ਸਿੱਧੂ ਖ਼ਿਲਾਫ਼ ਕਾਂਗਰਸ 'ਚ ਉੱਠਣ ਲੱਗੀ ਬਗਾਵਤ, ਕੌਮੀ ਬੁਲਾਰੇ ਉਦਿਤ ਰਾਜ ਨੇ ਚੁੱਕੇ ਸਵਾਲ
Wednesday, Sep 29, 2021 - 05:24 PM (IST)
ਜਲੰਧਰ (ਧਵਨ)– ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ’ਤੇ ਅੱਜ ਕਾਂਗਰਸ ਦੇ ਕੌਮੀ ਬੁਲਾਰੇ ਨੇ ਵੱਡਾ ਹਮਲਾ ਕੀਤਾ ਹੈ। ਕਾਂਗਰਸ ਦੇ ਕੌਮੀ ਬੁਲਾਰੇ ਡਾ. ਉਦਿਤ ਰਾਜ ਨੇ ਸਵੇਰੇ ਟਵੀਟ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਨਵਜੋਤ ਸਿੱਧੂ ਲਈ ਕੀ ਕੁਝ ਨਹੀਂ ਕੀਤਾ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹੀ ਸਿੱਧੂ ਨੂੰ ਪਹਿਲਾਂ ਮੰਤਰੀ ਬਣਾਇਆ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਕਾਂਗਰਸ ਲੀਡਰਸ਼ਿਪ ਨੇ ਹੀ ਬਾਅਦ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਉਨ੍ਹਾਂ ਦੀ ਇੱਛਾ ਨੂੰ ਪੂਰਾ ਕੀਤਾ।
ਇਹ ਵੀ ਪੜ੍ਹੋ : ਰੂਪਨਗਰ ਵਿਖੇ ITBP ਦੇ ਜਵਾਨ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ 'ਤੇ ਲੱਗੇ ਗੰਭੀਰ ਦੋਸ਼
ਇਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਹੀ ਸਿੱਧੂ ਦੀ ਮਨਪਸੰਦ ਨੂੰ ਵੇਖਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਵਾਗਡੋਰ ਸੌਂਪੀ। ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਅਜਿਹਾ ਵਿਰੋਧ ਕਿਉਂ ਹੋ ਰਿਹਾ ਹੈ, ਇਹ ਗੱਲ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਲੀਡਰਸ਼ਿਪ ਨੇ ਐੱਸ. ਸੀ. ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਡਾ. ਉਦਿਤ ਰਾਜ ਵੱਲੋਂ ਕੀਤੇ ਗਏ ਟਵੀਟ ਨੂੰ ਲੈ ਕੇ ਕਾਂਗਰਸ ’ਚ ਕਾਫ਼ੀ ਹਲਚਲ ਮਚੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ
ਹਾਲੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਕੌਮੀ ਬੁਲਾਰੇ ਨੇ ਗਾਂਧੀ ਪਰਿਵਾਰ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਿੱਧੂ ਖ਼ਿਲਾਫ਼ ਟਵੀਟ ਕੀਤਾ ਹੈ ਜਾਂ ਫਿਰ ਉਨ੍ਹਾਂ ਨੇ ਆਪਣੇ ਪੱਧਰ ’ਤੇ ਵਿਚਾਰ ਰੱਖੇ ਹਨ। ਕਾਰਨ ਭਾਵੇਂ ਕੁਝ ਵੀ ਹੋਵੇ ਡਾ. ਉਦਿਤ ਰਾਜ ਦੇ ਟਵੀਟ ਤੋਂ ਬਾਅਦ ਕੌਮੀ ਚੈਨਲਾਂ ਨੂੰ ਸਿੱਧੂ ਖ਼ਿਲਾਫ਼ ਇਕ ਮੁੱਦਾ ਜ਼ਰੂ ਮਿਲ ਗਿਆ, ਜਿਸ ’ਚ ਉਹ ਸਿੱਧੂ ਦੀਆਂ ਮਨਮਾਨੀਆਂ ਦਾ ਜ਼ਿਕਰ ਕਰ ਰਹੇ ਸਨ।
ਇਹ ਵੀ ਪੜ੍ਹੋ : ਕੈਪਟਨ ਕੋਲ ਕਾਂਗਰਸ ਦੇ 28 ਵਿਧਾਇਕਾਂ ਦੀ ਹਮਾਇਤ, ਸਿਆਸੀ ਗਲਿਆਰਿਆਂ ’ਚ ਚਰਚਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ