂੰ ਗ੍ਰਿਫ਼ਤਾਰ ਕਰਕੇ, ਦਿੱਲੀ ਡੀ.ਆਰ.ਆਈ ਨੂੰ ਸੌਂਪ ਦਿੱਤਾ ਜਦਕਿ ਬਾਕੀ 6 ਕਿਲੋ ਹੈਰੋਇਨ ਅਤੇ ਲੱਖਾਂ ਦੀ ਨਕਦ ਡੀ.ਆਰ.ਆਈ ਦੀਆਂ ਟੀਮਾਂ ਨੇ ਹਰਿਆਣਾ ਤੋਂ ਜ਼ਬਤ ਕੀਤਾ। ਅਧਿਕਾਰੀਆਂ ਨੇ ਇਤਰਾਜ਼ਯੋਗ ਖੇਪ ਦੇ ਇੰਪੋਰਟਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੋਰ ਸ਼ੱਕੀਆਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਵਿਭਾਗ ਮਾਮਲੇ ਦੀ ਅੱਗੇ ਜਾਂਚ ਕਰ ਰਿਹਾ ਹੈ ਅਤੇ ਹੋਰ ਸ਼ੱਕੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰੇਗਾ। ਵਰਨਣਯੋਗ ਹੈ ਕਿ ਇਹ ਭਾਰਤ 'ਚ ਕੋਰੀਅਰ, ਕਾਰਗੋ, ਹਵਾਈ ਯਾਤਰਾ ਦੇ ਰਾਹੀਂ ਹੈਰੋਇਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਦੇ ਨਾਲ ਡੀ.ਆਰ.ਆਈ ਨਾਰਕੋਟਿਸ ਪਦਾਰਥਾਂ ਦੀ ਤਸਕਰੀ 'ਤੇ ਤਿੱਖੀ ਨਜ਼ਰ ਬਣਾਈ ਹੋਈ ਹੈ।

PunjabKesari

ਡੀ.ਆਰ.ਆਈ ਵਿਭਾਗ ਨੇ ਪਿਛਲੇ ਕੁਝ ਸਮੇਂ 'ਚ ਫੜੀ ਭਾਰੀ ਮਾਤਰਾ 'ਚ ਹੈਰੋਇਨ
ਸਾਲ 2021 'ਚ ਡੀ.ਆਰ.ਆਈ ਵੱਲੋਂ ਦੇਸ਼ ਭਰ 'ਚ ਹੈਰੋਇਨ ਦੀ ਕਾਫੀ ਬਰਾਮਦਗੀ ਦੇਖੀ ਗਈ। 2021 ਦੇ ਦੌਰਾਨ 3,300 ਕਿਲੋ ਤੋਂ ਜ਼ਿਆਦਾ, ਇਸ ਦੇ ਇਲਾਵਾ ਜਨਵਰੀ 2022 ਤੋਂ, ਡੀ.ਆਰ.ਆਈ ਨੇ ਆਈ.ਸੀ.ਡੀ ਤੁਗਲਕਾਬਾਦ, ਨਵੀਂ ਦਿੱਲੀ 'ਚ ਇਕ ਕੰਟੇਨਰ ’ਚੋਂ 34 ਕਿਲੋ, ਕਾਂਡਲਾ ਪੋਰਟ ਅਤੇ ਪਿਪਾਵਾਵ ਪੋਰਟ ਤੋਂ ਇਕ ਕੰਟੇਨਰ ਤੋਂ 205 ਕਿਲੋ ਅਤੇ 392 ਕਿਲੋ ਯਾਰਨ (ਸੁਤਲੀ) ਸਮੇਤ ਹੈਰੋਇਨ ਦੀ ਮਹੱਤਵਪੂਰਨ ਜਬਤੀ ਕੀਤੀ ਸੀ। ਪਿਛਲੇ ਤਿੰਨ ਮਹੀਨਿਆਂ 'ਚ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ। ਜਿਸ ਨਾਲ ਹਵਾਈ ਯਾਤਰੀਆਂ ਤੋਂ 60 ਕਿਲੋ ਤੋਂ ਜ਼ਿਆਦਾ ਹੈਰੋਇਨ ਜਬਤ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਰ ਇਹ ਖੇਪ ਦਿੱਲੀ ਦੇ ਇਕ ਇੰਪੋਰਟਰ ਦੇ ਨਾਮ ’ਤੇ ਆਯਾਤ ਕੀਤੀ ਗਈ ਸੀ ਪਰ ਇਸ ਖੇਪ ਦੇ ਅਸਲ ਲਾਭਾਰਥੀ ਸਾਹਨੇਵਾਲ ਦੇ ਦੋ ਕਾਰੋਬਾਰੀ ਸਨ, ਰਮਨਜੀਤ ਸਿੰਘ ਅਤੇ ਨਵਜੋਤ ਸਿੰਘ। ਇਹ ਦੋਵੇਂ ਇਸ ਖੇਪ ਦੇ ਸ਼ਿਪਰ ਦੇ ਸਿੱਧੇ ਸੰਪਰਕ 'ਚ ਸਨ। ਇਥੋਂ ਤੱਕ ਕਿ ੲੰਟੇਬੇ (ਯੁਗਾਂਡਾ) 'ਚ ਸਥਿਤ ਪੰਜਾਬ ਮੂਲ ਦੇ ਇਕ ਵਿਅਕਤੀ ’ਤੇ ਪਿਛਲੇ ਲੰਮੇ ਸਮੇਂ ਤੋਂ ਸਮਗਲਿੰਗ ਦੇ ਇਸ ਨੈੱਟਵਰਕ ਨੂੰ ਸੰਚਾਲਿਤ ਕਰਨ ਦਾ ਸ਼ੱਕ ਹੈ। ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਡਰੱਗ ਰੈਕੇਟ ਨੂੰ ਚਲਾਉਣ ਵਾਲੇ ਗਿਰੋਹ ਨੇ ਡੀਲਰਾਂ ਅਤੇ ਪੈਡਲਰਸ ਦਾ ਇਕ ਨੈੱਟਵਰਕ ਬਣਾਇਆ ਸੀ ਜੋ ਪੰਜਾਬ ਅਤੇ ਹੋਰ ਰਾਜਾਂ 'ਚ ਵਿਦੇਸ਼ਾਂ ਤੋਂ ਹੈਰਾਇਨ ਦੀ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ :- ਚੀਨ 'ਚ ਲਾਲ ਆਸਮਾਨ ਦੇਖ ਸਹਿਮੇ ਲੋਕ, ਜਾਣੋ ਖੂਨੀ ਆਸਮਾਨ ਦੀ ਸੱਚਾਈ (ਵੀਡੀਓ)

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News