ਡਾ. ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਰਾਜਿੰਦਰਾ ਹਸਪਤਾਲ ''ਚ ਲਗਵਾਈਆਂ ਮਸ਼ੀਨਾਂ

Tuesday, Mar 17, 2020 - 04:49 PM (IST)

ਡਾ. ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਰਾਜਿੰਦਰਾ ਹਸਪਤਾਲ ''ਚ ਲਗਵਾਈਆਂ ਮਸ਼ੀਨਾਂ

PunjabKesariਪਟਿਆਲਾ (ਇੰਦਰਜੀਤ ਬਖਸ਼ੀ): ਸਰਬੱਤ ਦਾ ਭਲਾ ਟਰੱਸਟ ਵਲੋਂ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਦੇ ਫਿਜ਼ੀਓਥੈਰੈਪੀ ਵਿਭਾਗ ਨੂੰ ਮਸ਼ੀਨਾਂ ਦਿੱਤੀਆਂ ਗਈਆਂ ,ਜਿਸ ਦਾ ਉਦਘਾਟਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਵਲੋਂ ਕੀਤਾ ਗਿਆ। ਟਰੱਸਟ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਬੀਤੇ ਦਿਨੀਂ ਹਸਪਤਾਲ ਦਾ ਦੌਰਾ ਕਰਨ ਸਮੇਂ ਹਸਪਤਾਲ ਪ੍ਰਸ਼ਾਸਨ ਨੇ ਫਿਜ਼ੀਓਥੈਰੇਪੀ ਵਿਭਾਗ 'ਚ ਮਸ਼ੀਨਾਂ ਦੀ ਘਾਟ ਬਾਰੇ ਜਾਣੂ ਕਰਵਾਇਆ ਸੀ ਜਿਸ 'ਤੇ ਅਮਲ ਕਰਦਿਆਂ ਹਸਪਤਾਲ ਵਲੋਂ ਦਿੱਤੀ ਸੂਚੀ ਅਨੁਸਾਰ 8 ਲੱਖ ਦੀਆਂ ਵੱਖ-ਵੱਖ ਮਸ਼ੀਨਾਂ ਅੱਜ ਦਿੱਤੀਆਂ ਗਈਆਂ ਹਨ। ਓਬਰਾਏ ਨੇ ਕਿਹਾ ਕਿ ਉਹ ਪਹਿਲਾਂ ਵੀ ਹਸਪਤਾਲ ਦੀ ਮਦਦ ਕਰਦੇ ਆ ਹਰੇ ਹਨ ਤੇ ਭਵਿੱਖ ਵਿਚ ਵੀ ਬਣਦਾ ਸਹਿਯੋਗ ਦਿੰਦੇ ਰਹਿਣਗੇ।

PunjabKesari

ਇਸ ਸਬੰਧੀ ਐਲਾਨ ਕਰਦਿਆਂ ਅੱਜ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੋ ਅਹਿਮ ਪੱਖ ਹਨ- ਹੱਥ ਧੋਣਾ ਤੇ ਭੀੜ ਤੋਂ ਦੂਰ ਰਹਿਣਾ। ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਿਖੇ ਸਭ ਤੋਂ ਵੱਧ ਭੀੜ ਹੁੰਦੀ ਹੈ ਤੇ ਇਨ੍ਹਾਂ ਥਾਵਾਂ 'ਤੇ ਟਰੱਸਟ ਵਲੋਂ ਪੰਜਾਬ ਦੇ ਹਰ ਜ਼ਿਲੇ 'ਚ ਅਸਥਾਈ ਪਾਣੀ ਦੇ ਟੈਂਕ ਲਗਾਏ ਜਾਣਗੇ। ਹੱਥ ਧੋਣ ਲਈ ਸਾਬਣ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਭ ਤੋਂ ਅਹਿਮ ਇਨਫ੍ਰਾਰੈੱਡ ਥਰਮਾਮੀਟਰ ਹਨ , ਜਿਨ੍ਹਾਂ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਹੈ।ਇਸ ਕਮੀ ਨੂੰ
ਪੂਰਾ ਕਰਨ ਲਈ ਟਰੱਸਟ ਫਿਲਹਾਲ 250 ਥਰਮਾਮੀਟਰ ਸਰਕਾਰੀ ਹਸਪਤਾਲਾਂ ਤੇ ਸੈਸ਼ਨ ਅਦਾਲਤਾਂ ਲਈ ਮੁਹੱਈਆ ਕਰਵਾਏਗਾ।

ਇਹ ਵੀ ਪੜੋ: ਸਾਵਧਾਨ! ਬਾਜ਼ਾਰ 'ਚ ਐਕਪਾਇਰੀ ਡੇਟ ਦੇ ਵਿਕ ਰਿਹੈ ਹਨ ਸੈਨੇਟਾਈਜ਼ਰ ਤੇ ਮਾਸਕ

ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਜੱਸਾ ਸਿੰਘ ਸੰਧੂ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ ਟਰੱਸਟ ਦੇ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ.ਡੀ.ਐੱਸ. ਗਿੱਲ ਸਿਹਤ ਸੇਵਾਵਾਂ ਦੇ ਕੋਆਰਡੀਨੇਟਰ ਕੇ ਐੱਸ. ਗਰੇਵਾਲ ਹਾਜ਼ਰ ਰਹੇ।


author

Shyna

Content Editor

Related News