ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਏ ਬਿਨ੍ਹਾਂ ਸਰਕਾਰ ਦਾ ਖਹਿੜਾ ਨਹੀਂ ਛੱਡੇਗੀ ਭਾਰਤੀ ਕਸਾਨ ਯੂਨੀਅਨ : ਡੱਲੇਵਾਲ

Sunday, Sep 17, 2017 - 12:20 PM (IST)

ਸਾਦਿਕ (ਪਰਮਜੀਤ)-ਡਾ. ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਫਸਲਾਂ ਦੀ ਲਾਗਤ ਖਰਚ 50 ਪ੍ਰਤੀਸ਼ਤ ਮੁਨਾਫਾ ਲੈਣਾ, ਕਿਸਾਨਾਂ ਦਾ ਕਰਜ਼ਾ ਖਤਮ ਕਰਾਉਣ, ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾ ਕੇ ਫਸਲਾਂ ਦੇ ਉੱਚਿਤ ਭਾਅ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਾਦਿਕ ਵਿਖੇ ਪੰਜਾਬ ਪੱਧਰੀ ਕਾਨਫਰੰਸ ਕੀਤੀ ਗਈ। ਜਿਸ ਵਿਚ ਪੰਜਾਬ ਪੱਧਰ ਦੇ ਆਗੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਚਾਹੇ ਕਿਸਾਨਾਂ ਦਾ ਜਿੰਨਾਂ ਮਰਜ਼ੀ ਨੁਕਸਾਨ ਕਰ ਲਓ ਡਾ. ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਏ ਬਿਨਾਂ ਸਰਕਾਰ ਦਾ ਖਹਿੜਾਂ ਨਹੀਂ ਛੱਡਾਂਗੇ। ਕਿਸਾਨਾਂ ਨੂੰ ਵਾਰ-ਵਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹੁਣ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਦਬਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਪਰਾਲੀ ਦਬਾਉਣ ਲਈ ਡੀਜ਼ਲ ਅਤੇ ਕਣਕ ਦੀ ਬਿਜਾਈ ਲੇਟ ਹੋਣ ਕਰਕੇ ਕਿਸਾਨਾ ਦਾ ਪ੍ਰਤੀ ਏਕੜ ਕਣਕ ਦਾ ਝਾੜ 8000 ਘੱਟ ਨਿਕਲਦਾ ਹੈ ਜੇਕਰ ਸਰਕਾਰ ਕਿਸਾਨ ਦੀ ਇਹ ਭਰਪਾਈ ਬਿਜਾਈ ਤੋਂ ਪਹਿਲਾਂ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹੋਣਗੇ ਤੇ ਜੇਕਰ ਸਰਕਾਰ ਨੇ ਇਨਾਂ ਕਿਸਾਨਾਂ ਤੇ ਕੋਈ ਕਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਸਾਥ ਦੇਣਗੀਆਂ। 
ਉਨ੍ਹਾਂ ਕਿਹਾ ਕਿ ਜਦੋਂ ਤੋਂ ਡਾ. ਸਵਾਮੀ ਨਾਥਨ ਦੀ ਰਿਪੋਰਟ ਬਣੀ ਹੈ ਅਗਰ ਸਰਕਾਰ ਡਾ. ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦੇਵੇ ਤਾਂ ਕਿਸਾਨ ਕਦੇਂ ਵੀ ਕਰਜ਼ਾ ਮਾਫੀ ਨਹੀਂ ਮੰਗਣਗੇ। ਕਾਨਫਰੰਸ ਦੌਰਾਨ ਗੁਰਦਿੱਤ ਸਿੰਘ ਬਾਜਾਖਾਨਾ ਮੀਤ ਪ੍ਰਧਾਨ ਪੰਜਾਬ, ਬੋਹੜ ਸਿੰਘ ਰੁਪਈਆਂਵਾਲਾ ਜ਼ਿਲਾ ਪ੍ਰਧਾਨ, ਸੁਖਦੇਵ ਸਿੰਘ ਬੂੜਾ ਗੁੱਜਰ, ਨਿਰਮਲ ਸਿੰਘ ਮੁਕਤਸਰ, ਚਰਨਜੀਤ ਸਿੰਘ, ਸਖਮੰਦਰ ਸਿੰਘ ਕੋਟਕਪੂਰਾ, ਮੇਜਰ ਸਿੰਘ ਝੋਟੀਵਾਲਾ, ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਬਖਤੌਰ ਸਿੰਘ ਸਾਦਿਕ, ਗੁਰਬਚਨ ਸਿੰਘ ਗੁੱਜਰ, ਗੁਰਮੀਤ ਸਿੰਘ ਵੀਰੇਵਾਲਾ, ਕੁਲਵੰਤ ਸਿੰਘ ਜਨੇਰੀਆਂ, ਜਗਸੀਰ ਸਿੰਘ ਸਾਧੂਵਾਲਾ, ਗੁਰਪ੍ਰੀਤ ਸਿੰਘ ਮੁਮਾਰਾ, ਜਗਸੀਰ ਸਿੰਘ ਸਾਧੂਵਾਲਾ, ਤਿਰਲੋਚਣ ਸਿੰਘ ਦੀਪ ਸਿੰਘ ਵਾਲਾ, ਬਲਜਿੰਦਰ ਸਿੰਘ ਵਾੜਾ ਭਾਈ ਕਾ, ਮੇਜਰ ਸਿੰਘ ਬਾਜਾਖਾਨਾ ਤੇ ਲਖਵਿੰਦਰ ਸਿੰਘ ਲੰਭਵਾਲੀ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਾਜਾ ਸਿੰਘ ਡੋਡ, ਰਨਜੀਤ ਸਿੰਘ ਡੱਲੋਵਾਲਾ, ਹਰਦੀਪ ਸਿੰਘ ਢੁੱਡੀ, ਗੁਰਤੇਜ ਸਿੰਘ ਦੇਵੀਵਾਲਾ, ਮਲਕੀਤ ਸਿੰਘ ਸਿਰਸੜੀ, ਨਾਇਬ ਸਿੰਘ ਢਿੱਲਵਾਂ, ਸੰਧੂਰਾ ਸਿੰਘ ਸਾਧੂਵਾਲਾ, ਭਜਨ ਸਿੰਘ ਕਾਉਣੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ।


Related News